ਸੁਸ਼ਾਂਤ ਨੂੰ ਲੈ ਕੇ ਅੰਕਿਤਾ ਨੇ ਆਖੀ ਇਹ ਗੱਲ, ਲੋਕਾਂ ਨੇ ‘ਪਵਿੱਤਰ ਰਿਸ਼ਤਾ 2.0’ ਦੇ ਬਾਈਕਾਟ ਦੀ ਕੀਤੀ ਮੰਗ
Monday, Jul 05, 2021 - 04:15 PM (IST)
ਮੁੰਬਈ (ਬਿਊਰੋ)– ਮਸ਼ਹੂਰ ਟੀ. ਵੀ. ਅਦਾਕਾਰਾ ਅੰਕਿਤਾ ਲੋਖੰਡੇ ਇਨ੍ਹੀਂ ਦਿਨੀਂ ਆਪਣੇ ਆਗਾਮੀ ਸੀਰੀਅਲ ‘ਪਵਿੱਤਰ ਰਿਸ਼ਤਾ 2.0’ ਨੂੰ ਲੈ ਕੇ ਚਰਚਾ ’ਚ ਹੈ। ‘ਪਵਿੱਤਰ ਰਿਸ਼ਤਾ’ ਉਹ ਸੀਰੀਅਲ ਹੈ, ਜਿਸ ਰਾਹੀਂ ਅੰਕਿਤਾ ਲੋਖੰਡੇ ਤੇ ਸੁਸ਼ਾਂਤ ਸਿੰਘ ਨੇ ਘਰ-ਘਰ ’ਚ ਆਪਣੇ ਲਈ ਜਗ੍ਹਾ ਬਣਾਈ ਸੀ।
‘ਪਵਿੱਤਰ ਰਿਸ਼ਤਾ’ ਟੀ. ਵੀ. ਇੰਸਡਟਰੀ ਦੇ ਇਤਿਹਾਸ ਦੇ ਸਭ ਤੋਂ ਹਿੱਟ ਤੇ ਮਸ਼ਹੂਰ ਸ਼ੋਅਜ਼ ’ਚੋਂ ਇਕ ਮੰਨਿਆ ਜਾਂਦਾ ਹੈ ਤੇ ਹੁਣ ਜਲਦ ਹੀ ਇਸ ਦੇ ਦੂਜੇ ਸੀਜ਼ਨ ‘ਪਵਿੱਤਰ ਰਿਸ਼ਤਾ 2.0’ ਦੀ ਵਾਪਸੀ ਹੋਣ ਵਾਲੀ ਹੈ, ਜਿਸ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ ਪਰ ਇਸ ਦੌਰਾਨ ਅਚਾਨਕ ਅੰਕਿਤਾ ਨੂੰ ਸੋਸ਼ਲ ਮੀਡੀਆ ’ਤੇ ਟਰੋਲ ਕੀਤਾ ਜਾ ਰਿਹਾ ਹੈ ਤੇ ਕੁਝ ਲੋਕ ਤਾਂ ਸ਼ੋਅ ਨੂੰ ਬਾਈਕਾਟ ਕਰਨ ਦੀ ਮੰਗ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਹਾਲ ਹੀ ’ਚ ਅੰਕਿਤਾ ਨੂੰ ਫੋਟੋਗ੍ਰਾਫਰਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਸਪਾਟ ਕੀਤਾ ਸੀ। ਇਸ ਦੌਰਾਨ ਫੋਟੋਗ੍ਰਾਫਰਾਂ ਨੇ ਅੰਕਿਤਾ ਤੋਂ ਪੁੱਛਿਆ ਕਿ ‘ਪਵਿੱਤਰ ਰਿਸ਼ਤਾ 2.0’ ਆ ਰਿਹਾ ਹੈ, ਉਹ ਕਿੰਨੀ ਉਤਸ਼ਾਹਿਤ ਹੈ? ਇਸ ਦੇ ਜਵਾਬ ’ਚ ਅੰਕਿਤਾ ਨੇ ਕਿਹਾ ਕਿ ਉਹ ਬਹੁਤ ਉਤਸ਼ਾਹਿਤ ਹੈ।
ਇਸ ਤੋਂ ਬਾਅਦ ਫੋਟੋਗ੍ਰਾਫਰਾਂ ਨੇ ਕਿਹਾ ਕਿ ਸੀਰੀਅਲ ’ਚ ਸੁਸ਼ਾਂਤ ਨੂੰ ਬਹੁਤ ਯਾਦ ਕਰਾਂਗੇ, ਕੀ ਤੁਸੀਂ ਸੁਸ਼ਾਂਤ ਨੂੰ ਯਾਦ ਕਰੋਗੇ? ਇਸ ਦੇ ਜਵਾਬ ’ਚ ਅਦਾਕਾਰਾ ਨੇ ਕੁਝ ਅਜਿਹਾ ਕਹਿ ਦਿੱਤਾ, ਜੋ ਲੋਕਾਂ ਨੂੰ ਬਿਲਕੁੱਲ ਪਸੰਦ ਨਹੀਂ ਆ ਰਿਹਾ ਹੈ। ਸੁਸ਼ਾਂਤ ਨੂੰ ਯਾਦ ਕਰਨ ਦੇ ਸਵਾਲ ਨੂੰ ਅੰਕਿਤਾ ਟਾਲ ਗਈ ਤੇ ਬੋਲੀ ਛੋਟੂ ਵੱਡੇ ਹੋ ਜਾਓ, ਇਹ ਕਹਿ ਕੇ ਅਦਾਕਾਰਾ ਆਪਣੀ ਕਾਰ ’ਚ ਬੈਠ ਗਈ। ਅੰਕਿਤਾ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਲੋਕ ਵੀਡੀਓ ’ਤੇ ਕੁਮੈਂਟ ਕਰਕੇ ਅਦਾਕਾਰਾ ਨੂੰ ਟਰੋਲ ਕਰ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।