Om The Battle Within ਦਾ ਟ੍ਰੇਲਰ ਹੋਇਆ ਲਾਂਚ, ਐਕਸ਼ਨ ਮੌਡ ’ਚ ਨਜ਼ਰ ਆਏ ਆਦਿਤਿਆ

06/10/2022 3:31:31 PM

ਨਵੀਂ ਦਿੱਲੀ: ਆਦਿਤਿਆ ਰਾਏ ਕਪੂਰ ਦੀ ਐਕਸ਼ਨ ਡਰਾਮਾ ਫ਼ਿਲਮ ‘ਓਮ: ਦਿ ਬੈਟਲ ਵਿਦੀਨ’ ਕਾਫੀ ਸਮੇਂ ਤੋਂ ਸੁਰਖੀਆਂ ’ਚ ਹੈ। ਫ਼ਿਲਮ ਦਾ ਟ੍ਰੇਲਰ ਹਾਲ ਹੀ ’ਚ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਟ੍ਰੇਲਰ ਕਾਫ਼ੀ ਜ਼ਬਰਦਸਤ ਹੈ। ਜ਼ਿਆਦਾਤਰ ਫ਼ਿਲਮਾਂ ’ਚ ਰੋਮਾਂਟਿਕ ਹੀਰੋ ਦੀ ਭੂਮਿਕਾ ਨਿਭਾਉਣ ਵਾਲੇ ਆਦਿਤਿਆ ਇਸ ਵਾਰ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ।

om the battle within trailer is out

ਇਹ ਵੀ ਪੜ੍ਹੋ: ਪਤੀ ਸੂਰਜ ਨਾਬੀਆਰ ਨਾਲ ਨਾਸ਼ਤੇ ਦਾ ਆਨੰਦ ਲੈਂਦੀ ਨਜ਼ਰ ਆਈ ਮੌਨੀ ਰਾਏ

ਫਿਲਮ ’ਚ ਆਦਿਤਿਆ ਤੋਂ ਇਲਾਵਾ ਸੰਜਨਾ ਸਾਂਘੀ ਅਤੇ ਜੈਕੀ ਸ਼ਰਾਫ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫ਼ਿਲਮ ਦੇ ਟ੍ਰੇਲਰ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਐਕਸ਼ਨ ਨਾਲ ਭਰਪੂਰ ਇਹ ਫ਼ਿਲਮ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਵੇਗੀ।

ਇਹ ਵੀ ਪੜ੍ਹੋ: ਤੇਜਸਵੀ ਪ੍ਰਕਾਸ਼ ਨੇ ਬੁਆਏਫ੍ਰੈਂਡ ਨਾਲ ਮਨਾਇਆ ਜਨਮਦਿਨ, ਕਰਨ ਕੁੰਦਰਾ ਦੇ ਖ਼ਾਸ ਅੰਦਾਜ਼ ਨੇ ਅਦਾਕਾਰਾ ਨੂੰ ਕੀਤਾ ਹੈਰਾਨ

ਫ਼ਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ। ਦਰਸ਼ਕਾਂ ਨੂੰ ਇਸ ਫ਼ਿਲਮ ਦਾ ਬੇਸਬਰੀ ਨਾਲ ਇਤਜ਼ਾਰ ਹੈ।ਦਰਸ਼ਕ ਇਸ ਫ਼ਿਲਮ ਦੇ ਟ੍ਰੇਲਰ ’ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

ਦੱਸ ਦੇਈਏ ਕਿ ਇਹ ਫ਼ਿਲਮ 1ਜੁਲਾਈ 2022 ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦਾ ਨਿਰਦੇਸ਼ਨ ਕਪਿਲ ਵਰਮਾ ਨੇ ਕੀਤਾ ਹੈ ਅਤੇ ਇਸ ਦਾ ਨਿਰਮਾਣ ਅਹਿਮਦ ਖ਼ਾਨ ਅਤੇ ਸ਼ੈਰਾ ਖ਼ਾਨ ਅਤੇ ਜ਼ੀ ਸਟੂਡੀਓਜ਼ ਮਿਲ ਕੇ ਤਿਆਰ ਕਰ ਰਹੇ ਹਨ।


Anuradha

Content Editor

Related News