ਨੈਟਲੀ ਪੋਰਟਮੈਨ ਦੀ ਐੱਮ. ਸੀ. ਯੂ. ’ਚ ‘ਥੋਰ : ਲਵ ਐਂਡ ਥੰਡਰ’ ਨਾਲ ਹੋਵੇਗੀ ਧਮਾਕੇਦਾਰ ਵਾਪਸੀ
Thursday, Jun 23, 2022 - 11:04 AM (IST)
ਮੁੰਬਈ (ਬਿਊਰੋ)– ਅਕੈਡਮੀ ਅੈਵਾਰਡ ਜੇਤੂ ਅਦਾਕਾਰਾ ਨੈਟਲੀ ਪੋਰਟਮੈਨ ਆਖਰਕਾਰ 9 ਸਾਲਾਂ ਬਾਅਦ ਐੱਮ. ਸੀ. ਯੂ. ’ਚ ਧਮਾਕੇਦਾਰ ਵਾਪਸੀ ਕਰ ਰਹੀ ਹੈ। ਪਿਛਲੀ ਵਾਰ ਜਦੋਂ ਅਸੀਂ ਉਸ ਨੂੰ ਦੇਖਿਆ ਸੀ, ਉਸ ਨੇ ਕ੍ਰਿਸ ਹੈਮਸਵਰਥ ਦੇ ਸੁਪਰਹੀਰੋ ਗੌਡ ਥੋਰ ਦੀ ਪ੍ਰੇਮਿਕਾ ਦੀ ਭੂਮਿਕਾ ਨਿਭਾਈ ਸੀ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦਾ ‘ਐੱਸ. ਵਾਈ. ਐੱਲ.’ ਗੀਤ ਅੱਜ ਹੋਵੇਗਾ ਰਿਲੀਜ਼
‘ਅਵੈਂਜਰਸ : ਐਂਡਗੇਮ’ ’ਚ ਉਸ ਨੂੰ ਆਖਰੀ ਵਾਰ ਦੇਖਿਆ ਗਿਆ ਸੀ, ਜਿਥੇ ਥੋਰ ਖ਼ੁਲਾਸਾ ਕਰਦਾ ਹੈ ਕਿ ਉਹ ਦੋਵੇਂ ਵੱਖ ਹੋ ਗਏ ਹਨ। ਹੁਣ ਆਉਣ ਵਾਲੀ ਮਾਰਵਲ ਫ਼ਿਲਮ ‘ਥੋਰ : ਲਵ ਐਂਡ ਥੰਡਰ’ ’ਚ ਸਮੀਖਿਅਕਾਂ ਵਲੋਂ ਪ੍ਰਸ਼ੰਸਾਯੋਗ ਅਦਾਕਾਰਾ ਵਾਪਸ ਆ ਰਹੀ ਹੈ। ਉਹ ਨਾ ਸਿਰਫ ਥੋਰ ਦੀ ਐਕਸ ਗਰਲਫਰੈਂਡ ਵਜੋਂ ਨਜ਼ਰ ਆਵੇਗੀ, ਸਗੋਂ ਖ਼ੁਦ ਇਕ ਸੁਪਰਹੀਰੋ ਦੇ ਰੂਪ ’ਚ ਮਾਇਟੀ ਥੋਰ ਦੀ ਭੂਮਿਕਾ ਨਿਭਾਵੇਗੀ।
ਨੈਟਲੀ ਵਲੋਂ ਸੁਪਰਹੀਰੋ ਦੀ ਭੂਮਿਕਾ ਨਿਭਾਉਣ ਕਾਰਨ ਥੋਰ ਦੇ ਚਿਹਰੇ ’ਤੇ ਯਕੀਨੀ ਤੌਰ ’ਤੇ ਸਕਰੀਨ ’ਤੇ ਅਸੁਰੱਖਿਆ, ਭਰਮ ਤੇ ਹੈਰਾਨੀ ਦਾ ਇਕ ਮਜ਼ਬੂਤ ਮਿਸ਼ਰਣ ਹੈ। ਨਾਲ ਹੀ ਪ੍ਰਸ਼ੰਸਕ ਸੋਚ ਰਹੇ ਹਨ ਕਿ ਦੋਵਾਂ ’ਚੋਂ ਕਿਹੜਾ ਕਿਰਦਾਰ ਮਜ਼ਬੂਤ ਹੈ ਤੇ ਕੌਣ ਥੋਰ ਹੋਣ ਦੇ ਅੰਤਿਮ ਮੰਤਰ ਦਾ ਹੱਕਦਾਰ ਹੈ।
ਮਾਰਵਲ ਸਟੂਡੀਓਜ਼ ਦੀ ‘ਥੋਰ : ਲਵ ਐਂਡ ਥੰਡਰ’ ਅੰਗਰੇਜ਼ੀ, ਹਿੰਦੀ, ਤਾਮਿਲ, ਤੇਲਗੂ, ਕੰਨੜ ਤੇ ਮਲਿਆਲਮ ’ਚ 7 ਜੁਲਾਈ (ਯੂ. ਐੱਸ. ਤੋਂ ਇਕ ਦਿਨ ਪਹਿਲਾਂ) ਨੂੰ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।