‘ਸ਼ੇਰਸ਼ਾਹ’ ਤੋਂ ਬਾਅਦ ‘ਮਿਸ਼ਨ ਮਜਨੂੰ’ ਸਿਧਾਰਥ ਵਲੋਂ ਇਕ ਹੋਰ ਮਨੋਰੰਜਕ ਦੇਸ਼ਭਗਤੀ ਦਾ ਵਾਅਦਾ

Tuesday, Jan 10, 2023 - 11:15 AM (IST)

‘ਸ਼ੇਰਸ਼ਾਹ’ ਤੋਂ ਬਾਅਦ ‘ਮਿਸ਼ਨ ਮਜਨੂੰ’ ਸਿਧਾਰਥ ਵਲੋਂ ਇਕ ਹੋਰ ਮਨੋਰੰਜਕ ਦੇਸ਼ਭਗਤੀ ਦਾ ਵਾਅਦਾ

ਮੁੰਬਈ (ਬਿਊਰੋ)– ਫ਼ਿਲਮ ‘ਸ਼ੇਰਸ਼ਾਹ’ ਤੇ ਹੁਣ ‘ਮਿਸ਼ਨ ਮਜਨੂੰ’ ਲਈ ਬਹੁਤ ਚਰਚਾ ’ਚ ਸਿਧਾਰਥ ਮਲਹੋਤਰਾ ਆਪਣੀਆਂ ਭੂਮਿਕਾਵਾਂ ਤੋਂ ਹੱਟ ਕੇ ਸ਼ਾਨਦਾਰ ਪ੍ਰਦਰਸ਼ਨ ਪੇਸ਼ ਕਰ ਰਿਹਾ ਹੈ। ਦਰਸ਼ਕਾਂ ਨੂੰ ਵਿਜ਼ੂਅਲ ਟ੍ਰੀਟ ਨਾਲ ਜੋੜੀ ਰੱਖਣ ਦੇ ਨਾਲ-ਨਾਲ ਐਕਸ਼ਨ ਨਾਲ ਭਰਪੂਰ ਭੂਮਿਕਾਵਾਂ ਅਕਸਰ ਉਸ ਦੀ ਸ਼ੈਲੀ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਸਨਮਾਨ 'ਚ ਭਾਰਤੀ ਫੌਜ ਨੇ ਕੀਤਾ ਇਹ ਕੰਮ, ਤਸਵੀਰਾਂ ਵਾਇਰਲ

ਇੰਡਸਟਰੀ ਨੂੰ ਕਈ ਸਾਲਾਂ ਦਾ ਸਮਾਂ ਦਿੰਦਿਆਂ ਸਿਧਾਰਥ ਨੇ ਆਪਣੀਆਂ ਫ਼ਿਲਮਾਂ ਰਾਹੀਂ ਬਹੁਮੁਖੀ ਪ੍ਰਦਰਸ਼ਨ ਦੀਆਂ ਪਰਤਾਂ ਜੋੜੀਆਂ ਹਨ। ਫ਼ਿਲਮ ‘ਸ਼ੇਰਸ਼ਾਹ’ ’ਚ ਸਿਧਾਰਥ ਨੇ ਇਕ ਚੰਗਾ ਪ੍ਰੇਮੀ ਤੇ ਯੋਧਾ ਬਣ ਕੇ ਸਭ ਨੂੰ ਭਾਵੁਕ ਕੀਤਾ ਹੈ।

ਸਿਧਾਰਥ ਦੀ ਅਗਲੀ ਫ਼ਿਲਮ ‘ਮਿਸ਼ਨ ਮਜਨੂੰ’ ਬਹੁਤ ਉਡੀਕੀ ਜਾ ਰਹੀ ਹੈ। ਇਹ ਸਿਧਾਰਥ ਦੇ ਕਰੀਅਰ ਦੀਆਂ ਸਭ ਤੋਂ ਵਧੀਆ ਫ਼ਿਲਮਾਂ ’ਚੋਂ ਇਕ ਹੈ। ਸਿਧਾਰਥ ਇਨ੍ਹੀਂ ਦਿਨੀਂ ਆਉਣ ਵਾਲੀ ਫ਼ਿਲਮ ‘ਮਿਸ਼ਨ ਮਜਨੂੰ’ ਨੂੰ ਲੈ ਕੇ ਚਰਚਾ ’ਚ ਹਨ।

ਹਾਲ ਹੀ ’ਚ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦੇਖ ਕੇ ਸਿਧਾਰਥ ਦੀ ਤਾਰੀਫ਼ ਵੀ ਹੋ ਰਹੀ ਹੈ। ਇਸ ਫ਼ਿਲਮ ’ਚ ਸਿਧਾਰਥ ਰਾਅ ਏਜੰਟ ਦੀ ਭੂਮਿਕਾ ਨਿਭਾਅ ਰਹੇ ਹਨ। ਹੁਣ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਫ਼ਿਲਮ ਦੇ ਟਰੇਲਰ ’ਤੇ ਟਿਕੀਆਂ ਹੋਈਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News