ਪੜ੍ਹਾਈ ਛੱਡ ਪੰਜਾਬੀ ਇੰਡਸਟਰੀ ਦਾ ਮਾਣ ਬਣੀ ਨੀਰੂ ਬਾਜਵਾ, ਮਹਿੰਗੀਆਂ ਕਾਰਾਂ ਦੀ ਸ਼ੌਕੀਨ ਕਮਾਉਂਦੀ ਹੈ ਕਰੋੜਾਂ ਰੁਪਏ

Saturday, Aug 26, 2023 - 11:18 AM (IST)

ਬਾਲੀਵੁੱਡ  ਡੈਸਕ -  ਪੰਜਾਬੀ ਇੰਡਸਟਰੀ 'ਚ ਬੱਲੇ-ਬੱਲੇ ਕਰਵਾ ਚੁੱਕੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਅੱਜ ਯਾਨੀ 26 ਅਗਸਤ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 26 ਅਗਸਤ, 1980 ਨੂੰ ਕੈਨੇਡਾ ਦੇ ਵੈਨਕੂਵਰ 'ਚ ਹੋਇਆ ਸੀ। ਨੀਰੂ ਬਾਜਵਾ ਕੈਨੇਡਾ 'ਚ ਜੰਮੀ ਪੰਜਾਬੀ ਅਦਾਕਾਰਾ ਹੈ, ਜੋ ਅੱਜ ਵੀ ਫ਼ਿਲਮਾਂ 'ਚ ਸਰਗਰਮ ਹਨ। ਨੀਰੂ ਪੰਜਾਬੀ ਫ਼ਿਲਮਾਂ ਅਤੇ ਮਿਊਜ਼ਿਕ ਇੰਡਸਟਰੀ ਦਾ ਸਭ ਤੋਂ ਵੱਡਾ ਨਾਂ ਹੈ। ਨੀਰੂ ਬਾਜਵਾ ਫ਼ਿਲਮਾਂ ’ਚ ਆਪਣੇ ਕਿਰਦਾਰ ਨੂੰ ਬਹੁਤ ਵਧੀਆ ਨਿਭਾਉਂਦੀ ਹੈ। ਨੀਰੂ ਬਾਰੇ ਕਿਹਾ ਜਾਂਦਾ ਹੈ ਕਿ ਉਹ ਜਿਸ ਵੀ ਫ਼ਿਲਮ ’ਚ ਹੋਵੇ, ਉਹ ਹਿੱਟ ਜ਼ਰੂਰ ਹੁੰਦੀ ਹੈ। ਅਦਾਕਾਰਾ ਦੇ ਜਨਮਦਿਨ ’ਤੇ ਉਸ ਬਾਰੇ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਾਂਗੇ, ਜੋ ਤੁਸੀਂ ਸ਼ਾਇਦ ਹੀ ਸੁਣੀਆਂ ਹੋਣਗੀਆਂ। ਅਦਾਕਾਰਾ ਇਸ ਕਾਰਨ ਅੱਜ ਉਹ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ। ਤੁਹਾਨੂੰ ਪਤਾ ਹੈ ਕਿ ਨੀਰੂ ਹਰ ਫ਼ਿਲਮ ਲਈ ਮੋਟੀ ਫ਼ੀਸ ਲੈਂਦੀ ਹੈ। 

PunjabKesari

ਮਹਿੰਗੀਆਂ ਕਾਰਾਂ ਦੀ ਸ਼ੌਕੀਨ
ਖ਼ਬਰਾਂ ਮੁਤਾਬਕ, ਨੀਰੂ ਬਾਜਵਾ ਇਕ ਫ਼ਿਲਮ ਕਰਨ ਲਈ 70 ਤੋਂ 80 ਲੱਖ ਰੁਪਏ ਚਾਰਜ ਕਰਦੀ ਹੈ। ਵੱਖ-ਵੱਖ ਗੀਤਾਂ ’ਚ ਡਾਂਸ ਕਰਨ ਲਈ ਵੀ ਉਸ ਦੀ ਫ਼ੀਸ ਬਾਕੀ ਅਦਾਕਾਰਾਂ ਨਾਲੋਂ ਕਾਫ਼ੀ ਜ਼ਿਆਦਾ ਹੈ। ਨੀਰੂ ਨੂੰ ਕਾਰਾਂ ਦਾ ਖ਼ਰੀਦਣ ਦਾ ਵੀ ਸ਼ੌਕ ਹੈ। ਅਦਾਕਾਰਾ ਕੋਲ ਮਰਸੀਡੀਜ਼, BMW ਅਤੇ ਰੇਂਜ ਰੋਵਰ ਵਰਗੀਆਂ ਮਹਿੰਗੀਆਂ ਕਾਰਾਂ ਹਨ।

PunjabKesari

ਕਰੀਅਰ ਦੀ ਸ਼ੁਰੂਆਤ
ਨੀਰੂ ਬਾਜਵਾ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਦੇਵ ਆਨੰਦ ਦੀ ਫ਼ਿਲਮ 'ਮੈਂ ਸੋਲਹਾ ਬਰਸ ਕੀ' ਨਾਲ ਕੀਤੀ ਸੀ। ਇਸ ਤੋਂ ਬਾਅਦ ਨੀਰੂ ਬਾਜਵਾ ਨੇ ਭਾਰਤੀ 'ਸੋਪ ਓਪੇਰਾ' ਅਤੇ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ। ਸਾਲ 1998 'ਚ ਦੇਵ ਆਨੰਦ ਦੀ ਫ਼ਿਲਮ ਕਰਨ ਤੋਂ 12 ਸਾਲ ਬਾਅਦ 2010 'ਚ ਨੀਰੂ ਨੇ ਬਾਲੀਵੁੱਡ 'ਚ ਵਾਪਸੀ ਕੀਤੀ। ਫ਼ਿਲਮ 'ਪ੍ਰਿੰਸ' 'ਚ ਉਨ੍ਹਾਂ ਦੇ ਹੀਰੋ ਵਿਵੇਕ ਓਬਰਾਏ ਸਨ। ਇਸ ਤੋਂ ਇਲਾਵਾ ਨੀਰੂ ਬਾਜਵਾ ਨੇ ਕੁਝ ਹੋਰ ਬਾਲੀਵੁੱਡ ਫ਼ਿਲਮਾਂ 'ਚ ਵੀ ਕੰਮ ਕੀਤਾ।

PunjabKesari

ਪੜ੍ਹਾਈ 'ਚ ਘੱਟ ਸੀ ਦਿਲਚਸਪੀ
ਨੀਰੂ ਬਾਜਵਾ ਨੂੰ ਪੜ੍ਹਾਈ 'ਚ ਜ਼ਿਆਦਾ ਦਿਲਚਸਪੀ ਨਹੀਂ ਸੀ। ਹਾਈ ਸਕੂਲ ਦੌਰਾਨ ਹੀ ਉਨ੍ਹਾਂ ਨੇ ਸਕੂਲ ਜਾਣਾ ਛੱਡ ਦਿੱਤਾ ਸੀ। ਅਦਾਕਾਰੀ 'ਚ ਆਪਣੇ ਕਰੀਅਰ ਨੂੰ ਬਣਾਉਣ ਲਈ ਛੇਤੀ ਹੀ ਉਹ ਮੁੰਬਈ ਸ਼ਿਫਟ ਹੋ ਗਏ ਸਨ।

PunjabKesari

ਦੂਰਦਰਸ਼ਨ ਲਈ ਕਰ ਚੁੱਕੀ ਹੈ ਸੀਰੀਅਲ
ਸਾਲ 2003 'ਚ ਨੀਰੂ ਬਾਜਵਾ ਨੇ ਦੂਰਦਰਸ਼ਨ ਲਈ ਇਕ ਸੀਰੀਅਲ ਕੀਤਾ, ਜਿਸ ਦਾ ਨਾਂ ਸੀ 'ਹਰੀ ਮਿਰਚੀ ਲਾਲ ਮਿਰਚੀ' ਸੀ। ਇਸ ਸੀਰੀਅਲ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। 

PunjabKesari

ਅਮਿਤ ਸਾਧ ਨਾਲ ਰਿਸ਼ਤੇ 'ਚ ਆਈ ਸੀ ਕੜਵਾਹਟ
ਨੀਰੂ ਬਾਜਵਾ ਦੀ ਮਾਡਲ ਤੇ ਅਭਿਨੇਤਾ ਅਮਿਤ ਸਾਧ ਨਾਲ ਮੁੰਬਈ 'ਚ ਹੀ ਮੁਲਾਕਾਤ ਹੋਈ। ਦੋਵਾਂ ਦੀ ਮੰਗਣੀ ਵੀ ਹੋਈ ਪਰ ਫਿਰ ਰਿਸ਼ਤਾ ਸਿਰੇ ਨਹੀਂ ਚੜ੍ਹਿਆ। ਨੀਰੂ ਬਾਜਵਾ ਤੇ ਅਮਿਤ ਸਾਧ ਦਾ ਰਿਸ਼ਤਾ 8 ਸਾਲ ਤਕ ਚੱਲਿਆ। ਅਮਿਤ ਸਾਧ ਫ਼ਿਲਮ 'ਕਾਏ ਪੋ ਚੇ' 'ਚ ਨਜ਼ਰ ਆ ਚੁੱਕੇ ਹਨ। ਦੱਸਿਆ ਗਿਆ ਸੀ ਕਿ ਨੀਰੂ ਨੇ ਅਚਾਨਕ ਅਮਿਤ ਨਾਲ ਬ੍ਰੇਕਅੱਪ ਕਰ ਲਿਆ। ਇਸ ਤੋਂ ਬਾਅਦ ਅਦਾਕਾਰ ‘ਬਿੱਗ ਬੌਸ 1’ ਸ਼ੋਅ ’ਚ ਫੁੱਟ-ਫੁੱਟ ਕੇ ਰੋਣ ਲੱਗਾ। ਇਕ ਇੰਟਰਵਿਊ ਦੌਰਾਨ ਅਮਿਤ ਨੇ ਖੁਲਾਸਾ ਕੀਤਾ ਕਿ ਕਿਹਾ ਕਿ ਉਹ ਨੀਰੂ ਬਾਜਵਾ ਨੂੰ ਬਹੁਤ ਪਿਆਰ ਕਰਦਾ ਸੀ। ਉਹ ਨੀਰੂ ਨੂੰ ਆਪਣਾ ਪਿਆਰ ਸਮਝਦਾ ਸੀ ਅਤੇ ਉਸ ਦੇ ਜਾਣ ਤੋਂ ਬਾਅਦ ਜ਼ਿੰਦਗੀ ਨੂੰ ਫ਼ਿਰ ਤੋਂ ਸ਼ੁਰੂ ਕਰਨਾ ਪਿਆ ਸੀ। 

PunjabKesari

ਸਾਲ 2015 ’ਚ ਹੈਰੀ ਰੰਧਾਵਾ ਨਾਲ ਕਰਵਾਇਆ ਵਿਆਹ
ਦੱਸ ਦੇਈਏ ਨੀਰੂ ਬਾਜਵਾ ਨੇ 2015 ’ਚ ਹੈਰੀ ਰੰਧਾਵਾ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਨੀਰੂ ਜ਼ਿਆਦਾਤਰ ਆਪਣੇ ਪਤੀ ਨਾਲ ਕੈਨੇਡਾ ’ਚ ਰਹਿੰਦੀ ਹੈ। ਹੁਣ ਉਸ ਦੀਆਂ 3 ਧੀਆਂ ਹਨ। ਅਦਾਕਾਰਾ ਆਪਣੀਆਂ ਧੀਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਂਦੀ ਹੈ। ਹੁਣ ਉਹ ਸਿਰਫ਼ ਸ਼ੂਟਿੰਗ ਲਈ ਭਾਰਤ ਆਉਂਦੀ ਹੈ। 

PunjabKesari

ਇੰਡਸਟਰੀ ਨੂੰ ਦੇ ਚੁੱਕੀ ਕਈ ਸੁਪਰਹਿੱਟ ਫਿਲਮਾਂ
ਨੀਰੂ ਬਾਜਵਾ ਫਿਲਮ ਇੰਡਸਟਰੀ ਨੂੰ ਕਈ ਸੁਪਰਹਿੱਟ ਫਿਲਮਾਂ ਦੇ ਚੁੱਕੀ ਹੈ। ਉਨ੍ਹਾਂ ਦੀ ਫਿਲਮ 'ਜੱਟ ਐਂਡ ਜੂਲੀਅਟ' ਪੰਜਾਬੀ ਸਿਨੇਮਾ ਦੀ ਸਭ ਤੋਂ ਸਫਲ ਫਿਲਮ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਉਹ 'ਸਾਡੀ ਲਵ ਸਟੋਰੀ', 'ਛੜਾ', 'ਊੜਾ ਆੜਾ', 'ਸਰਦਾਰ ਜੀ', 'ਆਟੇ ਦੀ ਚਿੜੀ', 'ਜਿੰਦੂਆ', 'ਪਿੰਕੀ ਮੋਗੇ ਵਾਲੀ', 'ਹੀਰ ਰਾਂਝਾ', 'ਮੇਲ ਕਰਾਦੇ ਰੱਬਾ', 'ਦਿਲ ਆਪਣਾ ਪੰਜਾਬੀ' ਵਰਗੀਆਂ ਕਈ ਹੋਰ ਸੁਪਰ ਹਿੱਟ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਪੰਜਾਬੀ ਸਿਨੇਮਾ 'ਚ ਨੀਰੂ ਦਾ ਸਿਤਾਰਾ ਰੱਜ ਕੇ ਚਮਕਿਆ। ਇਥੇ ਉਨ੍ਹਾਂ ਨੇ ਪਹਿਲੀ ਫ਼ਿਲਮ ਹਰਭਜਨ ਮਾਨ ਦੇ ਆਪੋਜ਼ਿਟ ਸਾਲ 2004 'ਚ ਕੀਤੀ, ਜਿਸ ਦਾ ਨਾਂ 'ਅਸਾਂ ਨੂੰ ਮਾਣ ਵਤਨਾ ਦਾ' ਸੀ।

PunjabKesari

 


sunita

Content Editor

Related News