ਨਾਮੀ ਗਾਇਕ ਤੇ ਗੀਤਕਾਰ ਬੀ ਪਰਾਕ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਲੱਗਾ ਵਧਾਈਆਂ ਦਾ ਤਾਂਤਾ
Thursday, Jul 16, 2020 - 01:26 PM (IST)
ਜਲੰਧਰ (ਬਿਊਰੋ) — ਸੰਗੀਤ ਜਗਤ ਦੇ ਨਾਮੀ ਗਾਇਕ ਤੇ ਸੰਗੀਤਕਾਰ ਬੀ ਪਰਾਕ ਦੇ ਘਰ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ ਗੂੰਜ ਉੱਠੀਆਂ ਹਨ। ਜੀ ਹਾਂ, ਹਾਲ ਹੀ 'ਚ ਪੀ ਪਰਾਕ ਦੀ ਪਤਨੀ ਮੀਰਾ ਇੱਕ ਬੇਟੇ ਨੂੰ ਜਨਮ ਦਿੱਤਾ ਹੈ, ਜਿਸ ਦੀ ਜਾਣਕਾਰੀ ਖ਼ੁਦ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ। ਬੀ ਪਰਾਕ ਨੇ ਬੇਟੇ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਬੱਚੇ ਦਾ ਮੂੰਹ ਨਹੀਂ ਦਿਖਾਇਆ ਗਿਆ ਹੈ। ਇਸ ਤਸਵੀਰ ਨੂੰ ਪੋਸਟ ਕਰਦਿਆਂ ਬੀ ਪਰਾਕ ਨੇ ਕਾਫ਼ੀ ਲੰਬੀ ਚੋੜੀ ਕੈਪਸ਼ਨ ਵੀ ਲਿਖੀ ਹੈ।
ਦੱਸ ਦਈਏ ਕਿ ਬੀ ਪਰਾਕ ਤੇ ਮੀਰਾ ਪਿਛਲੇ ਸਾਲ ਅਪ੍ਰੈਲ 'ਚ ਵਿਆਹ ਕਰਵਾਇਆ ਸੀ। ਇਸ ਦੌਰਾਨ ਦੀਆਂ ਕਾਫ਼ੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਸਨ। ਬੀ ਪਰਾਕ ਤੇ ਮੀਰਾ ਦੇ ਵਿਆਹ 'ਚ ਕਈ ਪੰਜਾਬੀ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ, ਜਿਨ੍ਹਾਂ 'ਚ ਜੱਸੀ ਗਿੱਲ, ਬੱਬਲ ਰਾਏ, ਪ੍ਰਭ ਗਿੱਲ ਵਰਗੇ ਸਿਤਾਰੇ ਪਹੁੰਚੇ ਸਨ। 3 ਅਪ੍ਰੈਲ ਨੂੰ ਬੀ ਪਰਾਕ ਤੇ ਮੀਰਾ ਦੀ ਰਿੰਗ ਸੈਰੇਮਨੀ ਹੋਈ ਸੀ, ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ।
ਜੇ ਗੱਲ ਕਰੀਏ ਬੀ ਪਰਾਕ ਦੇ ਵਰਕ ਫਰੰਟ ਦੀ ਤਾਂ ਉਹ 'ਮਨ ਭਰਿਆ', 'ਜੰਨਤ', 'ਮਸਤਾਨੀ', 'ਰੱਬਾ ਵੇ', 'ਕੁਝ ਭੀ ਹੋ ਜਾਏ' ਅਤੇ 'ਸ਼ੁਕਰੀਆ' ਵਰਗੇ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਬੀ ਪਰਾਕ ਆਪਣੀ ਦਮਦਾਰ ਆਵਾਜ਼ ਦਾ ਜਾਦੂ ਸਿਰਫ਼ ਪੰਜਾਬੀ ਫ਼ਿਲਮ ਉਦਯੋਗ 'ਚ ਹੀ ਨਹੀਂ ਸਗੋਂ ਬਾਲੀਵੁੱਡ ਫ਼ਿਲਮਾਂ 'ਚ ਬਿਖੇਰ ਚੁੱਕੇ ਹਨ।