ਨੀਲ ਨਿਤਿਨ ਮੁਕੇਸ਼ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਮੋਟੀਵੇਸ਼ਨਲ ਪੋਸਟ

05/11/2021 6:04:41 PM

ਮੁੰਬਈ- ਬਾਲੀਵੁੱਡ ਅਦਾਕਾਰ ਨੀਲ ਨੀਤਿਨ ਮੁਕੇਸ਼ ਦੇਸ਼ ਦੇ ਸਮਾਜਿਕ ਮੁੱਦਿਆਂ ’ਤੇ ਹਮੇਸ਼ਾ ਆਪਣੀ ਰਾਏ ਪ੍ਰਗਟ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਤਸਵੀਰ ਦੇ ਨਾਲ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ ਨਾਲ ਉਹ ਆਪਣੇ ਪ੍ਰਸ਼ੰਸਕਾਂ ਨੂੰ ਮੋਟੀਵੇਟ ਕਰਦੇ ਨਜ਼ਰ ਆ ਰਹੇ ਹਨ। 
ਅਦਾਕਾਰ ਨੀਲ ਨੀਤਿਨ ਮੁਕੇਸ਼ ਨੇ ਮੰਗਲਵਾਰ ਨੂੰ ਆਪਣੇ ਆਧਿਕਾਰਤ ਇੰਸਟਾਗ੍ਰਾਮ ’ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ’ਚ ਉਹ ਬੇਹੱਦ ਚਾਰਮਿੰਗ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਇੰਸਟਾਗ੍ਰਾਮ ’ਤੇ ਸ਼ੇਅਰ ਕਰ ਕੇ ਉਨ੍ਹਾਂ ਨੇ ਕੈਪਸਨ ’ਚ ਲਿਖਿਆ, ‘ਗੁੱਡ ਮਾਰਨਿੰਗ, ਹਰ ਦਿਨ ਸਵੇਰੇ ਇਸ ਸੋਚ ਨਾਲ ਉਠੋ ਕੀ ਅੱਜ ਕੁਝ ਵੱਖਰਾ ਹੋਣ ਵਾਲਾ ਹੈ। ਪਾਜ਼ੇਟਿਵਵਾਈਬਸ ਅਦਾਕਾਰਾ ਦੀ ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ, ਤਸਵੀਰ ਨੂੰ ਹੁਣ ਤਕ ਕਈ ਹਜ਼ਾਰ ਲੋਕ ਲਾਈਕ ਕਰ ਚੁੱਕੇ ਹਨ। ਨਾਲ ਹੀ ਕੁਮੈਂਟ ਕਰ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।


ਦੱਸ ਦੇਈਏ ਕਿ ਹਾਲ ਹੀ ’ਚ ਉਨ੍ਹਾਂ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਸੀ ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਆਧਿਕਾਰਤ ਇੰਸਟਾਗ੍ਰਾਮ ’ਤੇ ਇਕ ਪੋਸਟ ਸ਼ੇਅਰ ਕਰ ਕੇ ਦਿੱਤੀ ਸੀ।     ਇਸ ਪੋਸਟ ’ਚ ਉਨ੍ਹਾਂ ਨੇ ਲਿਖਿਆ ਕਿ ‘ਘਰ ’ਚ ਰਹਿਣ ਅਤੇ ਸਭ ਜ਼ਰੂਰੀ ਗਾਈਡਲਾਈਨਸ ਦਾ ਪਾਲਣ ਕਰਨ ਤੋਂ ਬਾਅਦ ਵੀ ਮੈਂ ਅਤੇ ਮੇਰੇ ਪਰਿਵਾਰ ਦੀ ਕੋਵਿਡ-19 ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਬਾਅਦ ਅਸੀਂ ਖ਼ੁਦ ਨੂੰ ਘਰ ’ਚ ਇਕਾਂਤਵਾਸ ਕਰ ਲਿਆ ਅਤੇ ਸਾਰੇ ਕੋਵਿਡ ਪ੍ਰੋਟੋਕਾਲਸ ਦਾ ਪਾਲਨ ਕਰ ਰਹੇ ਹਾਂ। ਅਸੀਂ ਤੁਹਾਡੇ ਸਭ ਦੇ ਪਿਆਰ ਅਤੇ ਸ਼ੁੱਭਕਾਮਨਾਵਾਂ ਲਈ ਸ਼ੁੱਕਰੀਆ ਅਦਾ ਕਰਦੇ ਹਾਂ। ਆਪਣਾ ਧਿਆਨ ਰੱਖੋ ਅਤੇ ਸੁਰੱਖਿਅਤ ਰਹੋ’। 


Aarti dhillon

Content Editor

Related News