ਜਲਦ ਆਵੇਗਾ ‘ਮਿਰਜ਼ਾਪੁਰ ਸੀਜ਼ਨ 3’, ‘ਗੋਲੂ ਗੁਪਤਾ’ ਨੇ ਸਾਂਝੇ ਕੀਤੇ ਨਵੇਂ ਪੋਸਟਰ

Thursday, Mar 18, 2021 - 05:54 PM (IST)

ਜਲਦ ਆਵੇਗਾ ‘ਮਿਰਜ਼ਾਪੁਰ ਸੀਜ਼ਨ 3’, ‘ਗੋਲੂ ਗੁਪਤਾ’ ਨੇ ਸਾਂਝੇ ਕੀਤੇ ਨਵੇਂ ਪੋਸਟਰ

ਮੁੰਬਈ (ਬਿਊਰੋ)– ਐਮਾਜ਼ੋਨ ਪ੍ਰਾਈਮ ਵੀਡੀਓ ਦੀ ਸੁਪਰਹਿੱਟ ਸੀਰੀਜ਼ ‘ਮਿਰਜ਼ਾਪੁਰ’ ਆਪਣੇ ਤੀਜੇ ਸੀਜ਼ਨ ਨਾਲ ਵਾਪਸੀ ਕਰਨ ਲਈ ਤਿਆਰ ਹੈ। ਇਸ ਗੱਲ ਦੀ ਜਾਣਕਾਰੀ ‘ਮਿਰਜ਼ਾਪੁਰ’ ਦੀ ਗੋਲੂ ਗੁਪਤਾ ਯਾਨੀ ਸ਼ਵੇਤਾ ਤ੍ਰਿਪਾਠੀ ਨੇ ਇੰਸਟਾਗ੍ਰ੍ਰਾਮ ’ਤੇ ਦਿੱਤੀ ਹੈ। ਸ਼ਵੇਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਫ਼ਿਲਮ ਦੇ 3 ਪੋਸਟਰ ਜਾਰੀ ਕੀਤੇ ਹਨ, ਜਿਸ ਦੇ ਨਾਲ ਹੀ ਉਸ ਨੇ ਇਹ ਐਲਾਨ ਕਰ ਦਿੱਤਾ ਹੈ ਕਿ ‘ਮਿਰਜ਼ਾਪੁਰ’ ਸੀਰੀਜ਼ ਆਪਣੇ ਤੀਜੇ ਸੀਜ਼ਨ ਨਾਲ ਛੇਤੀ ਵਾਪਸੀ ਕਰਨ ਵਾਲੀ ਹੈ।

PunjabKesari

‘ਮਿਰਜ਼ਾਪੁਰ’ ਦਾ ਦੂਜਾ ਸੀਜ਼ਨ ਪਿਛਲੇ ਸਾਲ ਯਾਨੀ 2020 ’ਚ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਕੀਤਾ ਗਿਆ ਸੀ ਪਰ ਇਸ ਸੀਜ਼ਨ ਨੂੰ ਖਤਮ ਜਿਸ ਤਰ੍ਹਾਂ ਕੀਤਾ ਗਿਆ ਸੀ, ਉਸ ਨੇ ਪ੍ਰਸ਼ੰਸਕਾਂ ਵਿਚਾਲੇ ਮੁੜ ਤੋਂ ਬੇਚੈਨੀ ਪੈਦਾ ਕਰ ਦਿੱਤੀ ਸੀ ਕਿ ਹੁਣ ਅੱਗੇ ਕੀ ਹੋਵੇਗਾ? ‘ਸੀਜ਼ਨ 2’ ਦੇ ਅਖੀਰ ’ਚ ਦਿਖਾਇਆ ਗਿਆ ਸੀ ਕਿ ਗੁੱਡੂ ਭਈਆ (ਅਲੀ ਫਜ਼ਲ) ਮੁੰਨਾ ਤ੍ਰਿਪਾਠੀ (ਦਿਵਯੇਂਦੂ) ਨੂੰ ਗੋਲੀ ਮਾਰ ਦਿੰਦੇ ਹਨ, ਜਦਕਿ ਸ਼ਰਦ (ਅੰਜੁਮ ਸ਼ਰਮਾ) ਕਾਲੀਨ ਭਈਆ (ਪੰਕਜ ਤ੍ਰਿਪਾਠੀ) ਨੂੰ ਬਚਾ ਲਿਜਾਂਦੇ ਹਨ।

PunjabKesari

ਇਸ ਅੰਤ ਨੂੰ ਦੇਖਣ ਦੇ ਨਾਲ ਹੀ ਪ੍ਰਸ਼ੰਸਕਾਂ ਨੂੰ ਇਹ ਸਮਝ ਆ ਗਿਆ ਸੀ ਕਿ ‘ਮਿਰਜ਼ਾਪੁਰ’ ਦਾ ਸੀਜ਼ਨ 3 ਆਵੇਗਾ, ਜਿਸ ’ਚ ਦਰਸ਼ਕਾਂ ਨੂੰ ਇਸ ਸਵਾਲ ਦਾ ਜਵਾਬ ਮਿਲੇਗਾ ਕਿ ਆਖਿਰ ਸ਼ਰਦ ਨੇ ਕਾਲੀਨ ਭਈਆ ਨੂੰ ਕਿਉਂ ਬਚਾਇਆ ਤੇ ਕੀ ਮੁੰਨਾ ਤ੍ਰਿਪਾਠੀ ਵਾਕਈ ਮਰ ਜਾਵੇਗਾ?

 
 
 
 
 
 
 
 
 
 
 
 
 
 
 
 

A post shared by Shweta Tripathi Sharma (@battatawada)

ਹੁਣ ਸ਼ਵੇਤਾ ਨੇ ਆਪਣੇ ਇੰਸਟਾਗ੍ਰਾਮ ’ਤੇ ਜੋ ਤਿੰਨ ਪੋਸਟਰ ਸਾਂਝੇ ਕੀਤੇ ਹਨ, ਉਨ੍ਹਾਂ ’ਚ ਮੁੰਨਾ ਤ੍ਰਿਪਾਠੀ (ਦਿਵਯੇਂਦੂ) ਵੀ ਨਜ਼ਰ ਆ ਰਹੇ ਹਨ। ਅਜਿਹੇ ’ਚ ਇਸ ਗੱਲ ਦਾ ਅੰਦਾਜ਼ਾ ਸਾਫ ਲਗਾਇਆ ਜਾ ਸਕਦਾ ਹੈ ਕਿ ਮੁੰਨਾ ਤ੍ਰਿਪਾਠੀ ਮਰੇਗਾ ਨਹੀਂ। ਉਂਝ ਵੀ ਮੁੰਨਾ ਖੁਦ ਨੂੰ ਅਮਰ ਹੀ ਕਿਹਾ ਕਰਦਾ ਸੀ ਪਰ ਉਸ ਦੀ ਜਾਨ ਕਿਵੇਂ ਬਚੇਗੀ, ਇਹ ਤਾਂ ਸੀਜ਼ਨ 3 ਰਿਲੀਜ਼ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗਾ। ਸ਼ਵੇਤਾ ਨੇ ਪੋਸਟਰ ਸਾਂਝਾ ਕਰਦਿਆਂ ਲਿਖਿਆ, ‘ਮੈਂ ਗੋਲੂ ਨੂੰ ਬਹੁਤ ਯਾਦ ਕਰ ਰਹੀ ਹਾਂ। ਅੱਗੇ ਕੀ ਹੋਵੇਗਾ, ਇਹ ਜਾਣਨ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੀ, ਫਿਰ ਤੋਂ ਉਸ ਦੇ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦੀ। ਧੰਨਵਾਦ ਮਿਰਜ਼ਾਪੁਰ।’

ਨੋਟ- ਤੁਸੀਂ ‘ਮਿਰਜ਼ਾਪੁਰ 3’ ਨੂੰ ਲੈ ਕੇ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News