ਯੂਟਿਊਬ ਨੇ ਭੇਜਿਆ ਨੇਹਾ ਕੱਕੜ ਨੂੰ ਡਾਇਮੰਡ ਬਟਨ, ਅਜਿਹਾ ਕਰਨ ਵਾਲੀ ਬਣੀ ਇਕਲੌਤੀ ਭਾਰਤੀ ਗਾਇਕਾ

1/7/2021 4:57:33 PM

ਮੁੰਬਈ (ਬਿਊਰੋ)– ‘ਇੰਡੀਅਨ ਆਈਡਲ 12’ ਦੀ ਜੱਜ ਤੇ ਗਾਇਕਾ ਨੇਹਾ ਕੱਕੜ ਨੇ ਇਕ ਵਾਰ ਮੁੜ ਧਮਾਲ ਮਚਾ ਦਿੱਤੀ ਹੈ। ਨੇਹਾ ਨੂੰ ਯੂਟਿਊਬ ਨੇ ਡਾਇਮੰਡ ਬਟਨ ਦਿੱਤਾ ਹੈ, ਜਿਸ ਨੂੰ ਪਾਉਣ ਵਾਲੀ ਉਹ ਇਕੱਲੀ ਭਾਰਤੀ ਗਾਇਕਾ ਹੈ। ਨੇਹਾ ਨੇ ਖ਼ੁਸ਼ਖਬਰੀ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਵਧਾਈਆਂ ਮਿਲ ਰਹੀਆਂ ਹਨ, ਜਿਨ੍ਹਾਂ ’ਚ ਖਾਸ ਵਧਾਈ ਪਤੀ ਰੋਹਨਪ੍ਰੀਤ ਸਿੰਘ ਨੇ ਦਿੱਤੀ ਹੈ।

ਨੇਹਾ ਨੇ ਇੰਸਟਾਗ੍ਰਾਮ ’ਤੇ ਡਾਇਮੰਡ ਬਟਨ ਨਾਲ ਤਸਵੀਰਾਂ ਸਾਂਝੀਆਂ ਕਰਕੇ ਲਿਖਿਆ, ‘ਯੂਟਿਊਬ ਡਾਇਮੰਡ ਬਟਨ ਹਾਸਲ ਕਰਨ ਵਾਲੀ ਇਕੱਲੀ ਭਾਰਤੀ ਗਾਇਕਾ। ਇਹ ਮੇਰੇ ਪਰਿਵਾਰ ਤੋਂ ਬਿਨਾਂ ਸੰਭਵ ਨਹੀਂ ਸੀ, ਜਿਨ੍ਹਾਂ ’ਚ ਮੇਰੇ ਮਾਤਾ-ਪਿਤਾ, ਭਰਾ ਟੋਨੀ ਕੱਕੜ ਤੇ ਭੈਣ ਸੋਨੂੰ ਕੱਕੜ ਤੇ ਤੁਸੀਂ (ਪ੍ਰਸ਼ੰਸਕ) ਸ਼ਾਮਲ ਹੋ। ਤੁਹਾਡਾ ਸ਼ੁਕਰੀਆ ਅਦਾ ਕਰਨਾ ਆਸਾਨ ਨਹੀਂ ਹੈ।’

 
 
 
 
 
 
 
 
 
 
 
 
 
 
 
 

A post shared by Neha Kakkar (Mrs. Singh) (@nehakakkar)

ਨੇਹਾ ਨੇ ਰੋਹਨਪ੍ਰੀਤ ਲਈ ਲਿਖਿਆ, ‘ਪਰਿਵਾਰ ਦੇ ਨਵੇਂ ਮੈਂਬਰ ਲਈ ਬਹੁਤ ਪਿਆਰ।’ ਇਸ ਦੇ ਜਵਾਬ ’ਚ ਰੋਹਨਪ੍ਰੀਤ ਨੇ ਪਤਨੀ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਲਿਖਿਆ, ‘ਮੇਰੀ ਖੂਬਸੂਰਤ ਰਾਣੀ ਨੂੰ ਵਧਾਈ। ਮੇਰੇ ਬਾਬੂ ਲਈ ਕੁਝ ਵੀ ਅਸੰਭਵ ਨਹੀਂ ਹੈ। ਤੁਸੀਂ ਇਕ ਸੁਪਰਸਟਾਰ ਹੋ। ਨਜ਼ਰ ਨਾ ਲੱਗੇ। ਅਜੇ ਹੋਰ ਆਉਣਗੇ। ਪ੍ਰਮਾਤਮਾ ਤੁਹਾਡੇ ’ਤੇ ਮਿਹਰ ਕਰੇ।’

ਰੋਹਨਪ੍ਰੀਤ ਤੋਂ ਇਲਾਵਾ ਅਵਨੀਤ ਕੌਰ, ਗੌਹਰ ਖ਼ਾਨ ਸਣੇ ਕਈ ਸਿਤਾਰਿਆਂ ਤੇ ਪ੍ਰਸ਼ੰਸਕਾਂ ਨੇ ਨੇਹਾ ਨੂੰ ਵਧਾਈ ਦਿੱਤੀ ਹੈ। ਨੇਹਾ ਇਸ ਸਮੇਂ ‘ਇੰਡੀਅਨ ਆਈਡਲ 12’ ਨੂੰ ਜੱਜ ਕਰ ਰਹੀ ਹੈ। ਉਨ੍ਹਾਂ ਨਾਲ ਵਿਸ਼ਾਲ ਡਡਲਾਨੀ ਤੇ ਹਿਮੇਸ਼ ਰੇਸ਼ਮੀਆ ਸ਼ੋਅ ਦੇ ਜੱਜ ਹਨ।

ਯੂਟਿਊਬ ਡਾਇਮੰਡ ਬਟਨ ਕਿਸੇ ਚੈਨਲ ਨੂੰ ਉਦੋਂ ਦਿੱਤਾ ਜਾਂਦਾ ਹੈ, ਜਦੋਂ ਉਸ ਦੇ ਸਬਸ¬ਕ੍ਰਾਈਬਰਜ਼ ਦੀ ਗਿਣਤੀ 10 ਮਿਲੀਅਨ ਹੋ ਜਾਂਦੀ ਹੈ। ਜਾਣਕਾਰੀ ਮੁਤਾਬਕ ਜੂਨ 2020 ਤਕ 650 ਤੋਂ ਜ਼ਿਆਦਾ ਚੈਨਲਜ਼ ਨੂੰ ਇਹ ਐਵਾਰਡ ਮਿਲ ਚੁੱਕੇ ਸਨ। ਨੇਹਾ ਦੇ ਯੂਟਿਊਬ ਚੈਨਲ ’ਤੇ ਫਿਲਹਾਲ 11.8 ਮਿਲੀਅਨ ਸਬਸਕ੍ਰਾਈਬਰਜ਼ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh