ਇਕੱਠਿਆ ਪਾਰਟੀ ਕਰਨ ਵਾਲੀ ਸ਼੍ਰੀਦੇਵੀ ਦੀ ਬੇਟੀ ਅਤੇ ਸੈਫ ਦੇ ਬੇਟੇ ''ਚ ਤਸਵੀਰਾਂ ਨੂੰ ਲੈ ਕੇ ਹੋਇਆ ਝਗੜਾ
Sunday, Sep 06, 2015 - 03:40 PM (IST)

ਮੁੰਬਈ- ਅਦਾਕਾਰ ਸੈਫ ਅਲੀ ਖਾਨ ਦੇ ਇਬਰਾਹਿਮ ਨੇ ਸ਼੍ਰੀਦੇਵੀ ਦੀ ਛੋਟੀ ਬੇਟੀ ਖੁਸ਼ੀ ਕਪੂਰ ਦੇ ਨਾਲ ਸੋਸ਼ਲ ਮੀਡੀਆ ''ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ। ਜੋ ਵਾਇਰਲ ਵੀ ਹੋਈਆਂ ਸਨ ਪਰ ਦੋਵਾਂ ਦੇ ਦੋਸਤੀ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ। ਇਕ ਬਾਲੀਵੁੱਡ ਵੈੱਬਸਾਈਟ ਮੁਤਾਬਕ ਦੋਵਾਂ ''ਚ ਜਮ ਕੇ ਝਗੜਾ ਹੋਇਆ ਹੈ। ਝਗੜਾ ਤਦ ਹੋਇਆ ਜਦੋਂ ਖੁਸ਼ੀ ਦੀ ਇਕ ਇੰਸਟਾਗ੍ਰਾਮ ਤਸਵੀਰ ''ਤੇ ਇਬਰਾਹਿਮ ਨੇ ਕੁਮੈਂਟ ਕਰਕੇ ਲਿਖਿਆ ਕਿ ਮੈਨੂੰ ਵੀ ਜ਼ਿਆਦਾ ਤਸਵੀਰਾਂ ਪੋਸਟ ਕਰਨੀਆਂ ਚਾਹੀਦੀਆਂ। ਖੁਸ਼ੀ ਨੇ ਬੇਰੁੱਖੀ ਦਿਖਾਈ ਜਿਸ ਤੋਂ ਬਾਅਦ ਇਬਰਾਹਿਮ ਨਾਰਾਜ਼ ਹੋ ਗਏ।
ਇਬਰਾਹਿਮ ਨੇ ਲਿਖਿਆ ਓਹ ਨਹੀਂ... ਮੈਨੂੰ ਵੀ ਖੁਸ਼ੀ ਦੇ ਬਰਾਬਰ ਤਸਵੀਰਾਂ ਪੋਸਟ ਕਰਨੀਆਂ ਹੋਣਗੀਆਂ ... ਤਾਂ ਖੁਸ਼ੀ ਨੇ ਲਿਖਿਆ ਕਿ ਤੁਸੀਂ ਰਹਿਣ ਦਿਓ... ਇਬਰਾਹਿਮ ਨੇ ਲਿਖਿਆ ਇੰਨੀ ਬੇਰੁੱਖੀ ... ਹੁਣ ਮੈਂ ਦਿਖਾਉਂਦਾ ਹਾਂ ਬਾਏ।
ਦੱਸਿਆ ਜਾਂਦਾ ਹੈ ਕਿ ਕੁਝ ਦਿਨ ਪਹਿਲਾਂ ਇਬਰਾਹਿਮ ਨੇ ਸੋਸ਼ਲ ਮੀਡੀਆ ''ਤੇ ਸ਼੍ਰੀਦੇਵੀ ਦੀ ਛੋਟੀ ਬੇਟੀ ਖੁਸ਼ੀ ਕਪੂਰ ਅਤੇ ਅਨੁਰਾਗ ਕਸ਼ਯੱਪ ਦੀ ਬੇਟੀ ਆਲੀਆ ਦੇ ਨਾਲ ਇਕ ਤਸਵੀਰ ਪੋਸਟ ਕੀਤੀ ਸੀ।
''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।