ਪਾਕਿਸਤਾਨੀ TikTok ਸਟਾਰ  ਦਾ ਪ੍ਰਾਈਵੇਟ ਵੀਡੀਓ ਲੀਕ!

Thursday, Oct 24, 2024 - 09:31 AM (IST)

ਪਾਕਿਸਤਾਨੀ TikTok ਸਟਾਰ  ਦਾ ਪ੍ਰਾਈਵੇਟ ਵੀਡੀਓ ਲੀਕ!

ਮੁੰਬਈ- ਪਾਕਿਸਤਾਨੀ TikTok ਸਟਾਰ ਮਿਨਾਹਿਲ ਮਲਿਕ ਦਾ ਇੱਕ ਇਤਰਾਜ਼ਯੋਗ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਸਟਾਰ ਨੂੰ ਕਾਫੀ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ। ਹਾਲਾਂਕਿ ਮਲਿਕ ਨੇ ਇਸ ਨੂੰ ਫਰਜ਼ੀ ਦੱਸਦੇ ਹੋਏ ਸ਼ਿਕਾਇਤ ਵੀ ਦਰਜ ਕਰਵਾਈ ਹੈ।ਵੀਡੀਓ ਵਾਇਰਲ ਹੋਣ ‘ਤੇ ਮਿਨਾਹਿਲ ਮਲਿਕ ਨੇ ਕਿਹਾ ਕਿ ਵੀਡੀਓ ਨਾਲ ਛੇੜਛਾੜ ਕਰਕੇ ਵਾਇਰਲ ਕੀਤੀ ਗਈ ਹੈ ਜੋ ਕਿ ਪੂਰੀ ਤਰ੍ਹਾਂ ਨਾਲ ਫਰਜ਼ੀ ਹੈ। ਉਸ ਨੇ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫਆਈਏ) ਕੋਲ ਸ਼ਿਕਾਇਤ ਦਰਜ ਕਰਵਾ ਕੇ ਮਦਦ ਲਈ ਵੀ ਬੇਨਤੀ ਕੀਤੀ ਹੈ।

ਇਹ ਵੀ ਪੜ੍ਹੋ : ਬੱਚਨ ਪਰਿਵਾਰ ਨੂੰ ਵੱਡਾ ਸਦਮਾ, ਜਯਾ ਬੱਚਨ ਘਰ ਵਿਛੇ ਸੱਥਰ

ਜਾਰੀ ਕੀਤਾ ਸਪਸ਼ਟੀਕਰਨ ਦਾ ਵੀਡੀਓ
ਮਿਨਾਹਿਲ ਮਲਿਕ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਫਰਜ਼ੀ ਹੈ, ਜਿਸ ਬਾਰੇ ਮੈਂ FIA ਨੂੰ ਸੂਚਿਤ ਕਰ ਦਿੱਤਾ ਹੈ। ਜਲਦੀ ਹੀ ਇਸ ਮਾਮਲੇ 'ਚ ਸ਼ਾਮਲ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮਲਿਕ ਨੇ ਕਿਹਾ ਕਿ ਜਦੋਂ ਤੋਂ ਇਹ ਵੀਡੀਓ ਵਾਇਰਲ ਹੋਇਆ ਹੈ, ਮੈਂ ਅਤੇ ਮੇਰਾ ਪੂਰਾ ਪਰਿਵਾਰ ਤਣਾਅ ‘ਚ ਰਹਿ ਰਿਹਾ ਹੈ।

ਇਹ ਵੀ ਪੜ੍ਹੋ : ਜਿਊਂਦੀ ਹੈ ਅਮਿਤਾਭ ਬੱਚਨ ਦੀ ਸੱਸ, ਜਾਣੋ ਕਿਵੇਂ ਉੱਡੀ ਮੌਤ ਦੀ ਅਫ਼ਵਾਹ

ਦਰਅਸਲ, ਪਾਕਿਸਤਾਨੀ TikTok ਸਟਾਰ ਮਿਨਾਹਿਲ ਮਲਿਕ ਦਾ ਇੱਕ ਪ੍ਰਾਈਵੇਟ ਵੀਡੀਓ ਆਨਲਾਈਨ ਲੀਕ ਹੋਣ ਤੋਂ ਬਾਅਦ, ਇਹ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰਨ ਲੱਗਾ। ਸੋਸ਼ਲ ਮੀਡੀਆ ਮੁਤਾਬਕ ਲੀਕ ਹੋਏ ਵੀਡੀਓ ਵਿੱਚ ਕਥਿਤ ਸਟਾਰ ਇੱਕ ਲੜਕੇ ਨਾਲ ਇਤਰਾਜਯੋਗ ਹਾਲਤ ਵਿੱਚ ਨਜ਼ਰ ਆ ਰਹੀ ਹੈ, ਇਹ ਇੱਕ ਪ੍ਰਾਈਵੇਟ ਵੀਡੀਓ ਹੈ। ਵੀਡੀਓ ਵਿੱਚ, ਕਥਿਤ ਟਿੱਕਟੌਕ ਸਟਾਰ ਇੱਕ ਆਦਮੀ ਨਾਲ ਇੱਕ ਕਮਰੇ ਵਿੱਚ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ। ਖਬਰਾਂ ਮੁਤਾਬਕ ਪਾਕਿਸਤਾਨੀ ਟਿੱਕਟੌਕ ਸਟਾਰ ਦੀਆਂ ਕਈ ਅਸ਼ਲੀਲ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਆਨਲਾਈਨ ਸ਼ੇਅਰ ਕੀਤੀਆਂ ਗਈਆਂ ਹਨ।ਮਿਨਾਹਿਲ ਨੇ ਇਸ ਮਾਮਲੇ ਵਿੱਚ ਸਬੰਧਤ ਵਿਅਕਤੀ ਖ਼ਿਲਾਫ਼ ਐਫਆਈਏ ਕੋਲ ਸ਼ਿਕਾਇਤ ਦਰਜ ਕਰਵਾ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਮਿਨਾਹਿਲ, ਪਾਕਿਸਤਾਨ ਦੀ ਸਭ ਤੋਂ ਮਸ਼ਹੂਰ ਇੰਟਰਨੈਟ ਸ਼ਖਸੀਅਤਾਂ ਵਿੱਚੋਂ ਇੱਕ, ਖਾਸ ਤੌਰ ‘ਤੇ TikTok ‘ਤੇ, ਦੇ ਲੱਖਾਂ ਫਾਲੋਅਰਜ਼ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Priyanka

Content Editor

Related News