ਰਾਜੀਵ ਨਾਲ ਤਲਾਕ ਲੈਣ ਜਾ ਰਹੀ ਚਾਰੂ ਓਸੋਪਾ ਨੂੰ ਲੋਕਾਂ ਨੇ ਮਾਰੇ ਤਾਅਨੇ ਤਾਂ ਭੜਕੀ ਅਦਾਕਾਰਾ ਬੋਲੀ...
Friday, Jul 08, 2022 - 12:03 PM (IST)
ਮੁੰਬਈ- ਟੀ.ਵੀ. ਦੀ ਮਸ਼ਹੂਰ ਅਦਾਕਾਰਾ ਅਤੇ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦੀ ਭਾਬੀ ਚਾਰੂ ਓਸੋਪਾ ਪਿਛਲੇ ਕਾਫੀ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਚਾਰੂ ਅਤੇ ਰਾਜੀਵ ਸੇਨ ਦੀ ਵਿਆਹੁਤਾ ਜ਼ਿੰਦਗੀ 'ਚ ਕਾਫੀ ਉਥਲ-ਪੁਥਲ ਮਚੀ ਹੋਈ ਹੈ ਅਤੇ ਦੋਵਾਂ ਦਾ ਰਿਸ਼ਤਾ ਟੁੱਟਣ ਦੀ ਕਗਾਰ 'ਤੇ ਪਹੁੰਚ ਗਿਆ ਹੈ। ਪਿਛਲੇ ਦਿਨੀਂ ਅਦਾਕਾਰਾ ਨੇ ਇਕ ਬਿਆਨ 'ਚ ਕਿਹਾ ਹੈ ਕਿ ਉਹ ਰਾਜੀਵ ਸੇਨ ਤੋਂ ਤਲਾਕ ਲੈਣਾ ਚਾਹੁੰਦੀ ਹੈ। ਇਸ ਬਿਆਨ ਤੋਂ ਬਾਅਦ ਉਹ ਲੋਕਾਂ ਦੇ ਨਿਸ਼ਾਨੇ 'ਤੇ ਆ ਗਈ ਹੈ ਅਤੇ ਯੂਜ਼ਰਸ ਉਸ ਨੂੰ ਟਰੋਲ ਕਰਨ ਲੱਗੇ। ਹੁਣ ਹਾਲ ਹੀ 'ਚ ਚਾਰੂ ਨੇ ਤਲਾਕ 'ਤੇ ਟਰੋਲ ਕਰਨ ਵਾਲਿਆਂ 'ਤੇ ਭੜਾਸ ਕੱਢੀ ਹੈ ਅਤੇ ਉਨ੍ਹਾਂ ਦੀ ਕਲਾਸ ਲਗਾਈ ਹੈ।
ਚਾਰੂ ਓਸੋਪਾ ਨੇ ਆਪਣੇ ਬਲਾਗ 'ਚ ਕਿਹਾ ਹੈ ਕਿ ਲੋਕ ਮੇਰੇ ਬਾਰੇ 'ਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਲੋਕ ਮੈਨੂੰ ਤਾਅਨੇ ਮਾਰ ਰਹੇ ਹਨ। ਲੋਕਾਂ ਨੂੰ ਲੱਗ ਰਿਹਾ ਹੈ ਕਿ ਇਸ ਵਾਰ ਮੈਂ ਗਲਤ ਹਾਂ। ਮੈਂ ਇਨ੍ਹਾਂ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੀ ਜਗ੍ਹਾ 'ਤੇ ਸਹੀ ਹਾਂ। ਮੈਂ ਫ਼ੈਸਲਾ ਲੈਣ 'ਚ ਕਾਫੀ ਸਮਾਂ ਲਿਆ ਹੈ। ਮੈਂ ਕਿਸੇ ਜਜ਼ਬਾਤ 'ਚ ਆ ਕੇ ਤਲਾਕ ਨਹੀਂ ਲੈ ਰਹੀ ਹਾਂ।
ਅਦਾਕਾਰਾ ਅੱਗੇ ਕਹਿੰਦੀ ਹੈ ਕਿ ਮੈਂ ਇਹ ਫ਼ੈਸਲਾ ਆਪਣੇ ਪੂਰੇ ਹੋਸ਼-ਹਵਾਸ 'ਚ ਲਿਆ ਹੈ। ਮੈਂ ਆਪਣੀ ਧੀ ਦੇ ਲਈ ਵਿਆਹ ਤੋੜਣ ਜਾ ਰਹੀ ਹਾਂ। ਇਹ ਅਫਸਾਨਾ ਜਲਦ ਹੀ ਖੂਬਸੂਰਤ ਮੋੜ 'ਤੇ ਖਤਮ ਹੋਵੇਗਾ। ਹਰ ਰਿਸ਼ਤਾ ਜ਼ਿੰਦਗੀ ਭਰ ਨਹੀਂ ਨਿਭਾਇਆ ਜਾਂਦਾ।
ਜ਼ਿਕਰਯੋਗ ਹੈ ਕਿ ਚਾਰੂ ਓਸੋਪਾ ਨੇ ਬੀਤੇ ਦਿਨੀਂ ਤਲਾਕ 'ਤੇ ਗੱਲ ਕਰਦੇ ਹੋਏ ਰਾਜੀਵ ਸੇਨ 'ਤੇ ਕਈ ਦੋਸ਼ ਲਗਾਏ ਸਨ ਅਤੇ ਉਨ੍ਹਾਂ ਨੂੰ ਇਕ ਗੈਰ ਜ਼ਿੰਮੇਦਾਰ ਪਿਤਾ ਦੱਸਿਆ ਸੀ। ਉਧਰ ਰਾਜੀਵ ਸੇਨ ਨੇ ਵੀ ਦਾਅਵਾ ਕੀਤਾ ਸੀ ਕਿ ਚਾਰੂ ਪਹਿਲਾਂ ਤੋਂ ਵਿਆਹੀ ਹੈ ਅਤੇ ਉਨ੍ਹਾਂ ਨੇ ਇਹ ਗੱਲ ਮੇਰੇ ਤੋਂ ਲੁਕਾਈ। ਸੱਚ ਸਾਹਮਣੇ ਆਉਣ 'ਤੇ ਮੈਂ ਆਪਣਾ ਰਿਸ਼ਤਾ ਤੋੜਣ ਦਾ ਫ਼ੈਸਲਾ ਕਰ ਲਿਆ ਹੈ।