ਨੋਰਾ ਫਤੇਹੀ ਦੀਆਂ ਬੋਲਡ ਤਸਵੀਰਾਂ ਵਾਇਰਲ, ਵੇਖ ਫੈਨਜ਼ ਵੀ ਹੋਏ ਦੀਵਾਨੇ

4/9/2021 6:12:48 PM

ਮੁੰਬਈ (ਬਿਊਰੋ) - ਬਾਲੀਵੁੱਡ ਦੀ ਮਸ਼ਹੂਰ ਡਾਂਸਰ ਨੋਰਾ ਫਤੇਹੀ ਕਈ ਸਾਲ ਪਹਿਲਾਂ ਭਾਰਤ ਆਈ ਸੀ। ਉਸ ਨੇ ਕਈਂ ਸਾਲਾਂ ਤੋਂ ਸਖ਼ਤ ਮਿਹਨਤ ਕੀਤੀ, ਅੱਧ 'ਚ ਅਟਕੀ ਪਰ ਹਿੰਮਤ ਨਹੀਂ ਹਾਰੀ ਤੇ ਅੱਜ ਉਹ ਇੰਡਸਟਰੀ 'ਚ ਇੱਕ ਖ਼ਾਸ ਮੁਕਾਮ 'ਤੇ ਹੈ। ਅੱਜ ਉਹ ਇੰਡਸਟਰੀ ਦੇ ਟਾਪ ਡਾਂਸਰਾਂ 'ਚ ਸ਼ਾਮਲ ਹੈ।

PunjabKesari

ਨੋਰਾ ਫਤੇਹੀ ਸੋਸ਼ਲ ਮੀਡਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਬੋਲਡ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari
ਦੱਸ ਦਈਏ ਕਿ ਇਨ੍ਹਾਂ ਤਸਵੀਰਾਂ 'ਚ ਨੋਰਾ ਫਤੇਹੀ ਨੇ ਸਿਲਵਰ ਰੰਗ ਦੀ ਸ਼ਾਰਟ ਡਰੈੱਸ ਪਾਈ ਹੈ, ਜਿਸ 'ਚ ਉਹ ਬੋਲਡ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।

PunjabKesari
ਦੱਸਣਯੋਗ ਹੈ ਕਿ ਨੋਰਾ ਫਤੇਹੀ ਨੇ ਆਪਣੀਆਂ ਅੱਖਾਂ 'ਚ ਇੱਕ ਅਜਿਹਾ ਸੁਫ਼ਨਾ ਵੇਖਿਆ ਸੀ, ਜਿਸ ਨੂੰ ਪੂਰਾ ਕਰਨ ਲਈ ਭਾਰਤ ਦੇ ਸਿਨੇਮਾ ਉਦਯੋਗ ਨੂੰ ਚੁਣਿਆ ਸੀ। ਨੋਰਾ ਫਤੇਹੀ ਕਈ ਸਾਲ ਪਹਿਲਾਂ ਭਾਰਤ ਆਈ ਸੀ। ਨੋਰਾ ਫਤੇਹੀ ਇੰਡਸਟਰੀ ਦੇ ਟਾਪ ਡਾਂਸਰਾਂ 'ਚ ਸ਼ਾਮਲ ਹੈ।

PunjabKesari

ਨੋਰਾ ਫਤੇਹੀ ਇਹ ਅਹੁਦਾ ਹਾਸਲ ਕਰਕੇ ਬਹੁਤ ਖੁਸ਼ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਨੋਰਾ ਦਾ ਸੁਫ਼ਨਾ ਅਜੇ ਵੀ ਪੂਰਾ ਨਹੀਂ ਹੋਇਆ ਹੈ। ਅਕਸਰ ਲੋਕ ਸੋਚਦੇ ਹਨ ਕਿ ਨੋਰਾ ਦਾ ਸੁਫ਼ਨਾ ਡਾਂਸਰ ਬਣਨਾ ਸੀ ਤੇ ਅੱਜ ਉਹ ਇੰਡਸਟਰੀ ਦੀ ਸਰਬੋਤਮ ਡਾਂਸਰ ਬਣ ਗਈ ਹੈ ਪਰ ਇਹ ਬਿਲਕੁਲ ਨਹੀਂ ਹੈ ਕਿਉਂਕਿ ਨੋਰਾ ਦਾ ਪੈਸ਼ਨ ਨੱਚਣ ਤੋਂ ਇਲਾਵਾ ਕੁਝ ਹੋਰ ਵੀ ਹੈ। 

PunjabKesari
ਦਰਅਸਲ, ਨੋਰਾ ਦਾ ਸੁਫ਼ਨਾ ਹੈ ਕਿ ਉਹ ਇੱਕ ਐਕਟਰਸ ਬਣੇ ਕਿਉਂਕਿ ਉਸ ਨੂੰ ਬਚਪਨ ਤੋਂ ਹੀ ਅਭਿਨੈ ਕਰਨਾ ਪਸੰਦ ਹੈ। ਉਸ ਦੀ ਜ਼ਿੰਦਗੀ 'ਚ ਅਜਿਹੇ ਬਹੁਤ ਸਾਰੇ ਮੌਕੇ ਹੋਏ ਹਨ ਜਦੋਂ ਉਸ ਨੇ ਅਭਿਨੈ ਕੀਤਾ ਹੈ। ਭਾਵੇਂ ਸਲਮਾਨ ਖ਼ਾਨ ਦੀ ਫ਼ਿਲਮ 'ਭਾਰਤ' ਹੋਵੇ ਜਾਂ ਜਾਨ ਅਬ੍ਰਾਹਮ ਦੀ ਫ਼ਿਲਮ 'ਬਟਲਾ ਹਾਊਸ'। ਉਹ ਅਜੇ ਵੀ ਇੱਕ ਵੱਡੇ ਮੌਕੇ ਦੀ ਭਾਲ 'ਚ ਹਨ। ਉਹ ਉਸ ਨੂੰ ਆਪਣੀ ਜ਼ਿੰਦਗੀ ਬਦਲਣ ਦਾ ਮੌਕਾ ਦੇਣ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਜਿਵੇਂ 'ਦਿਲਬਰ' ਸੌਂਗ ਨੇ ਉਸ ਦੇ ਕਰੀਅਰ ਨੂੰ ਅੱਗੇ ਲਿਜਾਣ 'ਚ ਕੀਤਾ।

PunjabKesari

ਇਸ ਦੇ ਨਾਲ ਹੀ ਖ਼ਬਰਾਂ ਆ ਰਹੀਆਂ ਹਨ ਕਿ ਅਜੈ ਦੇਵਗਨ ਦੀ 'ਭੂਜ' ਨਾਲ ਉਸ ਦਾ ਸੁਫ਼ਨਾ ਪੂਰਾ ਹੋ ਸਕਦਾ ਹੈ। ਇਸ ਫ਼ਿਲਮ 'ਚ ਨੋਰਾ ਫਤੇਹੀ ਇਕ ਭਾਰਤੀ ਜਾਸੂਸ ਏਜੰਟ ਦੇ ਰੂਪ 'ਚ ਨਜ਼ਰ ਆਵੇਗੀ। ਨੋਰਾ ਖੁਦ ਇਸ ਭੂਮਿਕਾ ਤੋਂ ਬਹੁਤ ਖੁਸ਼ ਹੈ। ਇਸ ਵਿਚ ਉਹ ਅਦਾਕਾਰੀ ਦੇ ਨਾਲ-ਨਾਲ ਜ਼ਬਰਦਸਤ ਐਕਸ਼ਨ ਵੀ ਕਰਦੀ ਨਜ਼ਰ ਆਵੇਗੀ। ਇਹ ਪਹਿਲੀ ਵਾਰ ਹੋਵੇਗਾ ਜਦੋਂ ਫੈਨਸ ਨੋਰਾ ਨੂੰ ਕੁਝ ਵੱਖਰਾ ਕਰਦੇ ਹੋਏ ਦੇਖਣਗੇ।

PunjabKesari


 


sunita

Content Editor sunita