ਨੇਹਾ ਕੱਕੜ ਦੇ ਵਿਆਹ ਮਗਰੋਂ ਸਾਬਕਾ ਪ੍ਰੇਮੀ ਹਿਮਾਂਸ਼ ਕੋਹਲੀ ਨੂੰ ਹੋਇਆ ਗਲਤੀ ਦਾ ਅਹਿਸਾਸ, ਹੱਥ ਜੋੜ ਕੇ ਮੰਗੀ ਮੁਆਫ਼ੀ

Wednesday, Nov 11, 2020 - 10:57 AM (IST)

ਜਲੰਧਰ (ਬਿਊਰੋ) : ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਹਾਲ ਹੀ 'ਚ ਰਾਈਜ਼ਿੰਗ ਸਟਾਰ ਫੇਮ ਰੋਹਨਪ੍ਰੀਤ ਸਿੰਘ ਨਾਲ ਵਿਆਹ ਦੇ ਬੰਧਨ 'ਚ ਬੱਝੀ ਹੈ। ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕਰਕੇ ਅਕਸਰ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਹਾਲ ਹੀ 'ਚ ਨੇਹਾ ਕੱਕੜ ਦਾ ਸਾਬਕਾ ਪ੍ਰੇਮੀ ਹਿਮਾਂਸ਼ ਕੋਹਲੀ ਇਕ ਵਾਰ ਫ਼ਿਰ ਸੁਰਖੀਆਂ 'ਚ ਆ ਗਿਆ ਹੈ। ਦਰਅਸਲ, ਨੇਹਾ ਕੱਕੜ ਤੋਂ ਮੁਆਫ਼ੀ ਮੰਗਣ ਬਾਰੇ ਹਿਮਾਂਸ਼ ਕੋਹਲੀ ਦਾ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਬਾਲੀਵੁੱਡ ਗਾਇਕਾ ਤੋਂ ਮੁਆਫ਼ੀ ਮੰਗਦਾ ਹੋਇਆ ਦਿਖਾਈ ਦੇ ਰਿਹਾ ਹੈ। ਹਿਮਾਂਸ਼ ਕੋਹਲੀ ਖ਼ੁਦ ਇਸ ਮਾਮਲੇ ਨੂੰ ਲੈ ਕੇ ਖਫ਼ਾ ਹੋ ਗਏ ਹਨ ਅਤੇ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਫਟਕਾਰ ਲਾਈ ਹੈ, ਜਿਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਹ ਵੀਡੀਓ ਪੋਸਟ ਕੀਤੀ ਸੀ। ਅਸਲ 'ਚ ਇਹ ਇਕ ਫੇਕ ਵੀਡੀਓ ਹੈ, ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ। ਹਿਮਾਂਸ਼ ਕੋਹਲੀ ਨੇ ਫਰਜ਼ੀ ਵੀਡੀਓ ਬਾਰੇ ਪੋਸਟ ਸਾਂਝੀ ਕੀਤੀ, ਜੋ ਨੇਹਾ ਕੱਕੜ ਤੋਂ ਮੁਆਫ਼ੀ ਮੰਗਣ ਬਾਰੇ ਵਾਇਰਲ ਹੋ ਰਹੀ ਸੀ। ਉਸ ਨੇ ਲਿਖਿਆ, 'ਮੈਂ ਹੈਰਾਨ ਹਾਂ ਜਦੋਂ ਇਸ ਤੋੜ ਮਰੋੜ ਕੇ ਪੇਸ਼ ਕਰਨ ਵਾਲੀ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵੇਖਿਆ। ਇਨ੍ਹਾਂ ਸਾਰੀਆਂ ਬਕਵਾਸ ਚੀਜ਼ਾਂ ਤੋਂ ਕੌਣ ਲਾਭ ਲੈ ਰਿਹਾ ਹੈ? ਕ੍ਰਿਪਾ ਕਰਕੇ ਉੱਠੋ ਅਤੇ ਇਨ੍ਹਾਂ ਨਕਲੀ ਅਤੇ ਨਫ਼ਰਤ ਭਰੀਆਂ ਪੋਸਟਾਂ ਨੂੰ ਸਾਂਝਾ ਕਰਨਾ ਬੰਦ ਕਰੋ। ਬਿਹਤਰ ਹੋਵੇਗਾ।'

PunjabKesari
ਦੱਸ ਦੇਈਏ ਕਿ ਹਿਮਾਂਸ਼ ਕੋਹਲੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ ਅਤੇ ਅਕਸਰ ਪੋਸਟਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨਾਲ ਜੁੜਿਆ ਰਹਿੰਦਾ ਹੈ। ਨੇਹਾ ਕੱਕੜ ਅਤੇ ਹਿਮਾਂਸ਼ ਕੋਹਲੀ ਦੋ ਸਾਲ ਪਹਿਲਾਂ ਵੱਖ ਹੋ ਗਏ ਸਨ। ਇਸ ਦੇ ਨਾਲ ਹੀ ਨੇਹਾ ਕੱਕੜ ਨੇ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਵਾ ਲਿਆ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ। ਨੇਹਾ ਕੱਕੜ ਦੇ ਵਿਆਹ ਬਾਰੇ ਹਿਮਾਂਸ਼ ਕੋਹਲੀ ਨੇ ਇੰਟਰਵਿਉ 'ਚ ਕਿਹਾ ਕਿ ਉਹ ਖੁਸ਼ ਹੈ ਕਿ ਨੇਹਾ ਕੱਕੜ ਆਪਣੀ ਜ਼ਿੰਦਗੀ 'ਚ ਅੱਗੇ ਵੱਧ ਰਹੀ ਹੈ। 

PunjabKesari
ਹਿਮਾਂਸ਼ ਕੋਹਲੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਫ਼ਿਲਮ 'ਯਾਰੀਆਂ' ਦੇ ਜ਼ਰੀਏ ਫ਼ਿਲਮੀ ਦੁਨੀਆ 'ਚ ਡੈਬਿਉ ਕੀਤਾ। ਇਸ ਫ਼ਿਲਮ ਤੋਂ ਬਾਅਦ ਉਹ 'ਸਵੀਟੀ ਵੇਡਜ਼ ਐਨਆਰਆਈ' ਅਤੇ 'ਰਾਂਚੀ ਡਾਇਰੀ' 'ਚ ਵੀ ਦਿਖਾਈ ਦਿੱਤੇ।


sunita

Content Editor

Related News