ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਫ਼ਿਲਮ ‘ਪਾਣੀ ’ਚ ਮਧਾਣੀ’ ਦਾ ਪੋਸਟਰ ਰਿਲੀਜ਼, 14 ਨੂੰ ਆਵੇਗਾ ਟਰੇਲਰ

10/12/2021 4:59:29 PM

ਚੰਡੀਗੜ੍ਹ (ਬਿਊਰੋ)– ਕਿਸੇ ਵੀ ਫ਼ਿਲਮ ਦੇ ਵੱਡੇ ਪਰਦੇ ’ਤੇ ਆਉਣ ਤੋਂ ਪਹਿਲਾਂ ਉਸ ਦੀ ਭੂਮਿਕਾ ਪੋਸਟਰ ਤੇ ਟਰੇਲਰ ਬਣਦੇ ਹਨ, ਜੋ ਦਰਸ਼ਕਾਂ ਨੂੰ ਆਕਰਸ਼ਿਤ ਵੀ ਕਰਦੇ ਹਨ। ਹਾਲ ਹੀ ’ਚ ਆਉਣ ਵਾਲੀ ਫ਼ਿਲਮ ‘ਪਾਣੀ ’ਚ ਮਧਾਣੀ’ ਦੇ ਨਿਰਮਾਤਾਵਾਂ ਨੇ ਫ਼ਿਲਮ ਦੇ ਫਰਸਟ ਲੁੱਕ ਪੋਸਟਰ ਨੂੰ ਰਿਲੀਜ਼ ਕੀਤਾ ਹੈ ਤੇ ਇਸ ਦਾ ਟਰੇਲਰ 14 ਅਕਤੂਬਰ, 2021 ਨੂੰ ਰਿਲੀਜ਼ ਹੋਵੇਗਾ।

ਦਾਰਾ ਮੋਸ਼ਨ ਪਿਕਚਰਜ਼ ਪ੍ਰਾਈਵੇਟ ਲਿਮਟਿਡ ਨੇ ਇਸ ਫ਼ਿਲਮ ਨੂੰ ਪੇਸ਼ ਕੀਤਾ ਹੈ। ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਇਫਤਿਖਾਰ ਠਾਕੁਰ ਤੇ ਹਾਰਬੀ ਸੰਘਾ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਇਕ ਵੱਖਰੀ ਸੋਚ ਵਾਲੇ ਨਿਰਦੇਸ਼ਕ ਦਾਦੂ ਉਰਫ ਵਿਜੇ ਕੁਮਾਰ ਅਰੋੜਾ ਨੇ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ ਤੇ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਸੰਨੀ ਰਾਜ ਤੇ ਡਾ. ਪ੍ਰਭਜੋਤ ਸਿੱਧੂ (ਸਿਆਟਲ, ਯੂ. ਐੱਸ. ਏ.) ਨੇ ਨਿਰਮਾਣ ਕੀਤਾ ਹੈ। ਸੰਗੀਤ ਹੰਬਲ ਮਿਉਜ਼ਿਕ ’ਤੇ ਰਿਲੀਜ਼ ਕੀਤਾ ਜਾਵੇਗਾ। ਜਤਿੰਦਰ ਸ਼ਾਹ ‘ਪਾਣੀ ’ਚ ਮਧਾਣੀ’ ਦੇ ਸੰਗੀਤ ਨਿਰਦੇਸ਼ਕ ਹਨ। ਹੈਪੀ ਰਾਏਕੋਟੀ ਨੇ ਗੀਤਾਂ ਦੇ ਬੋਲ ਲਿਖੇ ਹਨ।

 
 
 
 
 
 
 
 
 
 
 
 
 
 
 
 

A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)

ਇਸ ਫ਼ਿਲਮ ਬਾਰੇ ਆਪਣੇ ਉਤਸ਼ਾਹ ਨੂੰ ਸਾਂਝਾ ਕਰਦਿਆਂ ਗਿੱਪੀ ਗਰੇਵਾਲ ਨੇ ਕਿਹਾ, ‘ਲਗਭਗ ਦੋ ਦਹਾਕਿਆਂ ਤੋਂ ਇੰਡਸਟਰੀ ’ਚ ਰਹਿਣ ਤੋਂ ਬਾਅਦ ਵੀ ਹਰ ਨਵੇਂ ਪ੍ਰਾਜੈਕਟ ਦੀ ਸ਼ੁਰੂਆਤ ਅਜੇ ਵੀ ਕੈਮਰੇ ਦੇ ਸਾਹਮਣੇ ਮੇਰੇ ਪਹਿਲੇ ਦਿਨ ਦੀ ਤਰ੍ਹਾਂ ਉਤਸ਼ਾਹਿਤ ਹੈ ਤੇ ‘ਪਾਣੀ ’ਚ ਮਧਾਣੀ’ ਵੱਖਰੀ ਨਹੀਂ ਹੈ। ਮੈਂ ਉਮੀਦ ਕਰਦਾ ਹਾਂ ਕਿ ਅਸੀਂ ਦਰਸ਼ਕਾਂ ਦਾ ਹਮੇਸ਼ਾ ਵਾਂਗ ਮਨੋਰੰਜਨ ਕਰ ਸਕਾਂਗੇ।’

ਨੀਰੂ ਬਾਜਵਾ ਨੇ ਕਿਹਾ, ‘ਮੈਂ ਹਮੇਸ਼ਾ ਅਜਿਹੀ ਸਕ੍ਰਿਪਟ ਚੁਣਨ ਦੀ ਕੋਸ਼ਿਸ਼ ਕਰਦੀ ਹਾਂ, ਜਿਨ੍ਹਾਂ ’ਚ ਕੁਝ ਦੱਸਣ ਵਾਲਾ ਹੋਵੇ ਤੇ ਮੇਰਾ ਮੰਨਣਾ ਹੈ ਕਿ ‘ਪਾਣੀ ’ਚ ਮਧਾਣੀ’ ਇਕ ਫ਼ਿਲਮ ਜਾਂ ਇਕ ਕਿਰਦਾਰ ਹੈ, ਜੋ ਲੋਕਾਂ ਦੇ ਨਾਲ ਲੰਮੇ ਸਮੇਂ ਤੱਕ ਰਹੇਗੀ। ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਇਹ ਭੂਮਿਕਾ ਨਿਭਾਉਣ ਨੂੰ ਮਿਲੀ। ਮੈਨੂੰ ਪੋਸਟਰ ਬਹੁਤ ਪਸੰਦ ਆਇਆ ਤੇ ਮੈਨੂੰ ਉਮੀਦ ਹੈ ਕਿ ਲੋਕ ਇਸ ਫ਼ਿਲਮ ਨੂੰ ਵੀ ਪਸੰਦ ਕਰਨਗੇ।’

ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਕੀ ਹਮੇਸ਼ਾ ਲਈ ਮੁੰਬਈ ਛੱਡ ਰਹੀ ਹੈ ਸ਼ਹਿਨਾਜ਼ ਗਿੱਲ, ਜਾਣੋ ਸੱਚਾਈ

ਗਿੱਪੀ ਗਰੇਵਾਲ ਦਾ ਨਵਾਂ ਅੰਦਾਜ਼ ਤੁਹਾਨੂੰ ਹੈਰਾਨ ਕਰ ਦੇਵੇਗਾ ਤੇ ਨੀਰੂ ਬਾਜਵਾ ਦੀ ਸਦਾਬਹਾਰ ਅਦਾ ਫਿਰ ਤੋਂ ਵੱਡੇ ਪਰਦੇ ’ਤੇ ਤੁਹਾਡੇ ਦਿਲਾਂ ਨੂੰ ਚੋਰੀ ਕਰਨ ਲਈ ਤਿਆਰ ਹੈ। ਦਰਸ਼ਕ ਇਕ ਖ਼ਾਸ ਸਮਾਂ ਹੱਦ ’ਚ ਸਥਾਪਿਤ ਇਕ ਪ੍ਰੇਮ ਕਹਾਣੀ ਦੇ ਗਵਾਹ ਹੋਣਗੇ। ‘ਪਾਣੀ ’ਚ ਮਧਾਣੀ’ ਇਸ ਦੀਵਾਲੀ ਮੌਕੇ ਯਾਨੀ ਕਿ 4 ਨਵੰਬਰ, 2021 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News