ਪ੍ਰਿਯੰਕਾ ਚੋਪੜਾ ''ਤੇ ਲੱਗੇ ਗੰਭੀਰ ਦੋਸ਼, ਲੀਲਾਨੀ ਮੇਕਕੌਨੀ ਨੇ ਕਿਹਾ ''ਧੋਖਾਧੜੀ ਕਰਕੇ ਬਣੀ ਸੀ ਮਿਸ ਵਰਲਡ'', ਪੜ੍ਹੋ ਪੂਰੀ ਖ਼ਬਰ

Friday, Nov 04, 2022 - 11:03 AM (IST)

ਪ੍ਰਿਯੰਕਾ ਚੋਪੜਾ ''ਤੇ ਲੱਗੇ ਗੰਭੀਰ ਦੋਸ਼, ਲੀਲਾਨੀ ਮੇਕਕੌਨੀ ਨੇ ਕਿਹਾ ''ਧੋਖਾਧੜੀ ਕਰਕੇ ਬਣੀ ਸੀ ਮਿਸ ਵਰਲਡ'', ਪੜ੍ਹੋ ਪੂਰੀ ਖ਼ਬਰ

ਮੁੰਬਈ (ਬਿਊਰੋ) : ਬਾਲੀਵੁੱਡ ਤੋਂ ਹਾਲੀਵੁੱਡ ਤੱਕ ਤਹਿਲਕਾ ਮਚਾਉਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਦਾ ਨਾਂ ਪੂਰੀ ਦੁਨੀਆ 'ਚ ਗੂੰਜਦਾ ਹੈ। ਸਾਲ 2000 'ਚ ਫ਼ਿਲਮ 'ਹਮਰਾਜ਼' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਤੋਂ ਬਾਅਦ ਪ੍ਰਿਯੰਕਾ ਚੋਪੜਾ ਨੇ ਬਾਲੀਵੁੱਡ ਨਾਲ-ਨਾਲ ਹਾਲੀਵੁੱਡ ਅਤੇ ਪੂਰੀ ਦੁਨੀਆ 'ਚ ਵੀ ਕਾਫ਼ੀ ਪਛਾਣ ਬਣਾਈ ਹੈ। ਉਹ ਇੱਕ ਸਫ਼ਲ ਅਦਾਕਾਰਾ ਹੋਣ ਦੇ ਨਾਲ-ਨਾਲ ਇੱਕ ਕਾਰੋਬਾਰੀ ਔਰਤ ਵੀ ਹੈ ਅਤੇ ਉਨ੍ਹਾਂ ਨੂੰ ਇੱਕ ਗਲੋਬਲ ਆਈਕਨ ਵਜੋਂ ਜਾਣਿਆ ਜਾਂਦਾ ਹੈ। ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ-ਨਾਲ ਪ੍ਰਿਯੰਕਾ ਚੋਪੜਾ ਆਪਣੀ ਖ਼ੂਬਸੂਰਤੀ ਲਈ ਵੀ ਜਾਣੀ ਜਾਂਦੀ ਹੈ। 

PunjabKesari

ਲੀਲਾਨੀ ਮੇਕਕੌਨੀ ਦਾ ਦੇਸੀ ਗਰਲ 'ਤੇ ਗੰਭੀਰ ਇਲਜ਼ਾਮ
ਦੱਸ ਦਈਏ ਕਿ ਫ਼ਿਲਮੀ ਦੁਨੀਆ 'ਚ ਕਦਮ ਰੱਖਣ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਨੇ ਸਾਲ 2000 'ਚ 'ਮਿਸ ਵਰਲਡ' ਦਾ ਤਾਜ ਵੀ ਜਿੱਤਿਆ ਸੀ। ਇਸ ਦੇ ਨਾਲ ਹੀ ਹੁਣ 'ਮਿਸ ਬਾਰਬਾਡੋਸ' ਰਹਿ ਚੁੱਕੀ ਲੀਲਾਨੀ ਨੇ ਸਾਲ 2000 ਦੀ 'ਮਿਸ ਵਰਲਡ' ਦੇ ਮੁਕਾਬਲੇ 'ਚ ਧਾਂਦਲੀ ਦੀ ਗੱਲ ਕਹੀ ਹੈ।

PunjabKesari

ਸਾਲ 2000 'ਚ 'ਮਿਸ ਬਾਰਬੋਡਸ' ਦਾ ਖਿਤਾਬ ਆਪਣੇ ਨਾਂ ਕਰਨ ਵਾਲੀ 'ਲੀਲਾਨੀ ਮੇਕਕੌਨੀ' ਨੇ ਹਾਲ ਹੀ ਯੂਟਿਊਬ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸਾਲ 2022 ਦੇ 'ਮਿਸ ਯੂ. ਐੱਸ. ਏ' ਮੁਕਾਬਲੇ ਦੇ ਵਿਵਾਦ ਬਾਰੇ ਗੱਲ ਕਰਦੀ ਹੈ ਪਰ ਉਹ ਗੱਲ ਨੂੰ ਸਾਲ 2000 'ਚ ਹੋਏ ਮਿਸ ਵਰਲਡ ਮੁਕਾਬਲੇ ਵੱਲ ਮੋੜ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਸਾਲ 2000 ਦੇ ਮਿਸ ਵਰਲਡ ਮੁਕਾਬਲੇ 'ਚ ਵੀ ਘੋਟਾਲੇਬਾਜ਼ੀ ਹੋਈ ਸੀ ਕਿਉਂਕਿ ਉੱਥੇ ਪ੍ਰਿਯੰਕਾ ਚੋਪੜਾ ਨੂੰ ਕਾਫ਼ੀ ਜ਼ਿਆਦਾ ਫੇਵਰ ਮਿਲਦਾ ਹੁੰਦਾ ਸੀ। 

PunjabKesari

ਪ੍ਰਿਯੰਕਾ ਨੂੰ ਮਿਲਦਾ ਸੀ ਜ਼ਿਆਦਾ ਫੇਵਰ
'ਮਿਸ ਬਾਰਬੋਡਸ' ਦਾ ਖਿਤਾਬ ਆਪਣੇ ਨਾਂ ਕਰਨ ਵਾਲੀ ਲੀਲਾਨੀ ਮੇਕਕੌਨੀ ਦਾ ਕਹਿਣਾ ਹੈ ਕਿ ਉਹ ਮਿਸ ਬਾਰਬਾਡੋਸ ਸੀ ਅਤੇ ਜਦੋਂ ਉਸ ਨੇ ਮਿਸ ਵਰਲਡ ਪ੍ਰਤੀਯੋਗਿਤਾ 'ਚ ਹਿੱਸਾ ਲਿਆ ਸੀ ਤਾਂ ਜੇਤੂ ਇੱਕ ਭਾਰਤੀ ਸੀ ਅਤੇ ਸਾਲ 1999 'ਚ ਵੀ ਜੇਤੂ ਇੱਕ ਭਾਰਤੀ ਸੀ। ਉਸ ਸਮੇਂ ਸਿਰਫ਼ ਇੱਕ ਭਾਰਤੀ ਕੰਪਨੀ ਨੇ ਸ਼ੋਅ ਨੂੰ ਸਪਾਂਸਰ ਕੀਤਾ ਸੀ।


ਇਸ ਵੀਡੀਓ 'ਚ ਲੀਲਾਨੀ ਨੇ ਪ੍ਰਿਯੰਕਾ ਚੋਪੜਾ ਨੂੰ ਜ਼ਿਆਦਾ ਫੇਵਰ ਮਿਲਣ ਦੀ ਗੱਲ ਵੀ ਕਹੀ ਹੈ। ਉਸ ਦਾ ਕਹਿਣਾ ਹੈ ਕਿ ਪ੍ਰਿਯੰਕਾ ਨੂੰ ਪਹਿਨਣ ਲਈ ਬਹੁਤ ਵਧੀਆ ਗਾਊਨ ਬਣਾਇਆ ਗਿਆ ਸੀ। ਬਾਕੀ ਮੁਕਾਬਲੇਬਾਜ਼ਾਂ ਦੀਆਂ ਤਸਵੀਰਾਂ ਇਕੱਠੀਆਂ ਛਪਦੀਆਂ ਸਨ ਪਰ ਪ੍ਰਿਯੰਕਾ ਦੀ ਵੱਖਰੀ ਵੱਡੀ ਤਸਵੀਰ ਅਖ਼ਬਾਰ 'ਚ ਆਉਂਦੀ ਸੀ।

PunjabKesari


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News