ਸ਼ਹਿਨਾਜ਼ ਕੌਰ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਪਾਰਸ ਛਾਬੜਾ ਨਾਲ ਪੰਗਾ ਲੈਣਾ ਪਿਆ ਮਹਿੰਗਾ

08/13/2020 3:43:06 PM

ਜਲੰਧਰ (ਬਿਊਰੋ) - ਪੰਜਾਬੀ ਮਾਡਲ ਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ ਅਕਸਰ ਸੋਸ਼ਲ ਮੀਡੀਆ ‘ਤੇ ਛਾਈ ਰਹਿੰਦੀ ਹੈ। ਇਸ ਦੇ ਨਾਲ ਹੀ ਉਸ ਦੇ ਪਰਿਵਾਰ ਵਾਲੇ ਵੀ ਅਕਸਰ ਸੋਸ਼ਲ ਮੀਡੀਆ ‘ਤੇ ਸੁਰਖੀਆਂ ਵਿਚ ਬਣੇ ਰਹਿੰਦੇ ਹਨ। ਸ਼ਹਿਨਾਜ਼ ਦੇ ਪਿਤਾ ਸੁੱਖ ਸੰਤੋਖ ਨੇ ਹਾਲ ਹੀ ‘ਚ ਪਾਰਸ ਛਾਬੜਾ ਦੇ ਵਾਲਾਂ ਦਾ ਮਜ਼ਾਕ ਬਣਾਇਆ ਸੀ, ਜਿਸ ਤੋਂ ਬਾਅਦ ਪਾਰਸ ਨੇ ਕਿਹਾ ਸੀ ਕਿ ‘ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਆਪਣੇ-ਆਪ ਨੂੰ ਸ਼ੀਸ਼ੇ ‘ਚ ਵੇਖਣਾ ਚਾਹੀਦਾ ਹੈ ਕਿਉਂਕਿ ਉਹ ਖ਼ੁਦ ਗੰਜੇ ਹਨ ਅਤੇ ਸ਼ਹਿਨਾਜ਼ ਦਾ ਭਰਾ ਖ਼ੁਦ ਹੇਅਰ ਪੈਚ ਹੈ। ਜਦੋਂ ਉਨ੍ਹਾਂ ਦਾ ਖ਼ੁਦ ਦਾ ਪੁੱਤਰ ਇਸ ਪ੍ਰੇਸ਼ਾਨੀ ਤੋਂ ਗੁਜ਼ਰ ਰਿਹਾ ਤਾਂ ਉਹ ਹੋਰਾਂ ਲਈ ਇਹ ਸਭ ਕਿਵੇਂ ਕਹਿ ਸਕਦਾ ਹੈ। ਮੈਂ ਉਨ੍ਹਾਂ ਵਰਗਾ ਬੇਵਕੂਫ਼ ਇਨਸਾਨ ਨਹੀਂ ਵੇਖਿਆ।’ ਪਾਰਸ ਨੇ ਅੱਗੇ ਕਿਹਾ ਕਿ ਜਦੋਂ ਅਸੀਂ ਬਿੱਗ ਬੌਸ 13 ਦੇ ਘਰ ‘ਚ ਸੀ ਤਾਂ ਸ਼ਹਿਨਾਜ਼ ਦੇ ਪਰਿਵਾਰ ਵਾਲੇ ਕਹਿੰਦੇ ਸਨ ਮਾਹਿਰਾ ਅਤੇ ਮੇਰਾ ਕੋਈ ਲੇਵਲ ਨਹੀਂ ਹੈ। ਇਹ ਸਭ ਕਹਿ ਕੇ ਤੁਸੀਂ ਆਪਣਾ ਲੇਵਲ ਦੱਸ ਰਹੇ ਹੋ।

ਇਹ ਖ਼ਬਰ ਵੀ ਪੜ੍ਹੋ : ਰਸਤੇ 'ਚ ਰੋਕ ਸ਼ਖ਼ਸ ਨੇ ਸ਼ਹਿਨਾਜ਼ ਕੌਰ ਗਿੱਲ ਨਾਲ ਕੀਤੀ ਅਜਿਹੀ ਹਰਕਤ, ਵੀਡੀਓ ਵਾਇਰਲ

ਦੱਸਣਯੋਗ ਹੈ ਕਿ ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ 'ਉਨ੍ਹਾਂ ਦੇ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਦੱਸਿਆ ਕਿ ਅੱਜ ਤੁਹਾਡਾ ਲਾਈਵ 75 ਹਜ਼ਾਰ ਲੋਕਾਂ ਨੇ ਵੇਖਿਆ, ਜਿਸ ਨੂੰ ਸੁਣ ਕੇ ਸ਼ਹਿਨਾਜ਼ ਬਹੁਤ ਹੀ ਖੁਸ਼ ਹੁੰਦੀ ਹੈ। ਇਸ 'ਤੇ ਸ਼ਹਿਨਾਜ਼ ਪੁੱਛਦੀ ਹੈ ਕਿ ਤੁਸੀਂ ਮੇਰਾ ਲਾਈਵ ਵੇਖਿਆ ਤਾਂ ਉਨ੍ਹਾਂ ਦਾ ਪ੍ਰਸ਼ੰਸਕ ਕਹਿੰਦਾ ਹਾਂ ਵੇਖਿਆ ਹੈ ਅਤੇ ਤੁਸੀਂ ਹਰ ਹਫ਼ਤੇ ਲਾਈਵ ਹੋਇਆ ਕਰੋ। ਇਸ ਤੋਂ ਬਾਅਦ ਸ਼ਹਿਨਾਜ਼ ਕਹਿੰਦੀ ਹੈ ਕਿ ਵੇਖਿਆ ਮੇਰੇ ਪ੍ਰਸ਼ੰਸਕਾਂ ਦੀ ਪਾਵਰ।'

ਇਹ ਖ਼ਬਰ ਵੀ ਪੜ੍ਹੋ : 'ਲੌਂਗ ਲਾਚੀ' ਫੇਮ ਗਾਇਕਾ ਮੰਨਤ ਨੂਰ ਹੋਈ ਕਿਡਨੈਪ, ਜਾਣੋ ਪੂਰੀ ਸੱਚਾਈ (ਵੀਡੀਓ)

ਹਾਲ ਹੀ 'ਚ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਉਹ ਵ੍ਹਾਈਟ ਰੰਗ ਦੀ ਡਰੈੱਸ ਪਾਈ ਹੈ, ਜਿਸ 'ਚ ਉਹ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਲਿਖਿਆ ਹੈ, 'ਦਿਲ ਦੀ ਸਾਫ਼ਗੋਈ, ਤੁਸੀਂ ਕਿਸੇ ਵੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ, ਜਿਵੇਂ ਸਾਦਗੀ ਆਤਮਾ ਦੇ ਲਈ ਚੰਗੀ ਹੈ। ਵ੍ਹਾਈਟ ਰੰਗ 'ਚ ਵੂਮੈਨ ਦੀ ਖ਼ੂਬਸੂਰਤੀ ਹੋਰ ਵੀ ਨਿਖਰ ਕੇ ਸਾਹਮਣੇ ਆਉਂਦੀ ਹੈ।'

ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਮਾਮਲਾ: ਵਕੀਲ ਦਾ ਵੱਡਾ ਇਲਜ਼ਾਮ, ਖ਼ੁਦਕੁਸ਼ੀ ਨਹੀਂ ਕੀਤਾ ਗਿਆ ਕਤਲ 

ਇਹ ਖ਼ਬਰ ਵੀ ਪੜ੍ਹੋ : ਆਰ ਨੇਤ ਤੋਂ ਬਾਅਦ ਹੁਣ ਇਸ ਮਸ਼ਹੂਰ ਗੀਤਕਾਰ ’ਤੇ ਹੋਇਆ ਜਾਨਲੇਵਾ ਹਮਲਾ


sunita

Content Editor

Related News