''ਉਸ ਦਿਨ ਤੋਂ ਪਹਿਲਾਂ ਨਹੀਂ ਮਰਾਂਗਾ...!'' ਨਵਜੋਤ ਸਿੱਧੂ ਨੇ ਸਟੇਜ ਤੋਂ ਆਖ ''ਤੀ ਵੱਡੀ ਗੱਲ
Wednesday, Feb 04, 2026 - 02:24 PM (IST)
ਮੁੰਬਈ: OTT ਪਲੇਟਫਾਰਮ ਨੈੱਟਫਲਿਕਸ (Netflix) ਦੇ ਪ੍ਰਸਿੱਧ ਸ਼ੋਅ 'ਦ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦਾ ਚੌਥਾ ਸੀਜ਼ਨ ਧੂਮ ਮਚਾ ਰਿਹਾ ਹੈ ਅਤੇ ਹੁਣ ਜਲਦੀ ਹੀ ਇਸ ਦਾ ਪੰਜਵਾਂ ਸੀਜ਼ਨ ਆਉਣ ਵਾਲਾ ਹੈ। ਇਸ ਦੇ ਲਾਂਚ ਈਵੈਂਟ ਮੌਕੇ ਲੰਬੇ ਸਮੇਂ ਬਾਅਦ ਨਵਜੋਤ ਸਿੰਘ ਸਿੱਧੂ, ਅਰਚਨਾ ਪੂਰਨ ਸਿੰਘ, ਕਪਿਲ ਸ਼ਰਮਾ, ਸੁਨੀਲ ਗਰੋਵਰ, ਕ੍ਰਿਸ਼ਨਾ ਅਭਿਸ਼ੇਕ ਅਤੇ ਕੀਕੂ ਸ਼ਾਰਦਾ ਇੱਕੋ ਮੰਚ 'ਤੇ ਇਕੱਠੇ ਨਜ਼ਰ ਆਏ।
ਇਹ ਵੀ ਪੜ੍ਹੋ: ਸੁਰਾਂ ਦਾ ਸਫ਼ਰ ਹੋਇਆ ਖ਼ਤਮ! ਮਸ਼ਹੂਰ ਸੰਗੀਤਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ
"ਮੇਰੇ ਹੀਰੋਜ਼ ਨੂੰ ਮਿਲੇ ਪਦਮ ਸ਼੍ਰੀ"
ਈਵੈਂਟ ਦੌਰਾਨ ਨਵਜੋਤ ਸਿੰਘ ਸਿੱਧੂ ਕਾਫੀ ਜੋਸ਼ ਵਿੱਚ ਨਜ਼ਰ ਆਏ। ਉਨ੍ਹਾਂ ਨੇ ਸ਼ੋਅ ਦੀ ਪੂਰੀ ਟੀਮ ਦੀ ਤਾਰੀਫ਼ ਕਰਦਿਆਂ ਕਿਹਾ, "ਮੈਂ ਉਸ ਦਿਨ ਦਾ ਇੰਤਜ਼ਾਰ ਕਰਾਂਗਾ ਅਤੇ ਉਸ ਦਿਨ ਤੋਂ ਪਹਿਲਾਂ ਨਹੀਂ ਮਰਾਂਗਾ, ਜਦੋਂ ਇਨ੍ਹਾਂ ਸ਼ੇਰਾਂ (ਟੀਮ) ਵਿੱਚੋਂ ਕਿਸੇ ਨੂੰ 'ਪਦਮ ਸ਼੍ਰੀ' ਐਵਾਰਡ ਨਾਲ ਨਵਾਜ਼ਿਆ ਜਾਵੇਗਾ। ਇਹ ਮੇਰੀ ਤਮੰਨਾ ਹੈ ਕਿਉਂਕਿ ਇਹ ਲੋਕ ਇਸ ਮਾਨ-ਸਨਮਾਨ ਦੇ ਹੱਕਦਾਰ ਹਨ।" ਸਿੱਧੂ ਨੇ ਅੱਗੇ ਕਿਹਾ ਕਿ ਮੁਸਕਰਾਉਣ ਵਿੱਚ ਪੈਸਾ ਖਰਚ ਨਹੀਂ ਹੁੰਦਾ, ਪਰ ਇਹ ਟੀਮ ਜੋ ਮੁਸਕਰਾਹਟ ਵੰਡ ਰਹੀ ਹੈ, ਉਹ ਮਿਲੀਅਨ ਡਾਲਰ ਦੇ ਬਰਾਬਰ ਹੈ।
ਇਹ ਵੀ ਪੜ੍ਹੋ: 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਲੱਗੇਗੀ ਪਾਬੰਦੀ, ਹੁਣ ਇਸ ਦੇਸ਼ ਨੇ ਬਣਾਈ ਯੋਜਨਾ
I will not die until #SunilGrover #KapilSharma #KikuSharda get Padma Shri honour for making people laugh - says #Sidhu paaji pic.twitter.com/4dsFsWX8ES
— $@M (@SAMTHEBESTEST_) February 3, 2026
ਫਲਾਈਟ ਵਾਲੇ ਝਗੜੇ 'ਤੇ ਸਿੱਧੂ ਦੀ ਚੁਟਕੀ
ਸਿੱਧੂ ਨੇ ਕਪਿਲ ਅਤੇ ਸੁਨੀਲ ਗਰੋਵਰ ਦੇ ਪੁਰਾਣੇ ਵਿਵਾਦ 'ਤੇ ਚੁਟਕੀ ਲੈਂਦਿਆਂ ਕਿਹਾ, "ਮੈਂ ਦੁਨੀਆ ਦੇਖੀ ਹੈ, ਰਾਜਨੀਤੀ ਅਤੇ ਕ੍ਰਿਕਟ ਵੀ ਦੇਖੀ ਹੈ। ਇਨ੍ਹਾਂ ਲੋਕਾਂ ਨੂੰ 25 ਸਾਲਾਂ ਤੋਂ ਕਾਮੇਡੀ ਜਗਤ 'ਤੇ ਰਾਜ ਕਰਦੇ ਦੇਖਿਆ ਹੈ। ਜੇਕਰ ਇਨ੍ਹਾਂ ਦੀ ਥੋੜੀ-ਬਹੁਤ 'ਘਿਚ-ਪਿਚ' ਨਾ ਹੋਵੇ, ਜੋ ਕਦੇ-ਕਦੇ ਹਵਾਈ ਜਹਾਜ਼ ਵਿੱਚ ਹੋ ਜਾਂਦੀ ਹੈ, ਤਾਂ ਇਹ ਗੁਲਦਸਤਾ 50 ਸੀਜ਼ਨ ਵੀ ਪਾਰ ਕਰ ਸਕਦਾ ਹੈ। ਜੇਕਰ ਇਹ ਜ਼ਮੀਨ 'ਤੇ ਟਿਕੇ ਰਹਿਣ ਤਾਂ ਆਪਣੇ ਸੁਪਨਿਆਂ ਨੂੰ ਸਿਤਾਰਿਆਂ ਤੱਕ ਪਹੁੰਚਾ ਸਕਦੇ ਹਨ।"
ਇਹ ਵੀ ਪੜ੍ਹੋ: ''ਜਿੰਨ ਨੇ ਚੁੱਕ ਲਿਆ ਮੇਰਾ ਮੁੰਡਾ..!'' ਪਿਓ ਨੇ ਪੁਲਸ ਕੋਲ ਕਰਾ'ਤੀ FIR
ਪੈਸਿਆਂ ਬਾਰੇ ਕਪਿਲ ਨੂੰ ਦਿੱਤੀ ਸਲਾਹ
ਜਦੋਂ ਕਪਿਲ ਸ਼ਰਮਾ ਨੇ 5ਵੇਂ ਸੀਜ਼ਨ ਬਾਰੇ ਸਿੱਧੂ ਦੀ ਰਾਏ ਮੰਗੀ ਤਾਂ ਪਾਜੀ ਨੇ ਆਪਣੇ ਅੰਦਾਜ਼ ਵਿੱਚ ਕਿਹਾ, "ਨੈੱਟਫਲਿਕਸ ਵਾਲਿਓ, ਜੇਕਰ ਟਾਈਮ-ਟਾਈਮ 'ਤੇ ਪੇਮੈਂਟ ਵਧਦੀ ਰਹੀ ਤਾਂ ਇਹ 5 ਕੀ, 50 ਸੀਜ਼ਨ ਵੀ ਪਾਰ ਕਰ ਜਾਵੇਗਾ।" ਇਸ ਈਵੈਂਟ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ਨੇ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵਧਾ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
