ਪਰਮੀਸ਼ ਵਰਮਾ ਦੀ ਪਤਨੀ ਗੀਤ ਗਰੇਵਾਲ ਦਾ ਵੱਡਾ ਫ਼ੈਸਲਾ, ਸੋਸ਼ਲ ਮੀਡੀਆ ''ਤੇ ਕੀਤਾ ਐਲਾਨ
Monday, Nov 01, 2021 - 02:39 PM (IST)
ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਪਰਮੀਸ਼ ਵਰਮਾ ਬੀਤੇ ਕੁਝ ਹੀ ਦਿਨ ਪਹਿਲਾਂ ਵਿਆਹ ਦੇ ਬੰਧਨ 'ਚ ਬੱਝੇ ਹਨ। ਪਰਮੀਸ਼ ਵਰਮਾ ਨੇ ਆਪਣੀ ਕੈਨੇਡੀਅਨ-ਪੰਜਾਬੀ ਗਰਲਫ੍ਰੈਂਡ ਗੀਤ ਗਰੇਵਾਲ ਨਾਲ ਗੁਰੂ ਸਾਹਿਬ ਦੀ ਹਜ਼ੂਰੀ 'ਚ ਲਾਵਾਂ ਲਈਆਂ ਹਨ। ਇਸ ਵਿਆਹ 'ਚ ਪਰਮੀਸ਼ ਤੇ ਗੀਤ ਗਰੇਵਾਲ ਦੇ ਖ਼ਾਸ ਦੋਸਤ ਅਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ ਸਨ। ਪਰਮੀਸ਼ ਵਰਮਾ ਦੇ ਵਿਆਹ ਦੀਆਂ ਤਸਵੀਰਾਂ ਨੂੰ ਸ਼ੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।
ਦੱਸ ਦਈਏ ਪਰਮੀਸ਼ ਵਰਮਾ ਦੀ ਪਤਨੀ ਗੀਤ ਗਰੇਵਾਲ ਨੇ ਵਿਆਹ ਤੋਂ ਬਾਅਦ ਆਪਣਾ ਨਾਂ ਬਦਲ ਲਿਆ ਹੈ। ਵਿਆਹ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਨਾਮ ਨਾਲ ਆਪਣੇ ਪਤੀ ਪਰਮੀਸ਼ ਵਰਮਾ ਦਾ ਸਰਨੇਮ ਜੋੜ ਲਿਆ ਹੈ। ਦਰਅਸਲ, ਗੀਤ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਅਤੇ ਟਵਿੱਟਰ ਅਕਾਊਂਟ 'ਤੇ ਆਪਣੇ ਨਾਂ ਨਾਲ ਆਪਣੇ ਪਤੀ ਦਾ ਸਰਨੇਮ ਲਗਾਉਂਦੇ ਹੋਏ ਲਿਖਿਆ ਹੈ ਗੀਤ ਗਰੇਵਾਲ ਵਰਮਾ।
ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ 'ਚ 'ਨੋ ਮੌਰ ਛੜਾ' ਗੀਤ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਇਸ ਗੀਤ 'ਚ ਪਰਮੀਸ਼ ਵਰਮਾ ਦੇ ਵਿਆਹ ਦੇ ਵਿਜ਼ੂਅਲਸ ਦਿਖਾਏ ਗਏ ਹਨ, ਜਿਸ 'ਚ ਰੌਸ਼ਨ ਪ੍ਰਿੰਸ, ਪ੍ਰਭ ਗਿੱਲ ਸਣੇ ਕਈ ਹੋਰ ਕਲਾਕਾਰ ਨਜ਼ਰ ਆ ਰਹੇ ਹਨ। ਇਸ ਗੀਤ 'ਚ ਪਰਮੀਸ਼ ਵਰਮਾ ਦੀ ਪਤਨੀ ਗੀਤ ਗਰੇਵਾਲ ਵੀ ਦਿਖਾਈ ਦੇ ਰਹੀ ਹੈ। ਇਸ ਗੀਤ ਨੂੰ ਪਰਮੀਸ਼ ਵਰਮਾ ਦੇ ਵਿਆਹ 'ਤੇ ਫਿਲਮਾਇਆ ਗਿਆ ਹੈ।
ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਰਮੀਸ਼ ਵਰਮਾ ਜੋ ਕਿ ਬਹੁਤ ਜਲਦ ਆਪਣੇ ਪਿਤਾ ਨਾਲ ਪੰਜਾਬੀ ਫ਼ਿਲਮ 'ਮੈਂ ਤੇ ਬਾਪੂ' 'ਚ ਨਜ਼ਰ ਆਉਣਗੇ। ਅਖੀਰਲੀ ਵਾਰ ਉਹ ਸੋਨਮ ਬਾਜਵਾ ਨਾਲ 'ਜਿੰਦੇ ਮੇਰੀਏ' ਫ਼ਿਲਮ 'ਚ ਨਜ਼ਰ ਆਏ ਸਨ। ਅਦਾਕਾਰੀ ਦੇ ਨਾਲ ਗਾਇਕੀ ਦੇ ਖੇਤਰ 'ਚ ਵੀ ਕਾਫੀ ਸਰਗਰਮ ਹਨ। ਉਹ ਕਈ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਨਾਮੀ ਗਾਇਕਾਂ ਦੇ ਮਿਊਜ਼ਿਕ ਵੀਡੀਓ ਨੂੰ ਵੀ ਡਾਇਰੈਕਟ ਕਰ ਚੁੱਕੇ ਹਨ।