ਨੀਰੂ ਬਾਜਵਾ ਨੇ ਸਾਂਝੀ ਕੀਤੀ ਨੌਦੀਪ ਕੌਰ ਦੇ ਦਰਦ ਨੂੰ ਬਿਆਨਦੀ ਪੇਂਟਿੰਗ, ਚੁੱਕੀ ਰਿਹਾਈ ਲਈ ਆਵਾਜ਼
Wednesday, Feb 10, 2021 - 01:34 PM (IST)
ਮੁੰਬਈ : ਮਜ਼ਦੂਰ ਅਧਿਕਾਰ ਕਾਰਕੁੰਨ ਨੌਦੀਪ ਕੌਰ ਦੀ ਗ੍ਰਿਫ਼ਤਾਰੀ ਦਾ ਮਾਮਲਾ ਕੌਮਾਂਤਰੀ ਚਰਚਾ ਦਾ ਮੁੱਦਾ ਬਣ ਗਿਆ ਹੈ। ਬੀਤੇ ਦਿਨੀਂ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਵੱਲੋਂ ਉਸ ਦੇ ਹੱਕ ਟਵੀਟ ਕੀਤਾ ਗਿਆ ਸੀ। ਹੁਣ ਪੰਜਾਬੀ ਕਲਾਕਾਰ ਵੀ ਨੌਦੀਪ ਕੌਰ ਦੇ ਹੱਕ ਵਿਚ ਆਪਣੀ ਆਵਾਜ਼ ਨੂੰ ਬੁਲੰਦ ਕਰ ਰਹੇ ਹਨ।
ਊਥੇ ਹੀ ਹੁਣ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਨੌਦੀਪ ਦੀ ਇਕ ਪੇਂਟਿੰਗ ਸਾਂਝੀ ਕੀਤੀ ਹੈ। ਇਹ ਤਸਵੀਰ ਨੌਦੀਪ ਕੌਰ ਦੇ ਜੇਲ੍ਹ ਵਿਚ ਬੰਦ ਹੋਣ ਦੇ ਦਰਦ ਨੂੰ ਬਿਆਨ ਕਰ ਰਹੀ ਹੈ। ਨੀਰੂ ਬਾਜਵਾ ਨੇ ਪੇਂਟਿੰਗ ਸਾਂਝੀ ਕਰਦੇ ਹੋਏ ਨੌਦੀਪ ਕੌਰ ਦੀ ਰਿਹਾਈ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਭਾਰਤ ’ਚ ਘਟੀਆ ਗੱਡੀਆਂ ਵੇਚ ਰਹੀਆਂ ਹਨ ਕੰਪਨੀਆਂ, ਸਰਕਾਰ ਨੇ ਵਿਕਰੀ ਬੰਦ ਕਰਨ ਦਾ ਦਿੱਤਾ ਆਦੇਸ਼
ਕੌਣ ਹੈ ਨੌਦੀਪ ਕੌਰ?
ਮੁਕਤਸਰ ਜ਼ਿਲ੍ਹੇ ਦੀ ਇਹ ਧੀ ਦਲਿਤ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਕੁੰਡਲੀ ਬਾਰਡਰ ਨੇੜੇ ਇਕ ਫੈਕਟਰੀ 'ਚ ਕੰਮ ਕਰਦੀ ਸੀ। ਨੌਦੀਪ ਦੀ ਭੈਣ ਮੁਤਾਬਕ ਨੌਦੀਪ ਮਜ਼ਦੂਰਾਂ ਦੇ ਹੱਕਾਂ ਲਈ, ਉਨ੍ਹਾਂ ਨੂੰ ਬਣਦਾ ਭੱਤਾ ਦਵਾਉਣ ਲਈ ਸੰਘਰਸ਼ ਕਰ ਰਹੀ ਸੀ, ਠੀਕ ਓਦੋਂ ਜਦੋਂ ਅਸੀਂ ਸਭ ਕੁੰਡਲੀ ਮੋਰਚਾ ਲਗਾਈ ਬੈਠੇ ਸੀ।
ਇਹ ਵੀ ਪੜ੍ਹੋ: ਵ੍ਹਟਸਐਪ ਦੀ ਬਾਦਸ਼ਾਹਤ ਨੂੰ ਟੱਕਰ, ਭਾਰਤ ਨੇ ਤਿਆਰ ਕੀਤੀ ਸਵਦੇਸ਼ੀ ਮੈਸੇਜਿੰਗ ਐਪ ‘ਸੰਦੇਸ਼’
ਕੀ ਹੋਇਆ ਨੌਦੀਪ ਕੌਰ ਨਾਲ?
ਜ਼ਿਕਰਯੋਗ ਹੈ ਕਿ ਕੁੰਡਲੀ ਬਾਰਡਰ ਨੇੜੇ ਫੈਕਟਰੀਆਂ ਵਾਲਿਆਂ ਨੇ ਆਪਣੇ ਗੁੰਡਿਆਂ ਦੀ ਫੌਜ ਬਣਾ ਰਖੀ ਹੈ ਜੋ ਨਾ ਤਾਂ ਮਜ਼ਦੂਰਾਂ ਦੀ ਕੋਈ ਜਥੇਬੰਦੀ ਬਣਨ ਦਿੰਦੇ ਹਨ, ਅਤੇ ਨਾ ਹੀ ਕੋਈ ਧਰਨਾ ਪ੍ਰਦਰਸ਼ਨ ਕਰਨ ਦਿੰਦੇ ਹਨ। ਇਕ ਫੈਕਟਰੀ ਕਈ ਮਜ਼ਦੂਰਾਂ ਦਾ ਬਣਦਾ ਭੱਤਾ ਨਹੀਂ ਦੇ ਰਹੀ ਸੀ, ਨੌਦੀਪ ਨੇ ਉਹ ਭੱਤਾ ਦਵਾਉਣ ਲਈ ਮਜ਼ਦੂਰਾਂ ਨਾਲ ਮਿਲ ਕੇ ਪ੍ਰਦਰਸ਼ਨ ਕਰਨਾ ਸ਼ਰੂ ਕਰ ਦਿੱਤਾ। ਫੈਕਟਰੀ ਨੇ ਆਪਣੇ ਗੁੰਡੇ ਭੇਜੇ ਜਿਸ ਨਾਲ ਉਹ ਉਲਝਦੀ ਹੋਈ ਉਸਦਾ ਪੁਲਸ ਨਾਲ ਟਾਕਰਾ ਹੋਇਆ। ਨੌਦੀਪ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ।
ਨੌਦੀਪ ਦੀ ਹਵਾਲਾਤ 'ਚ ਕੁੱਟਮਾਰ
ਨੌਦੀਪ ਦੀ ਭੈਣ ਮੁਤਾਬਕ ਉਸ ਨੂੰ ਹਵਾਲਾਤ 'ਚ ਪੁਲਸ ਮੁਲਾਜ਼ਮਾਂ ਨੇ ਬੁਰੀ ਤਰਾਂ ਕੁੱਟਿਆ। ਉਸਨੇ ਦੱਸਿਆ ਕਿ ਜਦੋਂ ਮੇਰੀ ਨੌਦੀਪ ਨਾਲ ਮੁਲਾਕਾਤ ਹੋਈ ਉਸਦੇ ਪੈਰਾਂ 'ਚੋਂ ਖੂਨ ਨਿਕਲ ਰਿਹਾ ਸੀ। ਨੌਦੀਪ ਲਈ ਅੰਦਰ ਦਵਾਈ ਤਾਂ ਭੇਜੀ ਗਈ ਪਰ ਉਸਨੂੰ ਦਵਾਈ ਦਿੱਤੀ ਨਹੀਂ ਗਈ।
ਇਹ ਵੀ ਪੜ੍ਹੋ: ਬਿਨਾਂ ਡਰਾਈਵਿੰਗ ਟੈਸਟ ਤੋਂ ਮਿਲੇਗਾ ਲਾਇਸੰਸ, ਸਰਕਾਰ ਦੀ ਵੱਡੀ ਤਿਆਰੀ
ਨੋਟ : ਕੀ ਨੌਦੀਪ ਕੌਰ ਨਾਲ ਬੇਇਨਸਾਫ਼ੀ ਹੋ ਰਹੀ ਹੈ? ਕੁਮੈਂਟ ਕਰਕੇ ਦਿਓ ਆਪਣੀ ਰਾਏ