''ਬਿੱਗ ਬੌਸ ਓਟੀਟੀ 3'' ਦਾ ਹਿੱਸਾ ਬਣੇ ਨਵਜੋਤ ਸਿੱਧੂ, ਸੋਸ਼ਲ ਮੀਡੀਆ ''ਤੇ ਸਾਂਝੀ ਕੀਤੀ ਤਸਵੀਰ

Saturday, Aug 03, 2024 - 09:36 AM (IST)

''ਬਿੱਗ ਬੌਸ ਓਟੀਟੀ 3'' ਦਾ ਹਿੱਸਾ ਬਣੇ ਨਵਜੋਤ ਸਿੱਧੂ, ਸੋਸ਼ਲ ਮੀਡੀਆ ''ਤੇ ਸਾਂਝੀ ਕੀਤੀ ਤਸਵੀਰ

ਮੁੰਬਈ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ 'ਬਿੱਗ ਬੌਸ ਓਟੀਟੀ 3' 'ਚ ਗਏ। ਨਵਜੋਤ ਸਿੱਧੂ ਨੇ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਲਿਖਿਆ ਹੈ- ’’ Major Sidhu in Bigg Boss - dream come true।’’ਜ਼ਿਕਰਯੋਗ ਹੈ ਕਿ 'ਬਿੱਗ ਬੌਸ OTT 3' ਦਾ 2 ਅਗਸਤ ਨੂੰ ਫਾਈਨਲ ਐਪੀਸੋਡ ਸੀ। ਸ਼ੋਅ ਦੇ ਫਿਨਾਲੇ ਲਈ ਮੇਕਰਸ ਨੇ ਪੂਰੀ ਤਿਆਰੀ ਕੀਤੀ ਸੀ। ਅਨਿਲ ਕਪੂਰ ਵੀ ਸ਼ੋਅ 'ਚ ਪੂਰੇ ਜੋਸ਼ 'ਚ ਨਜ਼ਰ ਆਉਣ ਆਏ। ਨਵਜੋਤ ਸਿੱਧੂ ਕਾਫ਼ੀ ਸਮੇਂ ਤੋਂ ਸਿਆਸਤ ਤੋਂ ਦੂਰੀ ਬਣਾ ਕੇ ਬੈਠੇ ਹਨ। ਉਹ ਆਪਣੀ ਕੈਂਸਰ ਪੀੜਤ ਪਤਨੀ ਨਾਲ ਵੱਧ ਤੋਂ ਵੱਧ ਸਮਾਂ ਬਿਤਾ ਰਹੇ ਹਨ। ਨਵਜੋਤ ਸਿੱਧੂ ਕਲਰਸ ਚੈਨਲ 'ਤੇ ਚੱਲ ਰਹੇ 'ਬਿੱਗ ਬੌਸ ਓਟੀਟੀ 3' 'ਚ ਦਿਖਾਈ ਦਿੱਤੇ।

 

 
 
 
 
 
 
 
 
 
 
 
 
 
 
 
 

A post shared by Navjot Singh Sidhu (@navjotsinghsidhu)

ਤੁਹਾਨੂੰ ਦੱਸ ਦੇਈਏ ਕਿ ਟੌਪ 5 'ਚ ਆਉਣ ਤੋਂ ਬਾਅਦ ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ, ਸਾਈ ਕੇਤਨ ਰਾਓ ਅਤੇ ਅਦਾਕਾਰ ਰਣਵੀਰ ਸ਼ੋਰੇ ਸ਼ੋਅ ਤੋਂ ਬਾਹਰ ਹੋ ਗਏ ਸਨ। ਇਸ ਦੇ ਨਾਲ ਹੀ ਹੁਣ 'ਬਿੱਗ ਬੌਸ ਓਟੀਟੀ 3' ਦਾ ਟਾਈਟਲ ਮੁਕਾਬਲਾ ਨੇਜ਼ੀ ਅਤੇ ਸਨਾ ਮਕਬੂਲ ਵਿਚਾਲੇ ਹੋਇਆ। ਇਸ ਦੇ ਨਾਲ ਹੀ 'ਬਿੱਗ ਬੌਸ ਓਟੀਟੀ 3' ਦੀ ਹਰ ਪਲ ਖ਼ਬਰ ਦੇਣ ਵਾਲੀ ਖ਼ਬਰੀ ਨੇ ਜੇਤੂਆਂ ਦੀ ਸੂਚੀ ਜਾਰੀ ਕੀਤੀ ਸੀ।ਸਨਾ ਮਕਬੂਲ ਨੇ ਬਿਗ ਬੌਸ ਦਾ ਖਿਤਾਬ ਆਪਣੇ ਨਾਮ ਕੀਤਾ।


 


author

Priyanka

Content Editor

Related News