ਸਿਨੇਮਾਘਰਾਂ ’ਚ ‘ਲਾਲ ਸਿੰਘ ਚੱਢਾ’ ਦੇ ਨਾਲ ਲਾਂਚ ਹੋਵੇਗਾ ਕਿਰਨ ਰਾਓ ਦੇ ਅਗਲੇ ਪ੍ਰਾਜੈਕਟ ‘ਮਿਸਿੰਗ ਲੇਡੀਜ਼’ ਦਾ ਟੀਜ਼ਰ

08/10/2022 12:06:32 PM

ਮੁੰਬਈ (ਬਿਊਰੋ)– ਨਿਰਮਾਤਾ ਤੇ ਨਿਰਦੇਸ਼ਕ ਕਿਰਨ ਰਾਓ ਆਪਣੀ ਅਗਲੀ ਫੀਚਰ ਫ਼ਿਲਮ ‘ਮਿਸਿੰਗ ਲੇਡੀਜ਼’ ਨਾਲ ਦਰਸ਼ਕਾਂ ਨੂੰ ਹੈਰਾਨ ਕਰਨ ਲਈ ਤਿਆਰ ਹੈ। ‘ਲਾਲ ਸਿੰਘ ਚੱਢਾ’ ਦੇ ਨਾਲ ‘ਮਿਸਿੰਗ ਲੇਡਿਜ਼’ ਦਾ ਪਹਿਲਾ ਟੀਜ਼ਰ 11 ਅਗਸਤ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗਾ।

ਇਸ ਫ਼ਿਲਮ ਦੇ ਮਜ਼ੇਦਾਰ ਤੇ ਮਨੋਰੰਜਕ ਟਾਈਟਲ ਤੋਂ ਇਲਾਵਾ ਨਿਰਮਾਤਾਵਾਂ ਨੇ ਫ਼ਿਲਮ ਬਾਰੇ ਬਹੁਤ ਘੱਟ ਜਾਣਕਾਰੀ ਦਿੱਤੀ ਹੈ। ਫ਼ਿਲਮ ਦੀ ਮੁੱਖ ਕਾਸਟ ’ਚ ਸਪਰਸ਼ ਸ਼੍ਰੀਵਾਸਤਵ, ਰਵੀ ਕਿਸ਼ਨ ਤੇ ਛਾਇਆ ਕਦਮ ਸ਼ਾਮਲ ਹਨ ਤੇ ਦੋ ਬਹੁਤ ਹੀ ਪ੍ਰਤਿਭਾਸ਼ਾਲੀ ਨੌਜਵਾਨ ਅਦਾਕਾਰਾਂ ਨੂੰ ਬ੍ਰਾਈਡਸ ਦੀ ਭੂਮਿਕਾ ਨਿਭਾਉਂਦੇ ਹੋਏ ਲਾਂਚ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਤੇ ਹਾਲੀਵੁੱਡ ਦਾ ਮੇਲ, ਸਿੱਧੂ ਮੂਸੇ ਵਾਲਾ ਦਾ ਡਰੇਕ ਨਾਲ ਜਲਦ ਆਵੇਗਾ ਗੀਤ!

ਫ਼ਿਲਮ ਦੇ ਨਿਰਮਾਤਾਵਾਂ ਨੇ ਅਜੇ ਤੱਕ ਆਪਣੀਆਂ ਦੋ ਨਵੀਆਂ ਲੀਡ ਅਦਾਕਾਰਾਂ ਦੇ ਨਾਵਾਂ ਦਾ ਖ਼ੁਲਾਸਾ ਨਹੀਂ ਕੀਤਾ ਹੈ। ‘ਮਿਸਿੰਗ ਲੇਡੀਜ਼’ ਕਿਰਨ ਰਾਓ ਵਲੋਂ ਨਿਰਦੇਸ਼ਿਤ ਹੈ ਤੇ ਆਮਿਰ ਖ਼ਾਨ ਤੇ ਕਿਰਨ ਰਾਓ ਵਲੋਂ ਨਿਰਮਿਤ ਹੈ, ਜਦਕਿ ਇਹ ਫ਼ਿਲਮ ਆਮਿਰ ਖ਼ਾਨ ਪ੍ਰੋਡਕਸ਼ਨ ਤੇ ਕਿੰਡਲਿੰਗ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਈ ਗਈ ਹੈ।

ਸਕ੍ਰਿਪਟ ਬਿਪਲਬ ਗੋਸਵਾਮੀ ਵਲੋਂ ਇਕ ਪੁਰਸਕਾਰ ਜੇਤੂ ਕਹਾਣੀ ’ਤੇ ਆਧਾਰਿਤ ਹੈ। ਸਕ੍ਰੀਨਪਲੇਅ ਤੇ ਡਾਇਲਾਗਸ ਸਨੇਹਾ ਦੇਸਾਈ ਵਲੋਂ ਲਿਖੇ ਗਏ ਹਨ ਤੇ ਵਾਧੂ ਡਾਇਲਾਗਸ ਦਿਵਿਆਨਿਧੀ ਸ਼ਰਮਾ ਵਲੋਂ ਲਿਖੇ ਗਏ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News