ਨੀਰੂ ਬਾਜਵਾ ਦਾ ਸ਼ੋਅ ‘ਜਜ਼ਬਾ’ 17 ਅਪ੍ਰੈਲ ਤੋਂ ਹੋਵੇਗਾ ਸ਼ੁਰੂ

04/17/2021 12:14:27 PM

ਚੰਡੀਗੜ੍ਹ (ਬਿਊਰੋ)– ਨੀਰੂ ਬਾਜਵਾ ‘ਜ਼ੀ ਪੰਜਾਬੀ’ ਦੇ ਟਾਕ ਸ਼ੋਅ ‘ਜਜ਼ਬਾ’ ਨਾਲ ਆਪਣੀ ਟੈਲੀਵਿਜ਼ਨ ’ਤੇ ਸ਼ੁਰੂਆਤ ਕਰਨ ਲਈ ਤਿਆਰ ਹੈ। ਸ਼ੋਅ ਦਾ ਪ੍ਰੀਮੀਅਰ 17 ਅਪ੍ਰੈਲ ਨੂੰ ‘ਜ਼ੀ ਪੰਜਾਬੀ’ ’ਤੇ ਹੋਵੇਗਾ ਤੇ ਇਹ ਸ਼ੋਅ ਸ਼ਨੀਵਾਰ-ਐਤਵਾਰ ਸ਼ਾਮ 7:00 ਵਜੇ ਆਵੇਗਾ। ਸ਼ੋਅ ਉਨ੍ਹਾਂ ਅਣਸੁਣੇ ਨਾਇਕਾਂ ਨੂੰ ਦੁਨੀਆ ਅੱਗੇ ਲੈ ਕੇ ਆਵੇਗਾ, ਜੋ ਆਪਣੀਆਂ ਕੋਸ਼ਿਸ਼ਾਂ ’ਚ ਨਿਰਸਵਾਰਥ ਰਹੇ।

‘ਜਜ਼ਬਾ’ ਦਾ ਮਕਸਦ ਲੋਕਾਂ ਦੀਆਂ ਵੱਡੀਆਂ ਪ੍ਰਾਪਤੀਆਂ ਨੂੰ ਦੁਨੀਆ ਅੱਗੇ ਲੈ ਕੇ ਆਉਣਾ ਹੈ, ਜੋ ਉਨ੍ਹਾਂ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਉਤਸ਼ਾਹਿਤ ਰਹਿੰਦੇ ਹਨ, ਭਾਵੇਂ ਕੋਈ ਵੀ ਮੁਸ਼ਕਿਲ ਆਵੇ। ਸ਼ੋਅ ਦਾ ਮਕਸਦ ਦੇਸ਼ ਦੀ ਜਾਣਕਾਰੀ ਨਾਲ ਨਾਗਰਿਕਾਂ ਨੂੰ ਸ਼ਕਤੀਕਰਨ ਤੇ ਜਾਗਰੂਕ ਕਰਨਾ ਤੇ ਉਨ੍ਹਾਂ ਨੂੰ ਕਾਰਵਾਈ ਕਰਨ ਦੀ ਅਪੀਲ ਕਰਨਾ ਵੀ ਹੈ।

ਇਹ ਖ਼ਬਰ ਵੀ ਪੜ੍ਹੋ : ਕੁਲਬੀਰ ਝਿੰਜਰ 'ਤੇ ਲੱਗਾ ਟਾਈਟਲ ਚੋਰੀ ਕਰਨ ਦਾ ਇਲਜ਼ਾਮ, ਸਫਾਈ 'ਚ ਕਿਹਾ 'ਕਰਨ ਔਜਲਾ ਮੈਨੂੰ ਛੋਟੇ ਭਰਾ ਵਰਗਾ ਹੈ'

ਇਸ ਨਵੇਂ ਸ਼ੋਅ ਦੀ ਸ਼ੁਰੂਆਤ ਮੌਕੇ ਬੋਲਦਿਆਂ ‘ਜ਼ੀ ਪੰਜਾਬੀ’ ਦੇ ਕਾਰੋਬਾਰੀ ਮੁਖੀ ਰਾਹੁਲ ਰਾਓ ਨੇ ਕਿਹਾ, ‘ਜ਼ੀ ਪੰਜਾਬੀ ਹਮੇਸ਼ਾ ਉਹ ਕੰਟੈਂਟ ਲਿਆਉਣ ’ਚ ਲੱਗਾ ਰਿਹਾ ਹੈ, ਜੋ ਨਾ ਸਿਰਫ ਦਰਸ਼ਕਾਂ ਨਾਲ ਮਿਲੀ-ਜੁਲੀ ਹੋਵੇ, ਸਗੋਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ’ਚ ਪ੍ਰੇਰਿਤ ਕਰਦੀ ਹੋਵੇ। ‘ਜਜ਼ਬਾ’ ਇਕ ਅਜਿਹਾ ਸ਼ੋਅ ਹੋਵੇਗਾ, ਜੋ ਪੰਜਾਬ ਦੇ ਅਣਸੁਣੇ ਨਾਇਕਾਂ ਨੂੰ ਦੁਨੀਆ ਅੱਗੇ ਲੈ ਕੇ ਆਵੇਗਾ।’

ਆਪਣੇ ਵਿਚਾਰ ਸਾਂਝੇ ਕਰਦਿਆਂ ਨੀਰੂ ਬਾਜਵਾ ਨੇ ਕਿਹਾ, ‘ਇਹ ਪਹਿਲਾ ਮੌਕਾ ਹੈ ਜਦੋਂ ਮੈਂ ਕਿਸੇ ਸ਼ੋਅ ਦੀ ਮੇਜ਼ਬਾਨੀ ਕਰ ਰਹੀ ਹਾਂ। ਮੈਂ ਹਮੇਸ਼ਾ ਕੁਝ ਵੱਖਰਾ ਕਰਨਾ ਚਾਹੁੰਦੀ ਸੀ ਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਸ ਕੰਸੈਪਟ ਦਾ ਹਿੱਸਾ ਹਾਂ। ਹਰੇਕ ਮਹਿਮਾਨ ਦੀਆਂ ਕਹਾਣੀਆਂ ਇੰਨੀਆਂ ਖੂਬਸੂਰਤ ਤੇ ਪ੍ਰੇਰਣਾਦਾਇਕ ਹੁੰਦੀਆਂ ਹਨ ਕਿ ਉਨ੍ਹਾਂ ਨੇ ਨਿੱਜੀ ਤੌਰ ’ਤੇ ਮੈਨੂੰ ਬਹੁਤ ਪ੍ਰੇਰਣਾ ਦਿੱਤੀ।’

ਇਹ ਖ਼ਬਰ ਵੀ ਪੜ੍ਹੋ : ਗਾਇਕ ਅਰਜਨ ਢਿੱਲੋਂ ਬਾਰੇ ਉਹ ਗੱਲਾਂ ਜੋ ਤੁਸੀਂ ਨਹੀਂ ਜਾਣਦੇ, ਜਾਣੋ ਕਿਵੇਂ ਬਣਿਆ ਸਟਾਰ?

ਸ਼ੋਅ ’ਚ 34 ਐਪੀਸੋਡ ਹੋਣਗੇ, ਜਿਨ੍ਹਾਂ ’ਚ ਮਨੋਰੰਜਨ ਤੋਂ ਲੈ ਕੇ ਖੇਡਾਂ ਤੇ ਆਮ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ‘ਜਜ਼ਬਾ’ ‘ਜ਼ੀ ਪੰਜਾਬੀ’ ’ਤੇ 17 ਅਪ੍ਰੈਲ ਨੂੰ ਪ੍ਰੀਮੀਅਰ ਹੋਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News