ਕੱਲ ਰਿਲੀਜ਼ ਹੋਵੇਗਾ ਫ਼ਿਲਮ 'ਪਠਾਨ' ਦਾ ਦੂਜਾ ਗੀਤ 'ਝੂਮੇਂ ਜੋ ਪਠਾਨ'

Wednesday, Dec 21, 2022 - 05:30 PM (IST)

ਕੱਲ ਰਿਲੀਜ਼ ਹੋਵੇਗਾ ਫ਼ਿਲਮ 'ਪਠਾਨ' ਦਾ ਦੂਜਾ ਗੀਤ 'ਝੂਮੇਂ ਜੋ ਪਠਾਨ'

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ  ਫ਼ਿਲਮ 'ਪਠਾਨ' ਦਰਸ਼ਕਾਂ ਲਈ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਐਕਸ਼ਨ ਸ਼ੋਅ ਹੈ। 'ਪਠਾਨ' ਯਸ਼ਰਾਜ ਫ਼ਿਲਮਜ਼ ਦਾ ਸ਼ਾਨਦਾਰ ਐਕਸ਼ਨ ਸ਼ੋਅ ਆਦਿੱਤਿਆ ਚੋਪੜਾ ਦੀ ਅਭਿਲਾਸ਼ੀ ਜਾਸੂਸੀ ਦੁਨੀਆ ਦਾ ਇਕ ਹਿੱਸਾ ਹੈ। ਇਸ 'ਚ ਦੇਸ਼ ਦੇ ਸਭ ਤੋਂ ਵੱਡੇ ਸੁਪਰਸਟਾਰ ਸ਼ਾਹਰੁਖ, ਦੀਪਿਕਾ ਪਾਦੁਕੋਣ ਤੇ ਜਾਨ ਅਬ੍ਰਾਹਮ ਹਨ।
 
ਸਿਧਾਰਥ ਆਨੰਦ ਦੁਆਰਾ ਨਿਰਦੇਸ਼ਿਤ, ਦਿਲ ਦੀਆਂ ਧੜਕਣਾਂ ਵਧਾਉਣ ਵਾਲੀ ਇਹ ਫਿਲਮ 25 ਜਨਵਰੀ, 2023 ਨੂੰ ਹਿੰਦੀ, ਤਾਮਿਲ ਤੇ ਤੇਲਗੂ ’ਚ ਰਿਲੀਜ਼ ਹੋਣ ਵਾਲੀ ਹੈ। ਇਸ ਦੌਰਾਨ ਨਿਰਮਾਤਾਵਾਂ ਨੇ ਅੱਜ ਫ਼ਿਲਮ ਦੇ ਦੂਜੇ ਗੀਤ ‘ਝੂਮੇ ਜੋ ਪਠਾਨ’ ਦਾ ਪਹਿਲਾ ਲੁੱਕ ਰਿਲੀਜ਼ ਕੀਤਾ ਹੈ। ਇਸ ਗੀਤ ’ਚ ਸ਼ਾਹਰੁਖ ਖਾਨ ਤੇ ਦੀਪਿਕਾ ਪਾਦੂਕੋਣ ਕਾਫੀ ਖੂਬਸੂਰਤ ਲੱਗ ਰਹੇ ਹਨ।c

22 ਦਸੰਬਰ ਨੂੰ ਆਉਣ ਵਾਲੇ ਗੀਤ ਦੇ ਸਬੰਧ ’ਚ, ਸਿਧਾਰਥ ਦਾ ਕਹਿਣਾ ਹੈ ਕਿ ‘ਝੂਮੇਂ ਜੋ ਪਠਾਨ’ ਗੀਤ ਪਠਾਨ ਦੀ ਭਾਵਨਾ ਨਾਲ ਪ੍ਰਭਾਵਿਤ ਗੀਤ ਹੈ, ਜਿਸ ਨੂੰ ਸ਼ਾਹਰੁਖ ਦੁਆਰਾ ਨਿਭਾਇਆ ਗਿਆ ਹੈ ।
 
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੀ ਕਰੋ।


author

sunita

Content Editor

Related News