ਤੀਜੇ ਹਫ਼ਤੇ ਮਜ਼ਬੂਤੀ ਨਾਲ ਡਟੀ ‘ਪਠਾਨ’, ਜਾਣੋ ਹੁਣ ਤਕ ਕਿੰਨੀ ਕੀਤੀ ਕਮਾਈ

Saturday, Feb 11, 2023 - 03:58 PM (IST)

ਤੀਜੇ ਹਫ਼ਤੇ ਮਜ਼ਬੂਤੀ ਨਾਲ ਡਟੀ ‘ਪਠਾਨ’, ਜਾਣੋ ਹੁਣ ਤਕ ਕਿੰਨੀ ਕੀਤੀ ਕਮਾਈ

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਸਿਨੇਮਾਘਰਾਂ ’ਚ ਤੀਜੇ ਹਫ਼ਤੇ ’ਚ ਦਾਖ਼ਲ ਹੋ ਗਈ ਹੈ। ਇਹ ਫ਼ਿਲਮ ਟਿਕਟ ਖਿੜਕੀ ’ਤੇ ਚੰਗੀ ਕਮਾਈ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਪਤੀ ਆਦਿਲ ਖ਼ਾਨ ਤੋਂ ਆਪਣੇ 1.5 ਕਰੋੜ ਰੁਪਏ ਮੰਗ ਰਹੀ ਰਾਖੀ ਸਾਵੰਤ, ਦੇਖੋ ਵੀਡੀਓ

ਫ਼ਿਲਮ ਨੇ ਹੁਣ ਤਕ ਭਾਰਤ ’ਚ 464.80 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ’ਚ 448.25 ਕਰੋੜ ਰੁਪਏ ਹਿੰਦੀ ਭਾਸ਼ਾ ਤੇ 16.55 ਕਰੋੜ ਰੁਪਏ ਤਾਮਿਲ ਤੇ ਤੇਲਗੂ ਭਾਸ਼ਾ ਦੇ ਸ਼ਾਮਲ ਹਨ।

ਦੱਸ ਦੇਈਏ ਕਿ ਫ਼ਿਲਮ ਅੱਜ ਯਾਨੀ ਸ਼ਨੀਵਾਰ ਦੀ ਕਮਾਈ ਨੂੰ ਮਿਲਾ ਕੇ ਭਾਰਤ ’ਚ ਹਿੰਦੀ ਭਾਸ਼ਾ ’ਚ 450 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਵੇਗੀ।

PunjabKesari

‘ਪਠਾਨ’ ’ਚ ਸ਼ਾਹਰੁਖ ਖ਼ਾਨ ਤੋਂ ਇਲਾਵਾ ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਨੇ ਵੀ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਨੂੰ ਸਿਧਾਰਥ ਆਨੰਦ ਵਲੋਂ ਡਾਇਰੈਕਟ ਕੀਤਾ ਗਿਆ ਹੈ। ‘ਪਠਾਨ’ ਯਸ਼ ਰਾਜ ਫ਼ਿਲਮਜ਼ ਦੇ ਸਪਾਈ ਯੂਨੀਵਰਸ ਦੀ ਚੌਥੀ ਫ਼ਿਲਮ ਹੈ। ਇਸ ਯੂਨੀਵਰਸ ’ਚ ‘ਏਕ ਥਾ ਟਾਈਗਰ’, ‘ਟਾਈਗਰ ਜ਼ਿੰਦਾ ਹੈ’ ਤੇ ‘ਵਾਰ’ ਵਰਗੀਆਂ ਫ਼ਿਲਮਾਂ ਸ਼ਾਮਲ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News