ਮਾਂ ਨਾਲ ਹਰਿਮੰਦਰ ਸਾਹਿਬ ਨਤਮਸਤਕ ਹੋਈ ਨੇਹਾ ਧੂਪੀਆ, ਦੇਖੋ ਤਸਵੀਰਾਂ

Thursday, May 26, 2022 - 11:35 AM (IST)

ਮਾਂ ਨਾਲ ਹਰਿਮੰਦਰ ਸਾਹਿਬ ਨਤਮਸਤਕ ਹੋਈ ਨੇਹਾ ਧੂਪੀਆ, ਦੇਖੋ ਤਸਵੀਰਾਂ

ਮੁੰਬਈ- ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਹਾਲ ਹੀ 'ਚ ਮਾਂ ਮਨਪਿੰਦਰ ਦੇ ਨਾਲ ਧਾਰਮਿਕ ਸਥਾਨ ਹਰਿਮੰਦਰ ਸਾਹਿਬ ਪਹੁੰਚੀ ਹੈ। ਇਸ ਦੌਰਾਨ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਤਸਵੀਰਾਂ 'ਚ ਨੇਹਾ  ਗੁਰਦੁਆਰੇ ਦੇ ਸਾਹਮਣੇ ਹੱਥ ਜੋੜੇ ਨਜ਼ਰ ਆ ਰਹੀ ਹੈ।

PunjabKesari
ਲੁਕ ਦੀ ਗੱਲ ਕਰੀਏ ਤਾਂ ਨੇਹਾ ਪੀਚ ਰੰਗ ਦੇ ਸੂਟ 'ਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਸਿਰ 'ਤੇ ਦੁਪੱਟਾ ਲਿਆ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਚਿਹਰੇ 'ਤੇ ਮਾਸਕ ਲਗਾਇਆ ਹੈ।

PunjabKesari
ਉਧਰ ਉਨ੍ਹਾਂ ਦੀ ਮਾਂ ਵ੍ਹਾਈਟ ਸੂਟ 'ਚ ਨਜ਼ਰ ਆ ਰਹੀ ਹੈ। ਗੁਰਦੁਆਰੇ ਦੀਆਂ ਤਸਵੀਰਾਂ ਨੂੰ ਸਾਂਝਾ ਕਰਕੇ ਹੋਏ ਵੀ ਨੇਹਾ ਨੇ 'ਗੁਰੂ ਮੇਹਰ ਕਰੇ' ਲਿਖਿਆ ਹੈ। ਪ੍ਰਸ਼ੰਸਕ ਨੇਹਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਨੇਹਾ ਧੂਪੀਆ ਨੇ 2018 'ਚ ਅੰਗਦ ਬੇਦੀ ਨਾਲ ਗੁਰਦੁਆਰੇ 'ਚ ਵਿਆਹ ਰਚਾਇਆ ਸੀ। ਸਾਲ 2018 'ਚ ਨੇਹਾ ਧੂਪੀਆ ਨੇ ਆਪਣੀ ਪਹਿਲੀ ਧੀ ਮੇਹਰ ਨੂੰ ਜਨਮ ਦਿੱਤਾ ਸੀ। ਉਧਰ 3 ਅਕਤੂਬਰ 2021 ਨੂੰ ਜੋੜੇ ਦੇ ਘਰ ਪੁੱਤਰ ਦੀ ਕਿਲਕਾਰੀ ਗੂੰਜੀ ਜਿਸ ਦਾ ਨਾਂ ਗੁਰਿਕ ਬੇਦੀ ਰੱਖਿਆ।

PunjabKesari


author

Aarti dhillon

Content Editor

Related News