ਓਲੰਪਿਕਸ ’ਚ ਚੱਲਿਆ ਇਜ਼ਰਾਈਲ ਦਾ ਰਾਸ਼ਟਰੀ ਗੀਤ ਤਾਂ ਅਨੂੰ ਮਲਿਕ ’ਤੇ ਫੁੱਟਿਆ ਲੋਕਾਂ ਦਾ ਗੁੱਸਾ, ਜਾਣੋ ਕੀ ਹੈ ਵਜ੍ਹਾ
Tuesday, Aug 10, 2021 - 03:40 PM (IST)
ਮੁੰਬਈ (ਬਿਊਰੋ)– ਮਿਊਜ਼ਿਕ ਕੰਪੋਜ਼ਰ ਤੇ ਗਾਇਕ ਅਨੂੰ ਮਲਿਕ ’ਤੇ ਇਕ ਵਾਰ ਮੁੜ ਸੁਰ ਚੋਰੀ ਕਰਨ ਦਾ ਦੋਸ਼ ਲੱਗਾ ਹੈ। ਇਹ ਦੋਸ਼ ਸੋਸ਼ਲ ਮੀਡੀਆ ਯੂਜ਼ਰਸ ਨੇ ਲਗਾਇਆ ਹੈ। ਅਸਲ ’ਚ ਐਤਵਾਰ ਨੂੰ ਜਿਵੇਂ ਹੀ ਇਜ਼ਰਾਈਲ ਦੇ ਜਿਮਨਾਸਟ ਡੋਲਗੋਪਿਆਤ ਨੇ ਜਿਮਨਾਸਟਿਕਸ ’ਚ ਸੋਨ ਤਗਮਾ ਜਿੱਤਿਆ, ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਦਾ ਪੁਰਸਕਾਰ ਸਮਾਰੋਹ ਹੋਇਆ ਤੇ ਅਨੂੰ ਮਲਿਕ ਟਰੋਲ ਹੋਣੇ ਸ਼ੁਰੂ ਹੋ ਗਏ।
#AnuMalik after copying national anthem of Israel for his song mera mulk mera desh pic.twitter.com/NciI36rFh6
— Pradyuman Yadav (@Yadavpradyuman) August 2, 2021
ਦਰਅਸਲ ਜਿਵੇਂ ਹੀ ਜਿਮਨਾਸਟ ਡੋਲਗੋਪਿਆਤ ਦੇ ਗਲੇ ’ਚ ਸੋਨ ਤਮਗਾ ਪਹਿਨਾਇਆ ਗਿਆ ਤਾਂ ਇਜ਼ਰਾਈਲ ਦਾ ਰਾਸ਼ਟਰੀ ਗੀਤ ਵੱਜਣਾ ਸ਼ੁਰੂ ਹੋ ਗਿਆ। ਯੂਜ਼ਰਸ ਨੂੰ ਇਸ ਦੀ ਧੁਨ 1996 ਦੀ ਫ਼ਿਲਮ ‘ਦਿਲਜਲੇ’ ਦੇ ਗੀਤ ‘ਮੇਰਾ ਮੁਲਕ ਮੇਰਾ ਦੇਸ਼ ਹੈ’ ਨਾਲ ਬਹੁਤ ਮਿਲਦੀ-ਜੁਲਦੀ ਲੱਗੀ। ਫਿਰ ਕੀ ਸੀ ਅਨੂੰ ਮਲਿਕ ਸੋਸ਼ਲ ਮੀਡੀਆ ਟਰੋਲਰਜ਼ ਦੇ ਨਿਸ਼ਾਨੇ ’ਤੇ ਆ ਗਏ ਤੇ ਬਹੁਤ ਟਰੋਲ ਹੋਣ ਲੱਗੇ। ਲੋਕ ਉਨ੍ਹਾਂ ’ਤੇ ਧੁਨ ਚੋਰੀ ਕਰਨ ਦੇ ਦੋਸ਼ ਲਗਾਉਣ ਲੱਗੇ। ਹੁਣ ਅਨੂੰ ਮਲਿਕ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ। ਬਹੁਤ ਸਾਰੇ ਲੋਕ ਅਨੂੰ ਮਲਿਕ ਨੂੰ ਉਨ੍ਹਾਂ ਦੀ ਨਕਲ ਕਰਨ ਲਈ ਨਿਸ਼ਾਨਾ ਬਣਾ ਰਹੇ ਹਨ। ਕੁਝ ਕਹਿ ਰਹੇ ਹਨ ਕਿ ਅਨੂੰ ਮਲਿਕ ਨੂੰ ਕਾਪੀ ਕਰਨ ਲਈ ਕਿਸੇ ਹੋਰ ਦੇਸ਼ ਦਾ ਰਾਸ਼ਟਰੀ ਗੀਤ ਹੀ ਮਿਲਿਆ ਸੀ।
#AnuMalik caught again for copying music
— ʀ𝟶ғʟ🗿ghostzoned (@R0FL__) August 2, 2021
Meanwhile Pritam pic.twitter.com/s8mygGGaAx
ਦੱਸ ਦੇਈਏ ਕਿ ਹਾਲ ਹੀ ’ਚ ਰਘੂ ਰਾਮ ਦੇ ‘ਇੰਡੀਅਨ ਆਈਡਲ’ ਦੇ ਆਡੀਸ਼ਨ ਦੀ ਇਕ ਵੀਡੀਓ ਵਾਇਰਲ ਹੋਣ ਦੇ ਨਾਲ ਇਕ ਹੋਰ ਵੀਡੀਓ ਸਾਹਮਣੇ ਆਈ। ਇਸ ’ਚ ਰਘੂ ਅਨੂੰ ਨੂੰ ਪੁੱਛਦੇ ਦਿਖਾਈ ਦੇ ਰਹੇ ਹਨ ਕਿ ਕੀ ਤੁਸੀਂ ਕਦੇ ਸੁਰ ਚੋਰੀ ਕੀਤਾ ਹੈ। ਇਸ ’ਤੇ ਅਨੂੰ ਮਲਿਕ ਨੇ ਜਵਾਬ ਦਿੱਤਾ, ‘ਤੁਸੀਂ ਵੀ ਚੋਰ ਹੋ।’ ਨਾਲ ਹੀ ਆਪਣੀਆਂ ਅਸਲ ਧੁਨਾਂ ਦੀ ਗਿਣਤੀ ਵੀ ਕਰਵਾਉਂਦੇ ਹਨ। ਇਹ ਵੀਡੀਓ ‘ਐਂਟਰਟੇਨਮੈਂਟ ਕੀ ਰਾਤ’ ਦੀ ਹੈ, ਜੋ 2017 ’ਚ ਪ੍ਰਸਾਰਿਤ ਕੀਤਾ ਗਿਆ ਸੀ।
Israel to #AnuMalik pic.twitter.com/74wQMYxit0
— Prakhar (@prakharshubham) August 2, 2021
ਇਸ ਵੀਡੀਓ ’ਚ ਰਘੂ ਰਾਮ ਪੁੱਛਦੇ ਹਨ, ‘ਕੀ ਤੁਸੀਂ ਆਪਣੇ ਕਰੀਅਰ ’ਚ ਕੋਈ ਧੁਨ ਚੋਰੀ ਕੀਤੀ ਹੈ?’ ਇਸ ਦਾ ਅਨੂੰ ਮਲਿਕ ਨੇ ਜਵਾਬ ਦਿੱਤਾ, ‘ਹੱਸ ਲਿਆ? ਹੁਣ ਜਵਾਬ ਦਿੱਤਾ ਜਾਵੇਗਾ। ਮੈਂ ਤੁਹਾਨੂੰ ਇਕ ਗੱਲ ਦੱਸਣਾ ਚਾਹੁੰਦਾ ਹਾਂ। ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਅਜਿਹਾ ਸਵਾਲ ਪੁੱਛਣ ਜਾ ਰਹੇ ਹੋ। ਮੈਨੂੰ ਲੱਗਦਾ ਹੈ ਕਿ ਤੁਹਾਡੀ ਜੀਭ ਬਹੁਤ ਲੰਬੀ ਹੈ, ਆਓ ਇਸ ਨੂੰ ਥੋੜ੍ਹਾ ਠੀਕ ਕਰੀਏ। ਤੁਸੀਂ ਇਹ ਸਵਾਲ ਪੁੱਛਿਆ ਹੈ, ਕੀ ਇਨ੍ਹਾਂ 11 ਪੱਤਰਕਾਰਾਂ ਨੇ ਪਹਿਲਾਂ ਅਜਿਹਾ ਨਹੀਂ ਕੀਤਾ, ਇਸ ਲਈ ਤੁਸੀਂ ਵੀ ਚੋਰ ਹੋ? ਤੁਸੀਂ ਉਨ੍ਹਾਂ ਦਾ ਸਵਾਲ ਚੋਰੀ ਕਰ ਲਿਆ।’
Favorite Key of #AnuMalik pic.twitter.com/Egk5qhN62n
— all pacino (@ItalySeHun) August 2, 2021
ਨੋਟ– ਇਸ ਵੀਡੀਓ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।