2016 ਦਾ ਆਪਣੇ ਠੁਮਕਿਆਂ ਨਾਲ ਸਵਾਗਤ ਕਰਨਗੀਆਂ ਇਹ ਅਭਿਨੇਤਰੀਆਂ (ਦੇਖੋ ਤਸਵੀਰਾਂ)

Thursday, Dec 31, 2015 - 04:57 PM (IST)

 2016 ਦਾ ਆਪਣੇ ਠੁਮਕਿਆਂ ਨਾਲ ਸਵਾਗਤ ਕਰਨਗੀਆਂ ਇਹ ਅਭਿਨੇਤਰੀਆਂ (ਦੇਖੋ ਤਸਵੀਰਾਂ)

ਨਵੀਂ ਦਿੱਲੀ : ਉਹ ਦਿਨ ਗਏ ਜਦੋਂ ਬਾਲੀਵੁੱਡ ਅਭਿਨੇਤਰੀਆਂ ਨੂੰ ਨਵੇਂ ਸਾਲ ਦੀਆਂ ਪਾਰਟੀਆਂ ''ਚ ਪੇਸ਼ਕਾਰੀ ਲਈ ਮੋਟੀ ਰਕਮ ਦਾ ਭੁਗਤਾਨ  ਕੀਤਾ ਜਾਂਦਾ ਸੀ। ਇਸ ਵਾਰ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨੇ ਪਾਰਟੀਆਂ ''ਚ ਪੇਸ਼ਕਾਰੀ ਕਰਕੇ ਕਮਾਈ ਕਰਨ ਦੀ ਥਾਂ ਵਿਦੇਸ਼ ਜਾ ਕੇ ਛੁੱਟੀਆਂ ਮਨਾਉਣ ਨੂੰ ਪਹਿਲ ਦਿੱਤੀ ਹੈ।
ਰਿਪੋਰਟ ਅਨੁਸਾਰ ਇਸ ਸਾਲ ਬਾਲੀਵੁੱਡ ਤੋਂ ਕੋਈ ਵੱਡਾ ਨਾਂ ਨਵੇਂ ਸਾਲ ''ਚ ਹੌਟ ਨੰਬਰਾਂ ''ਤੇ ਥਿਰਕਦਾ ਨਜ਼ਰ ਨਹੀਂ ਆਵੇਗਾ। ਪਾਰਟੀ ਦੇ ਆਯੋਜਕਾਂ ਅਤੇ ਈਵੈਂਟ ਮੈਨੇਜਰ ਦਾ ਕਹਿਣੈ ਕਿ ਛੋਟੇ ਸ਼ਹਿਰਾਂ ਅਤੇ ਵਿਦੇਸ਼ਾਂ ''ਚ ਬਾਲੀਵੁੱਡ ਸਿਤਾਰਿਆਂ ਦੀ ਹਮੇਸ਼ਾ ਮੰਗ ਰਹਿੰਦੀ ਹੈ ਪਰ ਇਸ ਵਾਰ ਨਵੇਂ ਸਾਲ ਦੀਆਂ ਪਾਰਟੀਆਂ ਤੋਂ ਬਾਲੀਵੁੱਡ ਸਿਤਾਰਿਆਂ ਨੇ ਵੱਖਰੇ ਰਹਿਣ ਦਾ ਫੈਸਲਾ ਕੀਤਾ ਹੈ। 
ਜਾਣਕਾਰੀ ਅਨੁਸਾਰ ਪਿਛਲੇ ਸਾਲਾਂ ''ਚ ਮੱਲਿਕਾ ਸ਼ੇਰਾਵਤ, ਬਿਪਾਸ਼ਾ ਬਸੁ ਅਤੇ ਸਨੀ ਲਿਓਨ ਵਰਗੀਆਂ ਬੀ-ਟਾਊਨ ਦੀਆਂ ਅਭਿਨੇਤਰੀਆਂ ਨੇ ਇਕ-ਅੱਧੇ ਘੰਟੇ ਲਈ ਪੇਸ਼ਕਾਰੀ ਦੇ ਕੇ ਕਰੋੜਾਂ ''ਚ ਫੀਸ ਵਸੂਲੀ ਹੈ ਪਰ ਇਸ ਵਾਰ ਨਵੇਂ ਸਾਲ ਦੀਆਂ ਪਾਰਟੀਆਂ ਲਈ  ਲਾਈਨਅੱਪ ''ਚ ਡੇਜ਼ੀ ਸ਼ਾਹ, ਚਿਤਰਾਂਗਦਾ ਸਿੰਘ, ਰਿਚਾ ਚੱਢਾ, ਕ੍ਰਿਸ਼ਮਾ ਤੰਨਾ ਅਤੇ ਪ੍ਰਿਯੰਕਾ ਚੋਪੜਾ ਦੀ ਕਜ਼ਨ ਮਨਾਰਾ ਦੇ ਨਾਂ ਸਾਹਮਣੇ ਆ ਰਹੇ ਹਨ।
ਫਿਲਮ ''ਜੈ ਹੋ'' ਅਤੇ ਹੇਟ ਸਟੋਰੀ 3'' ਦੀ ਅਦਾਕਾਰਾ ਡੇਜ਼ੀ ਸ਼ਾਹ ਇਸ ਵਾਰ ਮੁੰਬਈ ਦੇ ਬੋਰੀਵਲੀ ''ਚ ਨਵੇਂ ਸਾਲ ਦੀ ਪਾਰਟੀ ''ਤੇ ਥਿਰਕਦੀ ਨਜ਼ਰ ਆਵੇਗੀ। ਅਦਾਕਾਰੀ ਤੋਂ ਪਹਿਲਾਂ ਡੇਜ਼ੀ ਸ਼ਾਹ ਸਹਾਇਕ ਕੋਰੀਓਗ੍ਰਾਫਰ ਰਹਿ ਚੁੱਕੀ ਹੈ। ਕੰਟਰੀ ਕਲੱਬ ਦੇ ਇਸ ਸਮਾਗਮ ਲਈ ਡੇਜ਼ੀ ਨੂੰ ਲੱਗਭਗ 8 ਤੋਂ 10 ਲੱਖ ਰੁਪਏ ਦਿੱਤੇ ਜਾਣਗੇ।
ਬਾਲੀਵੁੱਡ ਅਦਾਕਾਰਾ ਚਿਤਰਾਂਗਦਾ ਸਿੰਘ ਆਪਣੇ ਕਰੀਅਰ ''ਚ ਨਵੇਂ ਸਾਲ ''ਤੇ ਪਹਿਲੀ ਵਾਰ ਪਰਫਾਰਮ ਕਰਨ ਜਾ ਰਹੀ ਹੈ। ਇਸ ਦੌਰਾਨ ਉਸ ਨੂੰ ਦੁਬਈ ''ਚ 20 ਤੋਂ 25 ਲੱਖ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ।
ਕ੍ਰਿਸ਼ਮਾ ਤੰਨਾ ਇਸ ਸਾਲ ਪੁਣੇ ''ਚ ਕੰਟਰੀ ਕਲੱਬ ਲਈ ਨਵੇਂ ਸਾਲ ਦੀ ਪਾਰਟੀ ''ਚ ਪੇਸ਼ਕਾਰੀ ਦੇਵੇਗੀ ਪਰ ਉਸ ਦੀ ਫੀਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ।
ਰਿਚਾ ਚੱਢਾ ਨੂੰ ਵੀ ਕੰਟਰੀ ਕਲੱਬ ਨੇ ਨਵੇਂ ਸਾਲ ਦੀ ਪਾਰਟੀ ਲਈ ਬੁੱਕ ਕੀਤਾ ਹੈ। ਇਹ ਕਹਿਣਾ ਮੁਸ਼ਕਿਲ ਹੈ ਕਿ ਰਿਚਾ ਕਿਹੜੇ ਸ਼ਹਿਰ ''ਚ ਪੇਸ਼ਕਾਰੀ ਦੇਵੇਗੀ ਪਰ ਉਸ ਨੂੰ ਫੀਸ ਦੇ ਤੌਰ ''ਤੇ 12 ਤੋਂ 15 ਲੱਖ ਰੁਪਏ ਦਿੱਤੇ ਜਾਣਗੇ।


Related News