ਰਾਤ ਨੂੰ ਮਿਲਣ ਲਈ ਇਸ ਬੋਲਡ ਅਦਾਕਾਰਾ ਨੂੰ ਬੁਲਾਉਂਦੇ ਸਨ ਲੋਕ, ਨਾ ਕਰਨ 'ਤੇ ਕਰੀਅਰ ਹੋਇਆ ਬਰਬਾਦ

Thursday, Oct 03, 2024 - 12:34 PM (IST)

ਰਾਤ ਨੂੰ ਮਿਲਣ ਲਈ ਇਸ ਬੋਲਡ ਅਦਾਕਾਰਾ ਨੂੰ ਬੁਲਾਉਂਦੇ ਸਨ ਲੋਕ, ਨਾ ਕਰਨ 'ਤੇ ਕਰੀਅਰ ਹੋਇਆ ਬਰਬਾਦ

ਮੁੰਬਈ- ਮੱਲਿਕਾ ਸ਼ੇਰਾਵਤ ਬਾਲੀਵੁੱਡ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ। ਅਦਾਕਾਰਾ ਨੇ ਆਪਣੇ ਕਰੀਅਰ 'ਚ ਕਈ ਫਿਲਮਾਂ 'ਚ ਕੰਮ ਕੀਤਾ, ਪਰ ਫਿਲਮ 'ਮਰਡਰ' ਨਾਲ ਉਹ ਰਾਤੋ-ਰਾਤ ਸਟਾਰ ਬਣ ਗਈ, ਇਸ ਫਿਲਮ 'ਚ ਉਨ੍ਹਾਂ ਦੇ ਬੋਲਡ ਸੀਨਜ਼ ਦੀ ਕਾਫੀ ਚਰਚਾ ਹੋਈ, ਇਸ 'ਚ ਇਮਰਾਨ ਹਾਸ਼ਮੀ ਅਤੇ ਅਸ਼ਮਿਤ ਪਟੇਲ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਪਰ ਮੱਲਿਕਾ ਨੇ ਸਭ ਤੋਂ ਵੱਧ ਲਾਈਮਲਾਈਟ ਹਾਸਲ ਕੀਤੀ। ਅਦਾਕਾਰਾ ਦੀ ਇਮੇਜ ਹਮੇਸ਼ਾ ਹੀ ਬਹੁਤ ਬੋਲਡ ਰਹੀ ਹੈ। ਜਿਸ ਕਾਰਨ ਲੋਕਾਂ ਨੂੰ ਕਈ ਵਾਰ ਗਲਤਫਹਿਮੀ ਵੀ ਹੋਈ। ਫਿਰ ਹੌਲੀ-ਹੌਲੀ ਇਹ ਅਦਾਕਾਰਾ ਫਿਲਮ ਇੰਡਸਟਰੀ ਤੋਂ ਗਾਇਬ ਹੋਣ ਲੱਗੀ। ਪਰ ਹੁਣ ਉਹ 'ਵਿੱਕੀ ਵਿਦਿਆ ਕਾ ਵੋ ਵੀਡੀਓ' ਨਾਲ ਲੰਬੇ ਸਮੇਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਹੀ ਹੈ। ਹੁਣ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਸ ਨੇ ਦੱਸਿਆ ਹੈ ਕਿ ਬਾਲੀਵੁੱਡ ਦੇ ਕਈ ਵੱਡੇ ਕਲਾਕਾਰ ਉਸ ਦੇ ਨਾਲ ਦੁਰਵਿਵਹਾਰ ਕਰਦੇ ਸਨ।

ਇਹ ਖ਼ਬਰ ਵੀ ਪੜ੍ਹੋ - ਸਾਮੰਥਾ- ਨਾਗਾ ਚੈਤੰਨਿਆ ਖਿਲਾਫ ਵਿਵਾਦਿਤ ਬਿਆਨ ਦੇ ਕੇ ਫਸੀ ਤੇਲੰਗਾਨਾ ਮੰਤਰੀ, ਮੰਗੀ ਮੁਆਫ਼ੀ

ਹੀਰੋ ਮੈਨੂੰ ਰਾਤ ਨੂੰ ਕਾਲ ਕਰਦੇ ਸੀ - ਮੱਲਿਕਾ
ਸੰਜੇ ਦੱਤ, ਅਨਿਲ ਕਪੂਰ, ਨਾਨਾ ਪਾਟੇਕਰ ਵਰਗੇ ਵੱਡੇ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਅਦਾਕਾਰਾ ਮੱਲਿਕਾ ਸ਼ੇਰਾਵਤ ਨੇ ਆਪਣਾ ਦਰਦ ਬਿਆਨ ਕੀਤਾ ਹੈ। ਉਸ ਦੀ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਹ ਉਸ ਦੀ ਵਾਪਸੀ ਤੋਂ ਪਹਿਲਾਂ ਦੀ ਹੈ, ਜਿਸ ਵਿਚ ਮੱਲਿਕਾ ਨੇ ਕਿਹਾ- 'ਕੁਝ ਵੱਡੇ ਹੀਰੋ ਮੈਨੂੰ ਫ਼ੋਨ ਕਰਦੇ ਸਨ ਅਤੇ ਕਹਿੰਦੇ ਸਨ- ਰਾਤ ਨੂੰ ਆ ਕੇ ਮੈਨੂੰ ਮਿਲੋ ਅਤੇ ਮੈਂ ਫ਼ੋਨ 'ਤੇ ਪੁੱਛਦੀ ਸੀ ਕਿ ਮੈਂ ਆ ਕੇ ਤੁਹਾਨੂੰ ਕਿਉਂ ਮਿਲਾਂ ਰਾਤ ਨੂੰ ? ਫਿਰ ਉਹ ਜਵਾਬ ਦਿੰਦੇ ਸੀ - ਹੇ, ਤੁਸੀਂ ਪਰਦੇ 'ਤੇ ਅਜਿਹੇ ਬੋਲਡ ਰੋਲ ਕਰਦੇ ਹੋ, ਤਾਂ ਤੁਹਾਨੂੰ ਰਾਤ ਨੂੰ ਮਿਲਣ ਵਿਚ ਕੀ ਮੁਸ਼ਕਲ ਹੈ? 

ਇਹ ਖ਼ਬਰ ਵੀ ਪੜ੍ਹੋ -Pushpa ਫ਼ਿਲਮ ਲਈ ਸ਼ਾਹਰੁਖ ਖ਼ਾਨ ਸਨ ਮੇਕਰਸ ਦੀ ਪਹਿਲੀ ਪਸੰਦ

ਕਰੀਅਰ 'ਤੇ ਪਿਆ ਮਾੜਾ ਅਸਰ
ਮੱਲਿਕਾ ਨੇ ਦੱਸਿਆ ਕਿ ਜਦੋਂ ਉਸ ਨੇ ਹੀਰੋ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਤਾਂ ਇਸ ਦਾ ਅਸਰ ਉਸ ਦੇ ਕਰੀਅਰ 'ਤੇ ਪਿਆ, ਹਾਲਾਂਕਿ ਅਦਾਕਾਰਾ ਨੇ ਸਪੱਸ਼ਟ ਕੀਤਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰੇਗੀ। ਬਾਲੀਵੁਡ ਵਿੱਚ ਉਸ ਦੀ ਪਹਿਚਾਣ ਖਤਮ ਹੋਈ, ਮੱਲਿਕਾ ਸ਼ੇਰਾਵਤ ਨੇ ਹਾਲੀਵੁੱਡ ਫਿਲਮਾਂ ਵੱਲ ਰੁਖ ਕੀਤਾ। ਉਸ ਨੇ ਕਈ ਅੰਤਰਰਾਸ਼ਟਰੀ ਪ੍ਰੋਜੈਕਟਾਂ ਵਿੱਚ ਵੀ ਕੰਮ ਕੀਤਾ ਹੈ। ਮਰਡਰ ਤੋਂ ਇਲਾਵਾ ਮੱਲਿਕਾ 'ਡਰਟੀ ਪਾਲੀਟਿਕਸ', 'ਹਿੱਸ', 'ਖਵਾਹਿਸ਼', ਅਕਸ਼ੈ ਕੁਮਾਰ ਦੀ 'ਵੈਲਕਮ' ਅਤੇ ਸੰਜੇ ਦੱਤ ਦੀ 'ਡਬਲ ਧਮਾਲ' ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ। ਹੁਣ ਅਦਾਕਾਰਾ ਰਾਜਕੁਮਾਰ ਰਾਓ ਦੀ ਫਿਲਮ 'ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ' 'ਚ ਨਜ਼ਰ ਆਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News