ਮੈਂ ਆਪਣੀ ਜ਼ਿੰਦਗੀ ''ਚ ਪ੍ਰੇਮ ਤ੍ਰਿਕੋਣ ਨਹੀਂ ਦੇਖਿਆ : ਰਣਵੀਰ
Monday, Dec 21, 2015 - 10:32 PM (IST)

ਮੁੰਬਈ- ਹਾਲ ਹੀ ਵਿਚ ਰਿਲੀਜ਼ ਹੋਈ ਫਿਲਮ ''ਬਾਜੀਰਾਓ ਮਸਤਾਨੀ'' ਲਈ ਰਣਵੀਰ ਸਿੰਘ ਦੀ ਖਾਸੀ ਤਰੀਫ ਕੀਤੀ ਜਾ ਰਹੀ ਹੈ ਅਤੇ ਇਸ ਫਿਲਮ ਵਿਚ ਪ੍ਰੇਮ ਤ੍ਰਿਕੋਣ ਹੈ, ਪਰ ਅਦਾਕਾਰ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਅਸਲੀ ਜ਼ਿੰਦਗੀ ਵਿਚ ਅਜਿਹਾ ਕੁਝ ਹੁੰਦਾ ਨਹੀਂ ਦੇਖਿਆ ਹੈ।
ਰਣਵੀਰ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਆਪਣੀ ਜ਼ਿੰਦਗੀ ਦੇ ਬਦਲ ਨੂੰ ਲੈ ਕੇ ਮੈਂ ਸਪਸ਼ਟ ਹੈ। ਮੈਂ ਹੁਣ ਵੀ ਇਸ ਗੱਲ ''ਤੇ ਕਾਇਮ ਹਾਂ ਕਿ ਮੈ ਇਕ ਬਹੁਤ ਚੰਗਾ ਬੁਆਏਫ੍ਰੈਂਡ ਹਾਂ। ਰਣਵੀਰ ਸਿੰਘ ''ਬਾਜੀਰਾਓ ਮਸਤਾਨੀ'' ''ਚ ਅਭਿਨੇਤਾ ਦੀਪਿਕਾ ਪਾਦੁਕੋਣ ਤੇ ਪ੍ਰਿਅੰਕਾ ਚੋਪੜਾ ਨਾਲ ਮੁੱਖ ਭੂਮਿਕਾ ''ਚ ਨਜ਼ਰ ਆ ਰਹੇ ਹਨ।