ਜਾਲੀਦਾਰ ਡਰੈੱਸ ’ਚ ਮੌਨੀ ਨੇ ਕੀਤੀ ਰੈਂਪ ਵਾਕ, ਬਿਖੇਰੇ ਖੂਬਸੂਰਤੀ ਦੇ ਜਲਵੇ

Monday, Oct 03, 2022 - 03:08 PM (IST)

ਜਾਲੀਦਾਰ ਡਰੈੱਸ ’ਚ ਮੌਨੀ ਨੇ ਕੀਤੀ ਰੈਂਪ ਵਾਕ, ਬਿਖੇਰੇ ਖੂਬਸੂਰਤੀ ਦੇ ਜਲਵੇ

ਮੁੰਬਈ: ਅਦਾਕਾਰਾ ਮੌਨੀ ਰਾਏ ਨੂੰ ਹਮੇਸ਼ਾ ਸੁਰਖੀਆਂ ’ਚ ਰਹਿੰਦੀ  ਹੈ। ਅਦਾਕਾਰਾ ਨੇ ਆਪਣੀ ਮਿਹਨਤ ਅਤੇ ਸੰਘਰਸ਼ ਦੇ ਦਮ ’ਤੇ ਟੀ.ਵੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਨਾਮ ਕਮਾਇਆ ਹੈ। ਅਦਾਕਾਰੀ ਦੇ ਨਾਲ-ਨਾਲ ਮੌਨੀ ਆਪਣੇ ਫੈਸ਼ਨ ਨਾਲ ਵੀ ਲੋਕਾਂ ਦੇ ਦਿਲਾਂ ’ਤੇ ਰਾਜ ਕਰਦੀ ਹੈ। ਹਾਲ ਹੀ ’ਚ ਮੌਨੀ ਬੰਬੇ  ਫੈਸ਼ਨ ਵੀਕ 2 ਦੇ ਗ੍ਰੈਂਡ ਫ਼ਿਨਾਲੇ ’ਚ ਪਹੁੰਚੀ ਸੀ।

PunjabKesari

ਇਹ ਵੀ ਪੜ੍ਹੋ : ਗਾਇਕ ਅਲਫ਼ਾਜ਼ ’ਤੇ ਹੋਏ ਹਮਲੇ ਤੋਂ ਦੁਖੀ ਹੋ ਕੇ ਬੋਲੇ ਇੰਦਰਜੀਤ ਨਿੱਕੂ, ਸਰਕਾਰਾਂ ਸੁੱਤੀਆਂ ਪਈਆਂ

ਇਸ ਈਵੈਂਟ ਦੀਆਂ ਤਸਵੀਰਾਂ ਅਦਾਕਾਰਾ ਦੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਜਿਸ ’ਚ ਅਦਾਕਾਰਾ ਦੀ ਬੇਹੱਦ ਗਲੈਮਰਸ ਲੁੱਕ ਦੇਖਣ ਨੂੰ ਮਿਲੀ। ਲੁੱਕ ਦੀ ਗੱਲ ਕਰੀਏ ਤਾਂ ਮੌਨੀ ਬਲੈਕਲੈੱਸ ਕ੍ਰੀਮ ਕਲਰ ਦੀ ਡਰੈੱਸ ’ਚ ਨਜ਼ਰ ਆ ਰਹੀ ਹੈ। 

PunjabKesari

ਮੌਨੀ ਦੀ ਇਸ ਡਰੈੱਸ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਡਰੈੱਸ ’ਚ ਮੌਨੀ ਨੇ ਜ਼ਬਰਦਸਤ ਪੋਜ਼ ਦਿੱਤੇ। ਲੁੱਕ ਦੀ ਗੱਲ ਕਰੀਏ ਤਾਂ ਮੌਨੀ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਮੈਚਿੰਗ ਹੀਲ ਪਾਈ ਹੋਈ ਹੈ।

PunjabKesari

ਇਹ ਵੀ ਪੜ੍ਹੋ : ਗਾਇਕ ਅਲਫ਼ਾਜ਼ ਦੀ ਸਿਹਤ ਨੂੰ ਲੈ ਕੇ ਹਨੀ ਸਿੰਘ ਨੇ ਸਾਂਝੀ ਕੀਤੀ ਪੋਸਟ, ਕਿਹਾ- ਅਰਦਾਸ ਕਰੋ

ਮੌਨੀ ਲਗਾਤਾਰ ਪ੍ਰਸ਼ੰਸਕਾਂ ਨਾਲ ਬੋਲਡ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਇੰਨੀਂ ਦਿਨੀਂ ਅਦਾਕਾਰਾ ਦੇ ਬੌਲਡਨੈੱਸ ਕਾਰਨ ਛਾਈ ਹੋਈ ਹੈ। ਦੱਸ ਦੇਈਏ ਹਾਲ ਹੀ ’ਚ ਮੌਨੀ ਦੀ ਬਾਲੀਵੁੱਡ ਫ਼ਿਲਮ ਨੇ ਬ੍ਰਹਮਾਸਤਰ ਨੇ ਬਾਕਸ ਆਫ਼ਿਸ ’ਤੇ ਜ਼ਬਰਦਸਤ ਕਲੈਕਸ਼ਨ ਹਾਸਲ ਕੀਤੀ ਹੈ ਅਤੇ ਇਹ ਫ਼ਿਲਮ ਹਿੱਟ ਵੀ ਹੋਈ ਹੈ।

PunjabKesari


author

Shivani Bassan

Content Editor

Related News