ਪ੍ਰਸਿੱਧ ਪੰਜਾਬੀ ਗਾਇਕ ਦੇ ਸੜਕ ਹਾਦਸੇ ਦੀਆਂ ਤਸਵੀਰਾਂ ਵਾਇਰਲ, ਵੇਖ ਫੈਨਜ਼ 'ਚ ਮਚੀ ਹਫੜਾ ਦਫੜੀ

Thursday, Aug 08, 2024 - 02:37 PM (IST)

ਪ੍ਰਸਿੱਧ ਪੰਜਾਬੀ ਗਾਇਕ ਦੇ ਸੜਕ ਹਾਦਸੇ ਦੀਆਂ ਤਸਵੀਰਾਂ ਵਾਇਰਲ, ਵੇਖ ਫੈਨਜ਼ 'ਚ ਮਚੀ ਹਫੜਾ ਦਫੜੀ

ਐਂਟਰਟੇਨਮੈਂਟ ਡੈਸਕ - ਮਸ਼ਹੂਰ ਪੰਜਾਬੀ ਗਾਇਕ ਸੁਲਤਾਨ ਸਿੰਘ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਦੀ ਜਾਣਕਾਰੀ ਖੁਦ  ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਦਿੱਤੀ ਗਈ ਹੈ। ਇਸ ਖਬਰ ਨੇ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਉੱਪਰ ਹਲਚਲ ਮਚਾ ਦਿੱਤੀ ਹੈ। ਬੀਤੇ ਕੁਝ ਦਿਨ ਪਹਿਲਾਂ ਹੋਏ ਸੜਕ ਹਾਦਸੇ ਦੀਆਂ ਤਸਵੀਰਾਂ ਸੁਲਤਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਗਾਇਕ ਫੱਟੜ ਨਜ਼ਰ ਆ ਰਿਹਾ ਹੈ। 

PunjabKesari

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ 1 ਗੀਤ ਤੋਂ ਕਮਾਉਂਦੇ ਇੰਨੇ ਲੱਖ ਰੁਪਏ! ਕਰੋੜਾਂ 'ਚ ਹੈ ਸਾਲ ਦੀ ਕਮਾਈ

ਇਸ ਤੋਂ ਪਹਿਲਾਂ ਵੀ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ 'ਚ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ, ''ਸਤਿ ਸ੍ਰੀ ਅਕਾਲ ਇੰਸਟਾਗ੍ਰਾਮ ਫੈਮਿਲੀ ਮੈਂ ਪਿਛਲੇ ਹਫ਼ਤੇ ਤੋਂ ਐਕਟਿਵ ਨਹੀਂ ਹਾਂ, ਆਪਣੇ ਸੋਸ਼ਲ ਮੀਡੀਆ ਅਕਾਊਂਟ, ਕਿਉਂਕਿ ਮੇਰਾ 26/072024 ਬਹੁਤ-ਬਹੁਤ ਬੁਰਾ ਐਕਸੀਡੈਂਟ ਹੋਇਆ ਹੈ, ਰਾਤ ਨੂੰ ਮੇਰੇ ਭਰਾ ਮੇਰੇ ਨਾਲ ਸੀ। ਸਾਰਿਆ ਦਾ ਬਚਾਅ ਹੋ ਗਿਆ ਪਰ ਮੇਰੇ ਸੱਟ ਜ਼ਿਆਦਾ ਲੱਗ ਗਈ। ਥੋੜਾ ਟਾਈਮ ਲੱਗਣਾ ਠੀਕ ਹੋਣ ਨੂੰ। ਕ੍ਰਿਪਾ ਕਰਕੇ ਤੁਸੀ ਦੁਆ ਕਰੀਓ ਅਤੇ ਪਿਆਰ ਦਿੰਦੇ ਰਹਿਓ। ਇਸ ਦੇ ਨਾਲ ਹੀ ਸੁਲਤਾਨ ਨੇ ਇੱਕ ਹੋਰ ਤਸਵੀਰ ਵੀ ਪੋਸਟ ਕੀਤੀ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ -  ਵਿਨੇਸ਼ ਫੋਗਾਟ ਦੇ ਡਿਸਕੁਆਲੀਫਾਈ 'ਤੇ ਇਸ ਐਕਟਰ ਦਾ ਵੱਡਾ ਇਲਜ਼ਾਮ, ਕਿਹਾ- ਗੁੰਡਿਆਂ ਨੇ ਭਾਰਤ ਦੀ ਧੀ ਨੂੰ...

ਵਰਕਫਰੰਟ ਦੀ ਗੱਲ ਕਰਿਏ ਤਾਂ ਸੁਲਤਾਨ ਸਿੰਘ ਵੱਲੋਂ ਪੰਜਾਬੀ ਦਰਸ਼ਕਾਂ ਲਈ ਗੀਤ ਰਿਲੀਜ਼ ਕੀਤੇ ਗਏ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ। ਹਾਲ ਹੀ 'ਚ ਕਲਾਕਾਰ ਦਾ ਗੀਤ 'ਕੌਲਰ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਸੁਲਤਾਨ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਅਕਸਰ ਐਕਟਿਵ ਨਜ਼ਰ ਆਉਂਦੇ ਹਨ ਪਰ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਐਕਟਿਵ ਨਹੀਂ ਵੇਖਿਆ ਗਿਆ। ਜਿਸ ਤੋਂ ਬਾਅਦ ਫੈਨਜ਼ ਦੀ ਚਿੰਤਾ ਵੱਧ ਗਈ ਸੀ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News