ਨੇਹਾ ਕੱਕੜ ਕਰਵਾਉਣਾ ਚਾਹੁੰਦੀ ਹੈ ਦੂਜਾ ਵਿਆਹ, ਪਤੀ ਰੋਹਨਪ੍ਰੀਤ ਸਾਹਮਣੇ ਜ਼ਾਹਿਰ ਕੀਤੀ ਇੱਛਾ

1/2/2021 1:17:40 PM

ਚੰਡੀਗੜ੍ਹ (ਬਿਊਰੋ) : ਹਾਲ ਹੀ ਵਿਚ 'ਇੰਡੀਅਨ ਆਈਡਲ 12' ਵਿਚ ਇੱਕ ਵਿਸ਼ੇਸ਼ ਥੀਮ ਰੱਖਿਆ ਗਿਆ ਸੀ, ਜਿਸ ਵਿਚ ਸ਼ੋਅ ਦੇ ਨਿਰਮਾਤਾਵਾਂ ਨੇ ਰੋਹਨਪ੍ਰੀਤ ਨੂੰ ਮਹਿਮਾਨ ਵਜੋਂ ਬੁਲਾਇਆ ਸੀ। ਇਸ ਲਈ ਰੋਹਨਪ੍ਰੀਤ ਅਤੇ ਨੇਹਾ ਕੱਕੜ ਸਟੇਜ 'ਤੇ ਖੜ੍ਹੇ ਹੋਏ ਅਤੇ ਨੇਹਾ ਨੇ ਮੌਕੇ 'ਤੇ ਹੀ ਚੋਕਾਂ ਮਾਰਿਆ ਅਤੇ ਰੋਹਨਪ੍ਰੀਤ ਨੂੰ ਆਪਣੇ ਦਿਲ ਦੀ ਗੱਲ ਦੱਸੀ। ਨੇਹਾ ਕੱਕੜ ਦਾ ਵਿਆਹ ਰੋਹਨਪ੍ਰੀਤ ਸਿੰਘ ਨਾਲ ਹੋਇਆ ਹੈ। ਦੋਵਾਂ ਦੇ ਵਿਆਹ ਨੂੰ 2 ਮਹੀਨੇ ਹੋਏ ਹਨ ਪਰ 2 ਮਹੀਨੇ ਬਾਅਦ ਹੁਣ ਨੇਹਾ ਕੱਕੜ ਵੱਲੋਂ ਵਿਆਹ ਨਾਲ ਜੁੜੀ ਇਕ ਹੋਰ ਇੱਛਾ ਜ਼ਾਹਰ ਕੀਤੀ ਗਈ ਹੈ। 

PunjabKesari

ਹਾਲ ਹੀ ਵਿਚ ਨੇਹਾ ਕੱਕੜ ਦਾ ਪਤੀ ਰੋਹਨਪ੍ਰੀਤ ਸਿੰਘ 'ਇੰਡੀਅਨ ਆਈਡਲ 12' ਦੇ ਸੈੱਟ 'ਤੇ ਪਹੁੰਚਿਆ ਸੀ, ਜਿਥੇ ਉਸ ਨੇ ਆਪਣੀ ਇੱਛਾ ਦੱਸੀ। ਹੁਣ ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਨੇਹਾ ਕੱਕੜ ਨੇ ਆਖ਼ਰ ਅਜਿਹੀ ਕਿਹੜੀ ਇੱਛਾ ਜ਼ਾਹਿਰ ਕੀਤੀ ਸੀ। ਦਰਅਸਲ, ਇਹ ਇੱਛਾ ਉਸ ਦੇ ਦੂਜੇ ਵਿਆਹ ਨਾਲ ਸਬੰਧਤ ਹੈ। ਅਸਲ ਵਿਚ ਨੇਹਾ ਕੱਕੜ ਦੂਜੀ ਵਾਰ ਵਿਆਹ ਕਰਨਾ ਚਾਹੁੰਦੀ ਹੈ, ਉਹ ਈਸਾਈ ਰੀਤੀ ਰਿਵਾਜਾਂ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਉਸ ਨੇ ਆਪਣੇ ਦਿਲ ਦੀ ਇਹ ਇੱਛਾ ਆਪਣੇ ਪਤੀ ਰੋਹਨਪ੍ਰੀਤ ਦੇ ਸਾਹਮਣੇ ਪ੍ਰਗਟ ਕੀਤੀ ਹੈ।

PunjabKesari

ਦੱਸਣਯੋਗ ਹੈ ਕਿ ਨੇਹਾ ਕੱਕੜ ਤੇ ‘ਰਾਈਜ਼ਿੰਗ ਸਟਾਰ’ ਫੇਮ ਰੋਹਨਪ੍ਰੀਤ ਸਿੰਘ ਨੇ 24 ਅਕਤੂਬਰ ਨੂੰ ਵਿਆਹ ਕਰਵਾਇਆ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋਈਆਂ ਸਨ। ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਹਾਲ ਹੀ ’ਚ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਪਹੁੰਚੇ, ਜਿਥੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਖਾਸ ਗੱਲਾਂ ਸਾਂਝੀਆਂ ਕੀਤੀਆਂ। ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਹੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਅਰਚਨਾ ਪੂਰਨ ਸਿੰਘ ਪੁੱਛਦੀ ਹੈ ਕਿ ਦੋਵਾਂ ’ਚੋਂ ਪਹਿਲਾਂ ਕਦਮ ਕਿਸ ਨੇ ਉਠਾਇਆ ਸੀ। ਇਸ ’ਤੇ ਨੇਹਾ ਕੱਕੜ ਨੇ ਪੂਰਾ ਕਿੱਸਾ ਸ਼ੋਅ ’ਚ ਦੱਸਿਆ।

PunjabKesari

ਨੇਹਾ ਕਹਿੰਦੀ ਹੈ, ‘ਸਾਡਾ ਜਦੋਂ ਸ਼ੂਟ ਖਤਮ ਹੋਇਆ ਤਾਂ ਰੋਹਨ ਨੇ ਪੁੱਛਿਆ ਕਿ ਮੇਰੀ ਸਨੈਪਚੈਟ ਆਈ. ਡੀ. ਕੀ ਹੈ। ਉਸ ਤੋਂ ਬਾਅਦ ਹੀ ਸਾਡੀ ਚੈਟਿੰਗ ਹੋਣੀ ਸ਼ੁਰੂ ਹੋ ਗਈ।’ ਨੇਹਾ ਕੱਕੜ ਦੀ ਇਸ ਗੱਲ ’ਤੇ ਕਪਿਲ ਸ਼ਰਮਾ ਨੇ ਪੁੱਛਿਆ ਕਿ ਜੇਕਰ ਨੇਹਾ ਕਹਿੰਦੀ ਕਿ ਉਹ ਸਨੈਪਚੈਟ ’ਤੇ ਨਹੀਂ ਹੈ ਤਾਂ ਤੁਹਾਡਾ ਅਗਲਾ ਪਲਾਨ ਕੀ ਸੀ। ਕਪਿਲ ਦੇ ਸਵਾਲ ’ਤੇ ਰੋਹਨਪ੍ਰੀਤ ਨੇ ਕਿਹਾ, ‘ਵਟਸਐਪ, ਕਾਮਨ ਸੈਂਸ ਭਾਜੀ...’।

PunjabKesari

ਨੇਹਾ ਕੱਕੜ ਤੇ ਰੋਹਨ ਦੀ ਜੋੜੀ ਪ੍ਰਸ਼ੰਸਕਾਂ ਦੀਆਂ ਵੀ ਮਨਪਸੰਦ ਜੋੜੀਆਂ ’ਚੋਂ ਇਕ ਹੈ। ਉਨ੍ਹਾਂ ਦੇ ਵਿਆਹ ’ਚ ਰੋਕੇ, ਮੰਗਣੀ, ਮਹਿੰਦੀ, ਹਲਦੀ ਤੇ ਸੰਗੀਤ ਤੋਂ ਲੈ ਕੇ ਫੇਰਿਆਂ ਤੇ ਰਿਸੈਪਸ਼ਨ ਤਕ ਦੀਆਂ ਤਸਵੀਰਾਂ ਤੇ ਵੀਡੀਓਜ਼ ਰੱਜ ਕੇ ਵਾਇਰਲ ਹੋਈਆਂ ਸਨ। ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਇਕੱਠੇ ‘ਨੇਹੂ ਦਾ ਵਿਆਹ’ ਗੀਤ ’ਚ ਵੀ ਨਜ਼ਰ ਆ ਚੁੱਕੇ ਹਨ, ਜਿਸ ’ਚ ਦੋਵਾਂ ਦੀ ਜੋੜੀ ਨੇ ਧਮਾਲ ਮਚਾ ਦਿੱਤੀ ਸੀ।

PunjabKesari

 

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor sunita