ਹਾਰਦਿਕ ਤੋਂ ਵੱਖ ਹੋਣ ਤੋਂ ਬਾਅਦ ਨਤਾਸ਼ਾ ਨੂੰ ਕੌਣ ਆਇਆ ਪਸੰਦ? ਪੋਸਟ ਨੇ ਮਚਾਈ ਹਲਚਲ

Tuesday, Nov 05, 2024 - 06:26 PM (IST)

ਹਾਰਦਿਕ ਤੋਂ ਵੱਖ ਹੋਣ ਤੋਂ ਬਾਅਦ ਨਤਾਸ਼ਾ ਨੂੰ ਕੌਣ ਆਇਆ ਪਸੰਦ? ਪੋਸਟ ਨੇ ਮਚਾਈ ਹਲਚਲ

ਮੁੰਬਈ- ਬਾਲੀਵੁੱਡ ਅਦਾਕਾਰਾ ਨਤਾਸ਼ਾ ਸਟੇਨਕੋਵਿਚ ਜੋ ਪਹਿਲਾਂ ਭਾਰਤੀ ਕ੍ਰਿਕਟਰ ਹਾਰਦਿਕ ਪੰਡਿਆ ਦੀ ਪਤਨੀ ਸੀ। ਹੁਣ ਸੋਸ਼ਲ ਮੀਡੀਆ 'ਤੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਿੰਟ ਦੇ ਰਹੀ ਹੈ। ਹਾਲ ਹੀ 'ਚ ਨਤਾਸ਼ਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਪਾਈ ਹੈ, ਜਿਸ 'ਚ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਸ਼ਾਇਦ ਉਨ੍ਹਾਂ ਨੇ ਆਪਣੀ ਲਵ ਲਾਈਫ 'ਚ ਅੱਗੇ ਵਧਣ ਦਾ ਫ਼ੈਸਲਾ ਕੀਤਾ ਹੈ। 

ਇਹ ਵੀ ਪੜ੍ਹੋ- 'Fatty Liver' ਕਿਤੇ ਬਣ ਨਾ ਜਾਵੇ ਤੁਹਾਡੀ ਜਾਨ ਦਾ ਦੁਸ਼ਮਣ, ਅੱਜ ਹੀ ਕਰੋ ਇਨ੍ਹਾਂ ਆਦਤਾਂ ਤੋਂ ਤੌਬਾ
ਕੀ ਨਤਾਸ਼ਾ ਸਟੈਨਕੋਵਿਚ ਨੇ ਕੀਤਾ ਮੂਵ ਆਨ?
ਤੁਹਾਨੂੰ ਦੱਸ ਦੇਈਏ ਕਿ ਨਤਾਸ਼ਾ ਸਟੈਨਕੋਵਿਚ ਤੋਂ ਵੱਖ ਹੋਣ ਤੋਂ ਤੁਰੰਤ ਬਾਅਦ ਹਾਰਦਿਕ ਪੰਡਿਆ ਦਾ ਨਾਂ ਮਸ਼ਹੂਰ ਬ੍ਰਿਟਿਸ਼ ਸਿੰਗਰ ਜੈਸਮੀਨ ਵਾਲੀਆ ਨਾਲ ਜੁੜ ਗਿਆ ਸੀ। ਦੋਵਾਂ ਦੇ ਲਿੰਕਅੱਪ ਦੀਆਂ ਅਫਵਾਹਾਂ ਉਡਣ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਹਾਰਦਿਕ ਹੁਣ ਲਾਈਫ 'ਚ ਮੂਵ ਆਨ ਕਰ ਗਏ ਹਨ। ਪਰ ਹੁਣ ਲੱਗਦਾ ਹੈ ਕਿ ਹਾਰਦਿਕ ਹੀ ਨਹੀਂ ਬਲਕਿ ਨਤਾਸ਼ਾ ਵੀ ਆਪਣੀ ਜ਼ਿੰਦਗੀ 'ਚ ਅੱਗੇ ਵਧ ਗਈ ਹੈ। ਇੰਨਾ ਹੀ ਨਹੀਂ ਹੁਣ ਸ਼ਾਇਦ ਨਤਾਸ਼ਾ ਦੀ ਜ਼ਿੰਦਗੀ 'ਚ ਵੀ ਕਿਸੇ ਨੇ ਐਂਟਰੀ ਕਰ ਲਈ ਹੈ।

PunjabKesari

ਇਹ ਵੀ ਪੜ੍ਹੋ- Chicken-Mutton ਤੋਂ ਵੀ ਜ਼ਿਆਦਾ ਤਾਕਤਵਰ, ਸ਼ਾਕਾਹਾਰੀ ਲੋਕ ਪ੍ਰੋਟੀਨ ਲਈ ਜ਼ਰੂਰ ਖਾਓ ਇਹ ਚੀਜ਼
ਅਦਾਕਾਰਾ ਨੂੰ ਕੋਈ ਆ ਗਿਆ ਪਸੰਦ?
ਅਸੀਂ ਇਹ ਦਾਅਵਾ ਨਹੀਂ ਕਰ ਰਹੇ ਹਾਂ, ਸਗੋਂ ਨਤਾਸ਼ਾ ਸਟੈਨਕੋਵਿਚ ਨੇ ਖੁਦ ਸੋਸ਼ਲ ਮੀਡੀਆ 'ਤੇ ਇਹ ਸੰਕੇਤ ਦਿੱਤਾ ਹੈ। ਅਦਾਕਾਰਾ ਨੇ ਹੁਣ ਇੱਕ ਅਜਿਹੀ ਪੋਸਟ ਸ਼ੇਅਰ ਕੀਤੀ ਹੈ ਜਿਸ ਨੂੰ ਹੁਣ ਉਨ੍ਹਾਂ ਦੀ ਲਵ ਲਾਈਫ ਨਾਲ ਜੋੜਿਆ ਜਾ ਰਿਹਾ ਹੈ। ਨਤਾਸ਼ਾ ਸਟੈਨਕੋਵਿਚ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ, 'ਜੇਕਰ ਮੈਂ ਗੱਡੀ ਚਲਾਉਂਦੇ ਸਮੇਂ ਤੁਹਾਡੇ ਨਾਲ ਗੱਲ ਕਰਦੀ ਹਾਂ, ਤਾਂ ਮੈਂ ਤੁਹਾਨੂੰ ਸੱਚਮੁੱਚ ਪਸੰਦ ਕਰਦੀ ਹਾਂ। ਕਿਉਂਕਿ ਇਹ ਮੇਰਾ ਸੰਗੀਤ ਸੁਣਨ ਦਾ ਸਮਾਂ ਹੈ।' ਹੁਣ ਸਿਰਫ ਨਤਾਸ਼ਾ ਹੀ ਦੱਸ ਸਕਦੀ ਹੈ ਕਿ ਉਹ ਇੱਥੇ ਕਿਸ ਵੱਲ ਇਸ਼ਾਰਾ ਕਰ ਰਹੀ ਹੈ।

PunjabKesari
ਪੋਸਟ ਨੇ ਮਚਾਈ ਹਲਚਲ 
ਨਤਾਸ਼ਾ ਸਟੈਨਕੋਵਿਕ ਗੱਡੀ ਚਲਾਉਂਦੇ ਸਮੇਂ ਕਿਸ ਦਾ ਫੋਨ ਚੁੱਕ ਰਹੀ ਹੈ? ਹੁਣ ਪ੍ਰਸ਼ੰਸਕ ਵੀ ਇਸ ਸਵਾਲ ਦਾ ਜਵਾਬ ਜਾਣਨਾ ਚਾਹੁੰਦੇ ਹਨ। ਹੁਣ ਹਰ ਕਿਸੇ ਦੇ ਦਿਮਾਗ 'ਚ ਇਹੀ ਸਵਾਲ ਹੈ ਕਿ ਨਤਾਸ਼ਾ ਨੂੰ ਕਿਸ ਨੇ ਪਸੰਦ ਕੀਤਾ ਹੈ। ਹੁਣ ਉਹ ਹੀ ਜਾਣਦੀ ਹੈ ਕਿ ਨਤਾਸ਼ਾ ਪ੍ਰਸ਼ੰਸਕਾਂ ਦੀ ਇਸ ਉਲਝਣ ਨੂੰ ਕਦੋਂ ਦੂਰ ਕਰੇਗੀ। ਫਿਲਹਾਲ ਉਨ੍ਹਾਂ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਇਕ ਨਵੀਂ ਅਫਵਾਹ ਨੂੰ ਜਨਮ ਦੇ ਰਹੀ ਹੈ। ਹੁਣ ਸਮਾਂ ਹੀ ਦੱਸੇਗਾ ਕਿ ਇਨ੍ਹਾਂ ਅਫਵਾਹਾਂ 'ਚ ਕਿੰਨੀ ਸੱਚਾਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

Aarti dhillon

Content Editor

Related News