ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨਿੰਜਾ, ਕੀਤੀ ਸਰਬੱਤ ਦੇ ਭਲੇ ਲਈ ਅਰਦਾਸ

Monday, Aug 10, 2020 - 02:27 PM (IST)

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨਿੰਜਾ, ਕੀਤੀ ਸਰਬੱਤ ਦੇ ਭਲੇ ਲਈ ਅਰਦਾਸ

ਅੰਮ੍ਰਿਤਸਰ (ਬਿਊਰੋ)– ਪੰਜਾਬੀ ਗਾਇਕ ਨਿੰਜਾ ਨੇ ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੀ ਇਕ ਤਸਵੀਰ ਨਿੰਜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਵੀ ਸਾਂਝੀ ਕੀਤੀ ਹੈ। ਨਿੰਜਾ ਨੇ ਇਸ ਦੌਰਾਨ ਸ਼ਬਦ ਕੀਰਤਨ ਤੇ ਗੁਰਬਾਣੀ ਦਾ ਆਨੰਦ ਵੀ ਮਾਣਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ। ਸੋਸ਼ਲ ਮੀਡੀਆ ’ਤੇ ਤਸਵੀਰ ਸਾਂਝੀ ਕਰਦਿਆਂ ਨਿੰਜਾ ਲਿਖਦੇ ਹਨ, ‘ਵਾਹਿਗੁਰੂ’।

 
 
 
 
 
 
 
 
 
 
 
 
 
 

Waheguru🙏🏻

A post shared by NINJA (@its_ninja) on Aug 9, 2020 at 1:26am PDT

ਉਥੇ ਨਿੰਜਾ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ’ਚ ਨਿੰਜਾ ਦਾ ਗੀਤ ‘ਉਹ ਬੰਦੇ’ ਰਿਲੀਜ਼ ਹੋਇਆ ਹੈ। ਯੂਟਿਊਬ ’ਤੇ ਨਿੰਜਾ ਨੇ ਇਹ ਗੀਤ ਆਪਣੇ ਯੂਟਿਊਬ ਚੈਨਲ ਨਿੰਜਾ ਆਫਿਸ਼ੀਅਲ ’ਤੇ ਹੀ ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਹੁਣ ਤਕ ਯੂਟਿਊਬ ’ਤੇ 1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਦੇ ਬੋਲ ਪਰਦੀਪ ਮਾਲਕ ਨੇ ਲਿਖੇ ਹਨ ਤੇ ਗੀਤ ਦਾ ਮਿਊਜ਼ਿਕ ਐਵੀ ਸਰਾ ਨੇ ਦਿੱਤਾ ਹੈ।

ਨਿੰਜਾ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਹੁਣ ਤਕ ਨਿੰਜਾ ‘ਚੰਨਾ ਮੇਰਿਆ’, ‘ਹਾਈ ਐਂਡ ਯਾਰੀਆਂ’, ‘ਅੜ੍ਹਬ ਮੁਟਿਆਰਾਂ’ ਤੇ ‘ਦੂਰਬੀਨ’ ਵਰਗੀਆਂ ਫਿਲਮਾਂ ਕਰ ਚੁੱਕੇ ਹਨ। ਨਿੰਜਾ ਦੀ ਆਉਣ ਵਾਲੀ ‘ਜ਼ਿੰਦਗੀ ਜ਼ਿੰਦਾਬਾਦ’ ਹੈ, ਜਿਸ ਦੀ ਸ਼ੂਟਿੰਗ ਤਾਂ ਪੂਰੀ ਹੋ ਚੁੱਕੀ ਹੈ ਪਰ ਲੌਕਡਾਊਨ ਕਰਕੇ ਇਸ ਦੀ ਰਿਲੀਜ਼ ਡੇਟ ਫਾਈਨਲ ਨਹੀਂ ਹੋ ਸਕੀ।


author

Rahul Singh

Content Editor

Related News