‘ਦਿ ਪੈਰਾਡਾਈਜ਼’ ’ਚ ਦਿਸੇਗਾ ਨਾਨੀ ਦਾ ਰਾਅ ਤੇ ਬੇਬਾਕ ਅੰਦਾਜ਼

Thursday, Aug 20, 2026 - 10:58 AM (IST)

‘ਦਿ ਪੈਰਾਡਾਈਜ਼’ ’ਚ ਦਿਸੇਗਾ ਨਾਨੀ ਦਾ ਰਾਅ ਤੇ ਬੇਬਾਕ ਅੰਦਾਜ਼

ਮੁੰਬਈ - ਨੈਚੁਰਲ ਸਟਾਰ ਨਾਨੀ ਆਪਣੀ ਆਗਾਮੀ ਫ਼ਿਲਮ ‘ਦਿ ਪੈਰਾਡਾਈਜ਼’ ’ਚ ਹੁਣ ਤੱਕ ਦੇ ਸਭ ਤੋਂ ਰਾਅ ਤੇ ਇੰਟੈਂਸ ਅਵਤਾਰ ’ਚ ਨਜ਼ਰ ਆਉਣਗੇ। ਸ਼੍ਰੀਕਾਂਤ ਓਡੇਲਾ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ’ਚ ਨਾਨੀ ਇਕ ਸੈਕਸ ਵਰਕਰ ਦੇ ਪੁੱਤਰ ਜੜਾਲ ਦੀ ਭੂਮਿਕਾ ਨਿਭਾ ਰਹੇ ਹਨ। ਝੁੱਗੀ-ਝੌਂਪੜੀ ਦੇ ਪਿਛੋਕੜ ’ਤੇ ਆਧਾਰਿਤ ਕਹਾਣੀ ’ਚ ਉਨ੍ਹਾਂ ਦਾ ਕਿਰਦਾਰ ਜ਼ੁਲਮ ਖ਼ਿਲਾਫ਼ ਖੜ੍ਹਾ ਹੋ ਕੇ ਲੋਕਾਂ ਦਾ ਰੱਖਿਅਕ ਬਣਦਾ ਹੈ।

ਫ਼ਿਲਮ ’ਚ ਜ਼ਬਰਦਸਤ ਐਕਸ਼ਨ, ਡਰਾਮਾ ਤੇ ਥ੍ਰਿਲ ਦੇਖਣ ਨੂੰ ਮਿਲੇਗਾ। ਨਾਨੀ ਦਾ ਕਿਰਦਾਰ ਬੇਹੱਦ ਨਿਡਰ ਤੇ ਹਮਲਾਵਰ ਅੰਦਾਜ਼ ’ਚ ਨਜ਼ਰ ਆਵੇਗਾ। ਫ਼ਿਲਮ ਲਈ ਲਗਭਗ 2.5 ਏਕੜ ’ਚ ਵਿਸ਼ਾਲ ਝੁੱਗੀ-ਝੌਂਪੜੀ ਦਾ ਸੈੱਟ ਤਿਆਰ ਕੀਤਾ ਗਿਆ ਹੈ।

ਫ਼ਿਲਮ ਦਾ ਗਾਣਾ ‘ਆਇਆ ਸ਼ੇਰ’ 200 ਮਿਲੀਅਨ ਤੋਂ ਜ਼ਿਆਦਾ ਵਿਊਜ਼ ਪਾਰ ਕਰ ਚੁੱਕਾ ਹੈ। ਐੱਸ.ਐੱਲ.ਵੀ. ਸਿਨੇਮਾਜ਼ ਦੇ ਬੈਨਰ ਹੇਠ ਬਣੀ ਇਹ ਫ਼ਿਲਮ 24 ਸਤੰਬਰ ਨੂੰ ਹਿੰਦੀ, ਤੇਲਗੂ, ਤਾਮਿਲ, ਅੰਗਰੇਜ਼ੀ, ਸਪੈਨਿਸ਼, ਬੰਗਾਲੀ, ਕੰਨੜ ਤੇ ਮਲਿਆਲਮ ’ਚ ਰਿਲੀਜ਼ ਹੋਵੇਗੀ।


author

cherry

Content Editor

Related News