ਨੇਹਾ-ਰੋਹਨ ਦੀ ਚੰਡੀਗੜ੍ਹ ’ਚ ਹੋਈ ਗਰੈਂਡ ਰਿਸੈਪਸ਼ਨ, ਪੰਜਾਬੀ ਕਲਾਕਾਰਾਂ ਨੇ ਪਾਈਆਂ ਧੁੰਮਾਂ

Tuesday, Oct 27, 2020 - 01:56 PM (IST)

ਨੇਹਾ-ਰੋਹਨ ਦੀ ਚੰਡੀਗੜ੍ਹ ’ਚ ਹੋਈ ਗਰੈਂਡ ਰਿਸੈਪਸ਼ਨ, ਪੰਜਾਬੀ ਕਲਾਕਾਰਾਂ ਨੇ ਪਾਈਆਂ ਧੁੰਮਾਂ

ਜਲੰਧਰ (ਬਿਊਰੋ)– ਬੀਤੀ ਰਾਤ ਬਾਲੀਵੁੱਡ ਗਾਇਕਾ ਨੇਹਾ ਕੱਕਰ ਤੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦੇ ਵਿਆਹ ਦੀ ਗਰੈਂਡ ਰਿਸੈਪਸ਼ਨ ਪਾਰਟੀ ਰੱਖੀ ਗਈ। ਦੋਵਾਂ ਦੀ ਰਿਸੈਪਸ਼ਨ ਪਾਰਟੀ ਚੰਡੀਗੜ੍ਹ ਦੇ ‘ਦਿ ਅਮਾਲਟਸ’ ਰਿਜ਼ਾਰਟ ਵਿਖੇ ਆਯੋਜਿਤ ਹੋਈ, ਜਿਸ ’ਚ ਮਸ਼ਹੂਰ ਪੰਜਾਬੀ ਕਲਾਕਾਰਾਂ ਨੇ ਸ਼ਿਰਕਤ ਕੀਤੀ। ਦੱਸਣਯੋਗ ਹੈ ਕਿ ਨੇਹਾ ਤੇ ਰੋਹਨਪ੍ਰੀਤ ਦਾ ਵਿਆਹ ਦਿੱਲੀ ਵਿਖੇ 24 ਅਕਤੂਬਰ ਨੂੰ ਹੋਇਆ। ਦੋਵਾਂ ਨੇ ਪਹਿਲਾਂ ਸਿੱਖ ਮਰਿਆਦਾ ਅਨੁਸਾਰ ਵਿਆਹ ਕਰਵਾਇਆ ਤੇ ਬਾਅਦ ’ਚ ਉਨ੍ਹਾਂ ਨੇ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਫੇਰੇ ਲਏ। ਦੋਵਾਂ ਦੇ ਵਿਆਹ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੀ ਖੂਬ ਵਾਇਰਲ ਹੋ ਰਹੀਆਂ ਹਨ।

 
 
 
 
 
 
 
 
 
 
 
 
 
 

Congratulations n tons of wishes, May God Bless U with lots of happiness n success @nehakakkar @rohanpreetsingh

A post shared by Mankirt Aulakh (ਔਲਖ) (@mankirtaulakh) on Oct 26, 2020 at 11:54pm PDT

ਰਿਸੈਪਸ਼ਨ ਪਾਰਟੀ ਸਮੇਂ ਦੀਆਂ ਵੀ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚ ਨਵੀਂ ਵਿਆਹੀ ਜੋੜੀ ਦਾ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬੀ ਗਾਇਕ ਮਨਕੀਰਤ ਔਲਖ, ਗਾਇਕਾ ਅਫਸਾਨਾ ਖਾਨ, ਬਾਨੀ ਸੰਧੂ ਤੇ ਕੌਰ ਬੀ ਸਮੇਤ ਕਈ ਕਲਾਕਾਰਾਂ ਨੇ ਸੋਸ਼ਲ ਮੀਡੀਆ ’ਤੇ ਨੇਹਾ-ਰੋਹਨ ਦੀ ਰਿਸੈਪਸ਼ਨ ਪਾਰਟੀ ਤੋਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

 
 
 
 
 
 
 
 
 
 
 
 
 
 

Congratulations my most fvrt @nehakakkar ❤️❤️@rohanpreetsingh gbu ❤️👌 @itsafsanakhan dress credit @akritibyritikashakun ❤️👌👌 makeup credit @roopkaurcelebritymua ❤️👌👌

A post shared by Afsana Khan 🌟🎤 (@itsafsanakhan) on Oct 26, 2020 at 4:03pm PDT

ਨਵੀਂ ਵਿਆਹੀ ਦੁਲਹਨ ਨੇਹਾ ਕੱਕੜ ਦਾ ਰੋਹਨਪ੍ਰੀਤ ਦੇ ਘਰ ਵਿਖੇ ਨਿੱਘਾ ਸੁਆਗਤ ਕੀਤਾ ਗਿਆ। ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਨੇਹਾ ਤੇ ਰੋਹਨ ਢੋਲ ’ਤੇ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਨੇਹਾ ਨੇ ਇਸ ਮੌਕੇ ਪਿੰਕ ਕਲਰ ਦਾ ਸੂਟ ਪਹਿਨਿਆ, ਜਦਕਿ ਰੋਹਨ ਟਰੈਕ ਸੂਟ ’ਚ ਦਿਖਾਈ ਦਿੱਤੇ।

 
 
 
 
 
 
 
 
 
 
 
 
 
 

Congratulations @rohanpreetsingh & @nehakakkar #nehupreet @its_ninja @apexgroup5 @khakientertainment

A post shared by Hardy Ludhiana (@hardy.ludhiana) on Oct 26, 2020 at 10:42pm PDT

ਰਿਸੈਪਸ਼ਨ ਪਾਰਟੀ ’ਚ ਨੇਹਾ ਨੇ ਚਿੱਟੇ ਰੰਗ ਦਾ ਲਹਿੰਗਾ ਪਹਿਨਿਆ ਸੀ ਤੇ ਰੋਹਨ ਨੀਲੇ ਰੰਗ ਦੇ ਸੂਟ ’ਚ ਨਜ਼ਰ ਆਏ। ਗ੍ਰੀਨ ਕਲਰ ਦੇ ਨੈੱਕਲੇਸ ਤੇ ਈਅਰਿੰਗਜ਼ ਨਾਲ ਨੇਹਾ ਕੱਕੜ ਨੇ ਆਪਣੇ ਲੁੱਕ ਨੂੰ ਕੰਪਲੀਟ ਕੀਤਾ। ਇਸ ਦੇ ਨਾਲ ਹੱਥ ’ਚ ਚੂੜਾ ਤੇ ਮਾਂਗ ’ਚ ਸਿੰਦੂਰ ਨੇਹਾ ਕੱਕੜ ਦੀ ਲੁੱਕ ਨੂੰ ਚਾਰ ਚੰਨ ਲਗਾ ਰਿਹਾ ਸੀ। ਉਥੇ ਰੋਹਨ ਦੀ ਗੱਲ ਕਰੀਏ ਤਾਂ ਉਹ ਨੀਲੇ ਰੰਗ ਦੇ ਬਲੇਜ਼ਰ, ਸਫੈਦ ਪੱਗ, ਸਫੈਦ ਸ਼ਰਟ ਪੈਂਟ ’ਚ ਦਿਖਾਈ ਦਿੱਤਾ।


author

Rahul Singh

Content Editor

Related News