ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ, ਦੇਖੋ ਨਵੀਂ ਵਿਆਹੀ ਜੋੜੀ ਦਾ ਦਿਲਕਸ਼ ਅੰਦਾਜ਼

Thursday, Oct 21, 2021 - 01:39 PM (IST)

ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ, ਦੇਖੋ ਨਵੀਂ ਵਿਆਹੀ ਜੋੜੀ ਦਾ ਦਿਲਕਸ਼ ਅੰਦਾਜ਼

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦਾ ਵਿਆਹ ਗੀਤ ਗਰੇਵਾਲ ਨਾਲ ਹੋ ਗਿਆ ਹੈ।

PunjabKesari

ਜਿਥੇ ਪਰਮੀਸ਼ ਵਰਮਾ ਐਂਟਰਟੇਨਮੈਂਟ ਇੰਡਸਟਰੀ ਨਾਲ ਸਬੰਧ ਰੱਖਦੇ ਹਨ, ਉਥੇ ਗੀਤ ਗਰੇਵਾਲ ਕੈਨੇਡਾ ਦੀ ਰਾਜਨੀਤੀ ਨਾਲ ਸਬੰਧ ਰੱਖਦੀ ਹੈ।

PunjabKesari

ਦੋਵਾਂ ਦੇ ਵਿਆਹ ਸਮਾਰੋਹ ਦੀਆਂ ਤਸਵੀਰਾਂ ਪਰਮੀਸ਼ ਤੇ ਗੀਤ ਵਲੋਂ ਪਹਿਲਾਂ ਹੀ ਸਾਂਝੀਆਂ ਕੀਤੀਆਂ ਜਾ ਰਹੀਆਂ ਸਨ ਪਰ ਹਰ ਕੋਈ ਨਵੀਂ ਵਿਆਹੀ ਜੋੜੀ ਨੂੰ ਦੇਖਣ ਲਈ ਬੇਤਾਬ ਸੀ।

PunjabKesari

ਇਸੇ ਦੇ ਚਲਦਿਆਂ ਪਰਮੀਸ਼ ਵਰਮਾ ਨੇ ਹੁਣ ਵਿਆਹ ਦੇ ਜੋੜੇ ’ਚ ਆਪਣੀਆਂ ਤੇ ਗੀਤ ਗਰੇਵਾਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

PunjabKesari

ਪਰਮੀਸ਼ ਵਰਮਾ ਨੇ ਵਿਆਹ ਮੌਕੇ ਹਲਕੇ ਹਰੇ ਰੰਗ ਦੀ ਸ਼ੇਰਵਾਨੀ ਪਹਿਨੀ, ਜਿਸ ’ਚ ਹਲਕਾ ਗੁਲਾਬੀ ਰੰਗ ਵੀ ਨਜ਼ਰ ਆ ਰਿਹਾ ਹੈ।

PunjabKesari

ਉਥੇ ਪਰਮੀਸ਼ ਵਰਮਾ ਨੇ ਗੀਤ ਗਰੇਵਾਲ ਦੇ ਲਹਿੰਗੇ ਦੇ ਰੰਗ ਨਾਲ ਦੀ ਪੱਗ ਵੀ ਬੰਨ੍ਹੀ।

PunjabKesari

ਗੀਤ ਗਰੇਵਾਲ ਨੇ ਵਿਆਹ ਮੌਕੇ ਖ਼ੂਬਸੂਰਤ ਲਹਿੰਗਾ ਪਹਿਨਿਆ ਹੋਇਆ ਸੀ। ਦੋਵੇਂ ਇਕੱਠੇ ਬੇਹੱਦ ਖ਼ੁਸ਼ ਨਜ਼ਰ ਆ ਰਹੇ ਹਨ।

PunjabKesari

ਉਥੇ ਤਸਵੀਰਾਂ ’ਚ ਗਾਇਕ ਅਖਿਲ, ਜੀ ਸਿੱਧੂ ਤੇ ਰੌਸ਼ਨ ਪ੍ਰਿੰਸ ਵੀ ਨਜ਼ਰ ਆ ਰਹੇ ਹਨ।

PunjabKesari

ਨੋਟ– ਪਰਮੀਸ਼ ਤੇ ਗੀਤ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News