ਨੀਤੂ ਕਪੂਰ ਨੇ ਸੈੱਟ ਤੋਂ ਸ਼ੇਅਰ ਕੀਤੀ ਤਸਵੀਰ, PPE ਕਿੱਟ ''ਚ ਨਜ਼ਰ ਆਈ ਫ਼ਿਲਮ ਦੀ ਪੂਰੀ ਟੀਮ

Saturday, Nov 28, 2020 - 12:12 PM (IST)

ਨੀਤੂ ਕਪੂਰ ਨੇ ਸੈੱਟ ਤੋਂ ਸ਼ੇਅਰ ਕੀਤੀ ਤਸਵੀਰ, PPE ਕਿੱਟ ''ਚ ਨਜ਼ਰ ਆਈ ਫ਼ਿਲਮ ਦੀ ਪੂਰੀ ਟੀਮ

ਮੁੰਬਈ: ਅਦਾਕਾਰ ਨੀਤੂ ਕਪੂਰ ਕਾਫ਼ੀ ਲੰਬੇ ਸਮੇਂ ਬਾਅਦ ਫ਼ਿਲਮਾਂ 'ਚ ਵਾਪਸੀ ਕਰਨ ਜਾ ਰਹੀ ਹੈ। ਨੀਤੂ ਫ਼ਿਲਮ 'ਜੁਗ ਜੁਗ ਜਿਓ' 'ਚ ਵਰੁਣ ਧਵਨ, ਕਿਆਰਾ ਅਡਵਾਨੀ ਅਤੇ ਅਨਿਲ ਕਪੂਰ ਦੇ ਨਾਲ ਨਜ਼ਰ ਆਉਣ ਵਾਲੀ ਹੈ। ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਕੋਰੋਨਾ ਵਾਇਰਸ ਦਾ ਕਹਿਰ ਹਾਲੇ ਜਾਰੀ ਹੈ। ਇਸ ਦੇ ਲਈ ਸਾਵਧਾਨੀ ਵਰਤੀ ਜਾ ਰਹੀ ਹੈ। ਹਾਲ ਹੀ 'ਚ ਨੀਤੂ ਨੇ ਸੈੱਟ ਤੋਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਖ਼ੂਬ ਵਾਇਰਲ ਹੋ ਰਹੀਆਂ ਹਨ। 

PunjabKesari

ਇਹ ਵੀ ਪੜ੍ਹੋ:ਦਿਓਲ ਪਰਿਵਾਰ 'ਚ ਖ਼ੁਸ਼ੀਆਂ ਨੇ ਦਿੱਤੀ ਦਸਤਕ, ਅਹਾਨਾ ਦਿਓਲ ਨੇ ਦਿੱਤਾ ਜੁੜਵਾਂ ਬੱਚੀਆਂ ਨੂੰ ਜਨਮ
ਨੀਤੂ ਨੇ ਇੰਸਟਾਗ੍ਰਾਮ ਸਟੋਰੀ 'ਚ ਸੈੱਟ ਦੀ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਸਾਰੇ ਪੀ.ਪੀ.ਈ. ਕਿੱਟ 'ਚ ਨਜ਼ਰ ਆ ਰਹੇ ਹਨ। ਕੈਮਰਾਮੈਨ ਤੋਂ ਲੈ ਕੇ ਸਪਾਟਬਾਏ ਤੱਕ ਸਭ ਨੇ ਪੀ.ਪੀ.ਈ. ਕਿੱਟ ਪਾਈ ਹੋਈ ਹੈ। ਕੋਰੋਨਾ ਵਾਇਰਸ ਤੋਂ ਬਚਣ ਲਈ ਸਭ ਨਿਯਮਾਂ ਦੀ ਚੰਗੀ ਤਰ੍ਹਾਂ ਪਾਲਨਾ ਕਰ ਰਹੇ ਹਨ। ਨੀਤੂ ਨੇ ਤਸਵੀਰ 'ਚ ਧਰਮਾ ਮੂਵੀਜ਼ ਨੂੰ ਸੁਰੱਖਿਅਤ ਵਾਤਾਵਰਣ 'ਚ ਰੱਖਣ ਲਈ ਧੰਨਵਾਦ ਦਿੱਤਾ ਹੈ। ਨੀਤੂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਹਾਲ ਹੀ 'ਚ ਨੀਤੂ ਦਾ ਕੋਰੋਨਾ ਟੈਸਟ ਵੀਡੀਓ ਵੀ ਵਾਇਰਲ ਹੋਇਆ ਸੀ

PunjabKesari

ਇਹ ਵੀ ਪੜ੍ਹੋ:ਸ਼ਾਰਟ ਬਲੈਕ ਡਰੈੱਸ 'ਚ ਮੋਨੀ ਰਾਏ ਨੇ ਸ਼ੇਅਰ ਕੀਤੀਆਂ ਤਸਵੀਰਾਂ, ਬੋਲਡ ਲੁੱਕ ਨੇ ਵਧਾਇਆ ਇੰਟਰਨੈੱਟ ਦਾ ਪਾਰਾ
ਕੰਮ ਦੀ ਗੱਲ ਕਰੀਏ ਤਾਂ ਨੀਤੂ ਨੇ ਫ਼ਿਲਮੀ ਦੁਨੀਆ ਤੋਂ ਦੂਰੀ ਬਣਾ ਲਈ ਸੀ। ਪਤੀ ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਨੀਤੂ ਕਾਫ਼ੀ ਇਕੱਲੀ ਪੈ ਗਈ ਸੀ। ਨੀਤੂ ਬੇਟੀ ਰਿਧੀਮਾ ਕਪੂਰ ਸਾਹਨੀ ਦੇ ਨਾਲ ਘਰ 'ਚ ਹੀ ਰਹਿ ਰਹੀ ਸੀ। ਬੇਟੀ ਰਿਧੀਮਾ ਦੇ ਕਹਿਣ 'ਤੇ ਹੀ ਨੀਤੂ ਨੇ ਫਿਰ ਤੋਂ ਐਕਟਿੰਗ ਕਰਨ ਦਾ ਫ਼ੈਸਲਾ ਲਿਆ। ਅਦਾਕਾਰ ਨੂੰ ਆਖਿਰੀ ਵਾਰ ਫ਼ਿਲਮ 'ਬੇਸ਼ਰਮ' 'ਚ ਪਤੀ ਰਿਸ਼ੀ ਕਪੂਰ ਅਤੇ ਬੇਟੇ ਰਣਬੀਰ ਕਪੂਰ ਨਾਲ ਦੇਖਿਆ ਗਿਆ ਸੀ। ਨੀਤੂ ਫ਼ਿਲਮਾਂ 'ਚ ਵਾਪਸੀ ਕਰਨ 'ਤੇ ਪਤੀ ਰਿਸ਼ੀ ਕਪੂਰ ਨੂੰ ਯਾਦ ਕਰਦੀ ਰਹਿੰਦੀ ਹੈ।


author

Aarti dhillon

Content Editor

Related News