ਮਾਤਾ-ਪਿਤਾ ਬਣੇ ਆਲੀਆ-ਰਣਬੀਰ, ਦਿਵਿਯਾਂਗ ਲਈ ਮਸੀਹਾ ਬਣੇ ਸੋਨੂੰ ਸੂਦ, ਪੜ੍ਹੋ ਮਨੋਰੰਜਨ ਜਗਤ ਦੀਆਂ ਖ਼ਾਸ ਖ਼ਬਰਾਂ

Sunday, Nov 06, 2022 - 06:05 PM (IST)

ਮਾਤਾ-ਪਿਤਾ ਬਣੇ ਆਲੀਆ-ਰਣਬੀਰ, ਦਿਵਿਯਾਂਗ ਲਈ ਮਸੀਹਾ ਬਣੇ ਸੋਨੂੰ ਸੂਦ, ਪੜ੍ਹੋ ਮਨੋਰੰਜਨ ਜਗਤ ਦੀਆਂ ਖ਼ਾਸ ਖ਼ਬਰਾਂ

ਬਾਲੀਵੁੱਡ  ਡੈਸਕ- ਕਪੂਰ ਖਾਨਦਾਨ ’ਚ ਨੰਨ੍ਹੀ ਪਰੀ ਆ ਗਈ ਹੈ। ਆਲੀਆ ਭੱਟ ਨੇ ਧੀ ਨੂੰ ਜਨਮ ਦਿੱਤਾ ਹੈ। ਮਾਤਾ-ਪਿਤਾ ਬਣ ਕੇ ਆਲੀਆ ਤੇ ਰਣਬੀਰ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਹੈ। ਇਸ ਦੇ ਨਾਲ ਵੱਡੀ ਖ਼ਬਰ ਇਹ ਵੀ ਹੈ ਕਿ ਹਾਲ ਹੀ ’ਚ ਸੋਨੂੰ ਸੂਦ ਨੇ ਇਕ ਵਾਰ ਫ਼ਿਰ ਆਪਣਾ ਮਸੀਹਾ ਵਾਲਾ ਰੂਪ ਪੇਸ਼ ਕੀਤਾ ਹੈ। ਸੋਨੂੰ ਸੂਦ ਨੇ ਆਪਣਾ ਫ਼ਰਜ਼ ਨਿਭਾਉਂਦੇ ਹੋਏ ਦਿਵਿਆਂਗ ਰਾਜੂ ਅਲੀ ਦੀ ਮਦਦ ਕੀਤੀ ਅਤੇ ਸਿਰਫ਼ ਤਿੰਨ ਦਿਨਾਂ ਦੇ ਅੰਦਰ ਹੀ ਉਸ ਦੇ ਨਵੇਂ ਹੱਥ ਲਗਵਾ ਦਿੱਤੇ। ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਪੜ੍ਹੋ ਮਨੋਰੰਜਨ ਜਗਤ ਦੀਆਂ ਖ਼ਾਸ ਖ਼ਬਰਾਂ, ਜੋ ਇਸ ਪ੍ਰਕਾਰ ਹਨ-

ਵਿਰਾਟ ਕੋਹਲੀ ਦਾ ਬਰਥਡੇ ਸਰਪ੍ਰਾਈਜ਼ ਹੋਇਆ ਖ਼ਰਾਬ, ਅਨੁਸ਼ਕਾ ਨੇ ਜ਼ਮੀਨ 'ਤੇ ਸੁੱਟਿਆ ਕੇਕ (ਵੀਡੀਓ)

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਪਤੀ ਵਿਰਾਟ ਕੋਹਲੀ ਨੇ 5 ਨਵੰਬਰ ਨੂੰ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਦੌਰਾਨ ਅਨੁਸ਼ਕਾ ਨੇ ਵੀ ਖ਼ਾਸ ਅੰਦਾਜ਼ 'ਚ ਪਤੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਹੁਣ ਅਨੁਸ਼ਕਾ ਅਤੇ ਵਿਰਾਟ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਅਨੁਸ਼ਕਾ ਵਿਰਾਟ ਦੇ ਜਨਮਦਿਨ 'ਤੇ ਸਰਪ੍ਰਾਈਜ਼ ਪਲਾਨ ਕਰਦੀ ਨਜ਼ਰ ਆ ਰਹੀ ਹੈ ਪਰ ਉਸ ਦਾ ਸਰਪ੍ਰਾਈਜ਼ ਖ਼ਰਾਬ ਹੋ ਜਾਂਦਾ ਹੈ ਅਤੇ ਕੇਕ ਵੀ ਜ਼ਮੀਨ 'ਤੇ ਡਿੱਗ ਪੈਂਦਾ ਹੈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

ਮਾਤਾ-ਪਿਤਾ ਬਣੇ ਆਲੀਆ-ਰਣਬੀਰ, ਧੀ ਨੂੰ ਦਿੱਤਾ ਜਨਮ

ਕਪੂਰ ਖਾਨਦਾਨ ’ਚ ਨੰਨ੍ਹੀ ਪਰੀ ਆ ਗਈ ਹੈ। ਆਲੀਆ ਭੱਟ ਨੇ ਧੀ ਨੂੰ ਜਨਮ ਦਿੱਤਾ ਹੈ। ਮਾਤਾ-ਪਿਤਾ ਬਣ ਕੇ ਆਲੀਆ-ਰਣਬੀਰ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਹੈ। ਬਾਲੀਵੁੱਡ ਦਾ ਮੋਸਟ ਲਵਿੰਗ ਕੱਪਲ ਪੈਰੇਂਟ ਕਲੱਬ ’ਚ ਸ਼ਾਮਲ ਹੋ ਗਿਆ ਹੈ। ਹਰ ਕੋਈ ਆਲੀਆ-ਰਣਬੀਰ ਨੂੰ ਢੇਰ ਸਾਰੀ ਵਧਾਈ ਦੇ ਰਿਹਾ ਹੈ।

ਇਸ ਦਿਵਿਯਾਂਗ ਲਈ ਮਸੀਹਾ ਬਣੇ ਸੋਨੂੰ ਸੂਦ, ਪੂਰੀ ਘਟਨਾ ਬਾਰੇ ਜਾਣ ਤੁਸੀਂ ਵੀ ਕਰੋਗੇ ਸਿਫਤਾਂ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਅਦਾਕਾਰੀ ਦੇ ਨਾਲ-ਨਾਲ ਲੋਕ ਉਨ੍ਹਾਂ ਦੇ ਨੇਕ ਕੰਮਾਂ ਨੂੰ ਵੀ ਜਾਣਦੇ ਹਨ।  ਜਦੋਂ ਵੀ ਕੋਈ ਅਦਾਕਾਰ ਤੋਂ ਮਦਦ ਦੀ ਗੁਹਾਰ ਲਗਾਉਂਦਾ ਹੈ ਤਾਂ ਉਹ ਤੁਰੰਤ ਹਾਜ਼ਿਰ ਹੋ ਜਾਂਦੇ ਹਨ। ਸੋਨੂੰ ਲੋਕਾਂ ਲਈ ਮਦਦ ਕਰ ਕਰਨ ’ਚ ਹਮੇਸ਼ਾ ਅੱਗੇ ਰਹਿੰਦੇ ਹਨ। ਹਾਲ ਹੀ ’ਚ ਸੋਨੂੰ ਸੂਦ ਨੇ ਇਕ ਵਾਰ ਫ਼ਿਰ ਆਪਣਾ ਮਸੀਹਾ ਵਾਲਾ ਰੂਪ ਪੇਸ਼ ਕੀਤਾ ਹੈ। 

34 ਸਾਲਾ ਅਮਰੀਕੀ ਪੌਪ ਸਟਾਰ ਆਰੋਨ ਕਾਰਟਰ ਦੀ ਮੌਤ, ਘਰ ’ਚੋਂ ਮਿਲੀ ਮ੍ਰਿਤਕ ਦੇਹ

ਪੌਪ ਸਟਾਰ ਆਰੋਨ ਕਾਰਟਰ ਨੂੰ ਲੈਂਕੈਸਟਰ ਕੈਲੀਫੋਰਨੀਆ ’ਚ ਉਸ ਦੇ ਘਰ ’ਚ ਮ੍ਰਿਤਕ ਪਾਇਆ ਗਿਆ। ਉਸ ਦੀ ਮੌਤ ਕਥਿਤ ਤੌਰ ’ਤੇ ਉਸ ਦੇ ਬਾਥਟਬ ’ਚ ਡੁੱਬਣ ਕਾਰਨ ਹੋਈ।

ਰਾਖੀ ਸਾਵੰਤ ਨੇ ਸ਼ਰਲਿਨ ਚੋਪੜਾ 'ਤੇ ਲਾਏ ਗੰਭੀਰ ਇਲਜ਼ਾਮ, ਦਰਜ ਕਰਵਾਇਆ ਮਾਮਲਾ

ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਅਤੇ ਸ਼ਰਲਿਨ ਚੋਪੜਾ ਵਿਚਾਲੇ ਪਿਛਲੇ ਕੁਝ ਦਿਨਾਂ ਤੋਂ ਸ਼ਬਦੀ ਜੰਗ ਚੱਲ ਰਹੀ ਹੈ। ਦੋਵੇਂ ਇੱਕ ਦੂਜੇ 'ਤੇ ਨਿੱਜੀ ਟਿੱਪਣੀਆਂ ਕਰ ਰਹੇ ਸਨ। ਹੁਣ ਰਾਖੀ ਸਾਵੰਤ ਨੇ ਸ਼ਰਲਿਨ ਚੋਪੜਾ 'ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। 5 ਨਵੰਬਰ ਨੂੰ ਰਾਖੀ ਸਾਵੰਤ ਨੇ ਜਨਤਕ ਤੌਰ 'ਤੇ ਪੇਸ਼ਕਾਰੀ ਦਿੱਤੀ ਅਤੇ ਸ਼ਰਲਿਨ ਨਾਲ ਆਪਣੇ ਵਿਵਾਦ ਬਾਰੇ ਪੈਪਰਾਜ਼ੀ ਨਾਲ ਗੱਲ ਕੀਤੀ। ਇਸ ਦੌਰਾਨ ਰਾਖੀ ਸਾਵੰਤ ਆਪਣੀ ਵਕੀਲ ਫਾਲਗੁਨੀ ਨਾਲ ਸੀ ਅਤੇ ਉਸ ਨੇ ਆਪਣੇ ਵਕੀਲ ਨੂੰ ਮਾਮਲੇ ਬਾਰੇ ਦੱਸਣ ਲਈ ਕਿਹਾ। ਵਕੀਲ ਨੇ ਦੱਸਿਆ ਕਿ ਰਾਖੀ ਸਾਵੰਤ ਨੇ ਸ਼ਰਲਿਨ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ।

ਮੁੰਬਈ ਏਅਰਪੋਰਟ 'ਤੇ ‘KGF’ ਸਟਾਰ ਯਸ਼ ਦੀ ਨਜ਼ਰ ਆਈ ਨਵੀਂ ਲੁੱਕ, ਪ੍ਰਸ਼ੰਸਕਾਂ ਨੇ ਕਿਹਾ- ਸਲਾਮ ਰੌਕੀ ਭਾਈ

ਤੇਲਗੂ ਇੰਡਸਟਰੀ ਦੇ ਸੁਪਰਸਟਾਰ ਯਸ਼ ਹਮੇਸ਼ਾ ਆਪਣੀ ਲੁੱਕ ਨਾਲ ਸੁਰਖੀਆਂ ’ਚ ਰਹੇ ਹਨ। ਅਦਾਕਾਰ ਦੀ ਲੁੱਕ ਦਾ ਹਰ ਕੋਈ ਦੀਵਾਨਾ ਹੈ। ਯਸ਼ ਨੂੰ ਫ਼ਿਲਮ KGF ਤੋਂ ਦੁਨੀਆ ਭਰ ’ਚ ਪਛਾਣ ਮਿਲੀ ਹੈ। ਯਸ਼ ਅੱਜ ਇਕ ਪੈਨ ਇੰਡੀਆ ਸਟਾਰ ਹੈ ਅਤੇ ਉਨ੍ਹਾਂ ਦੀ ਮੌਜੂਦਾ ਸਮੇਂ ’ਚ ਬਹੁਤ ਵੱਡੀ ਫ਼ੈਨ ਫ਼ਾਲੋਇੰਗ ਵੀ ਹੈ। ਹਾਲ ਹੀ 'ਚ ਯਸ਼ ਦਾ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਨਵੇਂ ਲੁੱਕ ’ਚ ਨਜ਼ਰ ਆ ਰਹੇ ਹਨ।


author

Shivani Bassan

Content Editor

Related News