ਨੇਹਾ ਨੂੰ 2 ਸਾਲ ਬਾਅਦ ਵੀ ਨਹੀਂ ਮਿਲੀ 6 ਮਹੀਨੇ ਦੀ ਤਨਖ਼ਾਹ, ਸ਼ੋਅ ਦੀ ਅੰਜਲੀ ਨੇ ਕਿਹਾ-‘ਪੈਸਿਆਂ ਲਈ ਫ਼ੋਨ ਵੀ ਕੀਤੇ’

06/24/2022 5:33:07 PM

ਮੁੰਬਈ: ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ’ਚ ਅੰਜਲੀ ਨੇ ਤਾਰਕ ਮਹਿਤਾ ਦੇ ਕਿਰਦਾਰ ਨਾਲ ਲੋਕਾਂ ਦੇ ਦਿਲਾਂ ’ਚ ਜਗ੍ਹਾ ਬਣਾਉਣ ਵਾਲੀ ਨੇਹਾ ਮਹਿਤਾ ਕਾਫ਼ੀ ਪਰੇਸ਼ਾਨੀ ’ਚ ਹੈ। ਨਿਰਮਾਤਾ ਨੇ ਉਨ੍ਹਾਂ ਨੂੰ ਬਕਾਏ ਪੈਸੇ ਨਹੀਂ ਦਿੱਤੇ ਹਨ। ਅਦਾਕਾਰਾ ਨੇ ਕਈ ਵਾਰ ਨਿਰਮਾਤਾ ਨੂੰ ਫ਼ੋਨ ਕੀਤਾ ਹੈ ਪਰ ਹੁਣ ਤੱਕ ਨੇਹਾ ਨੂੰ ਉਸ ਦੀ ਮੇਹਨਤ ਦੇ ਪੈਸੇ ਨਹੀਂ ਮਿਲੇ ਹਨ।

PunjabKesari

ਨੇਹਾ ਨੇ ਹਾਲ ਹੀ ’ਚ ਇਕ ਇੰਟਰਵਿਊ ’ਚ ਇਸ ਬਾਰੇ ਗੱਲ ਕੀਤੀ ਹੈ। ਨੇਹਾ ਨੇ ਕਿਹਾ ਕਿ ‘ਮੈਂ ਬਹੁਤ ਹੀ ਸਨਮਾਨਿਤ ਜੀਵਨ ਜੀਉਂਦੀ ਹਾਂ ਅਤੇ ਕਿਸੇ ਵੀ ਗੱਲ ਦੀ ਸ਼ਿਕਾਇਤ ਕਰਨ ’ਚ ਵਿਸ਼ਵਾਸ ਨਹੀਂ ਕਰਦੀ ਅਤੇ ਨਾ ਹੀ ਮੈਨੂੰ ਅਜਿਹਾ ਕਰਨਾ ਪਸੰਦ ਹੈ। 12 ਸਾਲਾਂ ਬਾਅਦ ਮੈਂ 2020 ’ਚ ਇਹ ਸ਼ੋਅ ਛੱਡ ਦਿੱਤਾ ਸੀ। ਮੈਨੂੰ ਅਜੇ ਵੀ ਪਿਛਲੇ 6 ਮਹੀਨਿਆਂ ਤੋਂ ਬਕਾਇਆ ਨਹੀਂ ਮਿਲਿਆ ਹੈ। ਸ਼ੋਅ ਛੱਡਣ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਈ ਵਾਰ ਪੈਸਿਆਂ ਲਈ ਫ਼ੋਨ ਕੀਤੇ ਹਨ। ਮੈਂ ਉਮੀਦ ਕਰਦੀ ਹਾਂ ਕਿ ਇਸ ਦਾ ਹੱਲ ਜਲਦ ਹੀ ਹੱਲ ਨਿਕਲ ਜਾਵੇਗਾ ਅਤੇ ਅਤੇ ਮੈਨੂੰ ਮੇਰੀ ਮਿਹਨਤ ਦੀ ਕਮਾਈ ਮਿਲ ਜਾਵੇਗੀ।’

ਇਹ  ਵੀ ਪੜ੍ਹੋ : ਦੀਪਿਕਾ ਪਾਦੁਕੋਣ ਦੇ ਗੀਤ ਘੂਮਰ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ,12 ਕਰੋੜ ਰੁਪਏ ਸੀ ਇਸ ਗੀਤ ਦਾ ਬਜਟ

ਤੁਹਾਨੂੰ ਦੱਸ ਦੇਈਏ ਕਿ ਨੇਹਾ ਮਹਿਤਾ ਨੇ 12 ਸਾਲ ਕੰਮ ਕਰਨ ਤੋਂ ਬਾਅਦ ਸਾਲ 2020 ’ਚ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਛੱਡ ਦਿੱਤਾ ਸੀ । ਨੇਹਾ ਦਾ ਸ਼ੋਅ ਛੱਡ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ ਸੀ।

PunjabKesari

ਇਹ  ਵੀ ਪੜ੍ਹੋ : ਬੈਕਲੈਸ ਡਰੈੱਸ ’ਚ ਜਾਹਨਵੀ ਨੇ ਕਵਾਇਆ ਫ਼ੋਟੋਸ਼ੂਟ, ਤਸਵੀਰਾਂ ਨੂੰ ਦੇਖ ਦੀਵਾਨੇ ਹੋਏ ਪ੍ਰਸ਼ੰਸਕ

ਨੇਹਾ ਨੇ ਉਸ ਸਮੇਂ ਸ਼ੋਅ ਛੱਡਣ ਦਾ ਕਾਰਨ ਦੱਸਿਆ ਸੀ ਕਿ ਅੱਗੇ ਵਧਣ ਲਈ ਇਹ ਕਦਮ ਚੁੱਕਣਾ ਜ਼ਰੂਰੀ ਸੀ। ਅਦਾਕਾਰਾ ਨੇ ਸ਼ੋਅ ਛੱਡ ਦਿੱਤਾ ਪਰ 2 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਦਾ ਬਕਾਇਆ ਨਹੀਂ ਮਿਲਿਆ ਹੈ।


Anuradha

Content Editor

Related News