‘ਆਪ੍ਰੇਸ਼ਨ ਵੈਲੇਨਟਾਈਨ’ ਫ਼ਿਲਮ 1 ਮਾਰਚ ਨੂੰ ਹੋਵੇਗੀ ਰਿਲੀਜ਼

02/04/2024 11:31:18 AM

ਮੁੰਬਈ (ਬਿਊਰੋ)– ਵਰੁਣ ਤੇਜ ਤੇ ਮਾਨੁਸ਼ੀ ਛਿੱਲਰ ਸੋਨੀ ਪਿਕਚਰਜ਼ ਇੰਟਰਨੈਸ਼ਨਲ ਪ੍ਰੋਡਕਸ਼ਨਜ਼ ਤੇ ਰੈਨੇਸੈਂਸ ਪਿਕਚਰਜ਼ ਦੀ ਦੇਸ਼ ਭਗਤੀ ਥ੍ਰਿਲਰ ‘ਆਪ੍ਰੇਸ਼ਨ ਵੈਲੇਨਟਾਈਨ’ ’ਚ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਜ਼ਿੰਦਾ ਹੈ ਪੂਨਮ ਪਾਂਡੇ, ਖ਼ੁਦ ਵੀਡੀਓ ਸਾਂਝੀ ਕਰ ਦਿੱਤੀ ਜਾਣਕਾਰੀ

ਇਹ ਪਹਿਲੀ ਫ਼ਿਲਮ ਹੈ, ਜਿਸ ਦਾ ਗੀਤ ‘ਵੰਦੇ ਮਾਤਰਮ’ ਵਰੁਣ ਤੇਜ ਨੇ ਅਟਾਰੀ ਬਾਰਡਰ ਪਰੇਡ ’ਚ ਲਾਂਚ ਕੀਤਾ ਸੀ। ਵਰੁਣ ਦੇ ਪ੍ਰਸ਼ੰਸਕ ਇਸ ਫ਼ਿਲਮ ਨੂੰ ਲੈ ਕੇ ਇੰਨੇ ਉਤਸ਼ਾਹਿਤ ਹਨ ਕਿ ਅਦਾਕਾਰ ਦੇ ਜਨਮਦਿਨ ’ਤੇ ਉਨ੍ਹਾਂ ਦੀ ਲੁੱਕ ਦਾ 126 ਫੁੱਟ ਦਾ ਕੱਟਆਊਟ ਵੀ ਬਣਾਇਆ ਗਿਆ ਸੀ।

‘ਆਪ੍ਰੇਸ਼ਨ ਵੈਲੇਨਟਾਈਨ’ ਸੋਨੀ ਪਿਕਚਰਜ਼ ਇੰਟਰਨੈਸ਼ਨਲ ਪ੍ਰੋਡਕਸ਼ਨਜ਼, ਸੰਦੀਪ ਮੁੱਡਾ ਦੀ ਰੈਨੇਸੈਂਸ ਪਿਕਚਰਜ਼ ਵਲੋਂ ਨਿਰਮਿਤ ਹੈ ਤੇ ਗੌਡ ਬਲੈੱਸ ਐਂਟਰਟੇਨਮੈਂਟ (ਵਕੀਲ ਖ਼ਾਨ) ਤੇ ਨੰਦਕੁਮਾਰ ਅਬਿਨੇਨੀ ਵਲੋਂ ਸਹਿ-ਨਿਰਮਾਣ ਕੀਤਾ ਗਿਆ ਹੈ।

ਸ਼ਕਤੀ ਪ੍ਰਤਾਪ ਸਿੰਘ ਹਾੜਾ, ਆਮਿਰ ਖ਼ਾਨ ਤੇ ਸਿਧਾਰਥ ਰਾਜ ਕੁਮਾਰ ਵਲੋਂ ਲਿਖੀ ਇਹ ਫ਼ਿਲਮ 1 ਮਾਰਚ, 2024 ਨੂੰ ਤੇਲਗੂ ਤੇ ਹਿੰਦੀ ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News