‘ਗੁੰਮਰਾਹਕੁੰਨ’ ਪਾਨ ਮਸਾਲਾ ਇਸ਼ਤਿਹਾਰ ਮਾਮਲਾ : ਸਲਮਾਨ ਖਾਨ ਖ਼ਿਲਾਫ ਕਾਰਵਾਈ ’ਤੇ ਰੋਕ

Saturday, Jun 13, 2026 - 12:33 PM (IST)

‘ਗੁੰਮਰਾਹਕੁੰਨ’ ਪਾਨ ਮਸਾਲਾ ਇਸ਼ਤਿਹਾਰ ਮਾਮਲਾ : ਸਲਮਾਨ ਖਾਨ ਖ਼ਿਲਾਫ ਕਾਰਵਾਈ ’ਤੇ ਰੋਕ

ਨਵੀਂ ਦਿੱਲੀ (ਏਜੰਸੀ)- ਰਾਸ਼ਟਰੀ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ‘ਗੁੰਮਰਾਹਕੁੰਨ’ ਪਾਨ ਮਸਾਲਾ ਇਸ਼ਤਿਹਾਰ ਨਾਲ ਜੁੜੀ ਇਕ ਸ਼ਿਕਾਇਤ ਦੇ ਸਬੰਧ ਵਿਚ ਫਿਲਮ ਅਭਿਨੇਤਾ ਸਲਮਾਨ ਖਾਨ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਖ਼ਿਲਾਫ ਜ਼ਿਲਾ ਖਪਤਕਾਰ ਕਮਿਸ਼ਨ ਵਿਚ ਚੱਲ ਰਹੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਹੈ। ਕਮਿਸ਼ਨ ਨੇ ਇਹ ਅੰਤਰਿਮ ਹੁਕਮ ਇਕ ਅਪੀਲ ’ਤੇ ਸੁਣਵਾਈ ਦੌਰਾਨ ਦਿੱਤਾ।

ਇਸ ਅਪੀਲ ਵਿਚ ਕੋਟਾ ਦੇ ਜ਼ਿਲਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਦੇ ਉਨ੍ਹਾਂ ਨਿਰਦੇਸ਼ਾਂ ਨੂੰ ਚੁਣੌਤੀ ਦਿੱਤੀ ਗਈ ਸੀ, ਜਿਨ੍ਹਾਂ ਵਿਚ ਸਲਮਾਨ ਸਮੇਤ ਪ੍ਰਤੀਵਾਦੀ ਪੱਖਾਂ ਦੇ ਲੋਕਾਂ ਦੇ ਦਸਤਖਤਾਂ ਦੀ ਤਸਦੀਕ ਕਰਨ ਦੀ ਗੱਲ ਕਹੀ ਗਈ ਸੀ। ਕਮਿਸ਼ਨ ਦੇ ਪ੍ਰਧਾਨ ਜਸਟਿਸ ਏ. ਪੀ. ਸਾਹੀ ਅਤੇ ਮੈਂਬਰ ਜਸਟਿਸ ਭਰਤ ਕੁਮਾਰ ਪੰਡਿਆ ਦੇ ਬੈਂਚ ਨੇ ਸ਼ਿਕਾਇਤਕਰਤਾ ਇੰਦਰ ਮੋਹਨ ਸਿੰਘ ਉਰਫ਼ ਹਨੀ ਨੂੰ ਨੋਟਿਸ ਜਾਰੀ ਕਰ ਕੇ ਜ਼ਿਲਾ ਕਮਿਸ਼ਨ ਦੇ ਸਾਹਮਣੇ ਅਗਲੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਹੈ।


author

cherry

Content Editor

Related News