ਪਹਿਲੀ ਵਾਰ ਕੱਵਾਲੀ ਪੇਸ਼ ਕਰਨਾ ਮੇਰੇ ਲਈ ਇੱਕ ਨਵਾਂ ਤੇ ਦਿਲਚਸਪ ਅਨੁਭਵ ਸੀ: ਅਨਿਲ ਕਪੂਰ

Thursday, Sep 10, 2026 - 02:23 PM (IST)

ਪਹਿਲੀ ਵਾਰ ਕੱਵਾਲੀ ਪੇਸ਼ ਕਰਨਾ ਮੇਰੇ ਲਈ ਇੱਕ ਨਵਾਂ ਤੇ ਦਿਲਚਸਪ ਅਨੁਭਵ ਸੀ: ਅਨਿਲ ਕਪੂਰ

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਅਨਿਲ ਕਪੂਰ ਦਾ ਕਹਿਣਾ ਹੈ ਕਿ ਪਹਿਲੀ ਵਾਰ ਕੱਵਾਲੀ ਪੇਸ਼ ਕਰਨਾ ਉਨ੍ਹਾਂ ਲਈ ਇੱਕ ਨਵਾਂ ਅਤੇ ਦਿਲਚਸਪ ਅਨੁਭਵ ਰਿਹਾ ਅਤੇ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਨੇ ਸ਼ੋਅ ਦੀ ਪਛਾਣ ਦੇ ਅਨੁਕੂਲ ਉਨ੍ਹਾਂ ਦੀ ਪੇਸ਼ਕਾਰੀ ਨੂੰ ਬਾਖੂਬੀ ਤਿਆਰ ਕੀਤਾ ਹੈ। ਸਟਾਰ ਪਲੱਸ ਨੇ ਆਪਣੇ ਆਉਣ ਵਾਲੇ ਸ਼ੋਅ, "ਇੰਡੀਆ ਕੇ ਟੌਪ 1 % - ਦਿ ਅਨਿਲ ਕਪੂਰ ਸ਼ੋਅ" ਲਈ ਕੱਵਾਲੀ ਸੰਗੀਤ ਵੀਡੀਓ ਜਾਰੀ ਕੀਤਾ ਹੈ। ਬਨੀਜੇ ਏਸ਼ੀਆ ਦੁਆਰਾ ਨਿਰਮਿਤ, ਇਸ ਸ਼ੋਅ ਦੇ ਐਂਥਮ ਵਿੱਚ ਅਨਿਲ ਕਪੂਰ ਨੂੰ ਇੱਕ ਊਰਜਾਵਾਨ ਅਤੇ ਵਿਲੱਖਣ ਸ਼ੈਲੀ ਵਿੱਚ ਪੇਸ਼ ਕੀਤਾ ਗਿਆ ਹੈ। ਅਨਿਲ ਕਪੂਰ ਨੇ ਕਿਹਾ, "ਇੰਡੀਆ ਕੇ ਟੌਪ 1 % " ਇਸ ਗੱਲ ਦਾ ਜਸ਼ਨ ਹੈ ਕਿ ਹਰੇਕ ਵਿਅਕਤੀ ਦਾ ਸੋਚਣ ਦਾ ਤਰੀਕਾ ਕਿੰਨਾ ਵੱਖਰਾ ਹੁੰਦਾ ਹੈ।

ਇਹ ਕੱਵਾਲੀ ਸ਼ੋਅ ਦੀ ਜੀਵੰਤਤਾ, ਊਰਜਾ ਅਤੇ ਮਨੋਰੰਜਨ ਨੂੰ ਸਾਹਮਣੇ ਲਿਆਉਂਦੀ ਹੈ। ਇਸਦੀ ਊਰਜਾ ਉਸ ਉਤਸ਼ਾਹ ਨੂੰ ਦਰਸਾਉਂਦੀ ਹੈ ਜੋ ਦਰਸ਼ਕ ਅਨੁਭਵ ਕਰਨਗੇ, ਜਦੋਂ 100 ਪ੍ਰਤੀਯੋਗੀ ਸਟੇਜ 'ਤੇ ਆਪਣੇ ਰੋਜ਼ਾਨਾ ਦੀ ਸੋਚ ਨੂੰ ਪਰਖਦੇ ਨਜ਼ਰ ਆਉਂਗੇ।" ਉਨ੍ਹਾਂ ਕਿਹਾ, "ਪਹਿਲੀ ਵਾਰ ਕੱਵਾਲੀ ਪੇਸ਼ ਕਰਨਾ ਮੇਰੇ ਲਈ ਇੱਕ ਨਵਾਂ ਅਤੇ ਦਿਲਚਸਪ ਅਨੁਭਵ ਸੀ। ਮੈਂ ਚਾਹੁੰਦਾ ਸੀ ਕਿ ਮੇਰਾ ਪ੍ਰਦਰਸ਼ਨ ਸ਼ੋਅ ਦੀ ਵਿਲੱਖਣ ਪਛਾਣ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੋਵੇ। ਗਣੇਸ਼ ਆਚਾਰੀਆ ਨੇ ਇਸ ਨੂੰ ਬਾਖੂਬੀ ਸਮਝਿਆ ਅਤੇ ਆਪਣੇ ਸਿਗਨੇਚਰ ਸਟਾਈਲ ਨਾਲ ਕੋਰੀਓਗ੍ਰਾਫੀ ਵਿੱਚ ਇੱਕ ਵੱਖਰਾ ਰੰਗ ਭਰ ਦਿੱਤਾ, ਜਿਸ ਨਾਲ ਮੇਰੇ ਲਈ ਇਹ ਅਨੁਭਵ ਹੋਰ ਵੀ ਮਜ਼ੇਦਾਰ ਬਣ ਗਿਆ।" "ਇੰਡੀਆ ਕੇ ਟੌਪ 1 %"- ਦਿ ਅਨਿਲ ਕਪੂਰ ਸ਼ੋਅ" 19 ਸਤੰਬਰ ਤੋਂ ਰਾਤ 8 ਵਜੇ ਸਟਾਰ ਪਲੱਸ 'ਤੇ ਪ੍ਰਸਾਰਿਤ ਹੋਵੇਗਾ। ਸ਼ੋਅ ਨੂੰ ਜੀਓਹੌਟਸਟਾਰ 'ਤੇ ਵੀ ਦੇਖਿਆ ਜਾ ਸਕਦਾ ਹੈ।


author

cherry

Content Editor

Related News