ਮੀਕਾ ਸਿੰਘ ਨੇ ਜੈਕਲੀਨ ਫਰਨਾਂਡੀਜ਼ ਦੀ ਤਸਵੀਰ ’ਤੇ ਕੀਤਾ ਵਿਵਾਦਿਤ ਟਵੀਟ, ਵਿਵਾਦ ਵਧਦਾ ਦੇਖ ਕੀਤਾ ਡਿਲੀਟ
10/01/2023 6:54:22 PM

ਮੁੰਬਈ (ਬਿਊਰੋ)– ਗਾਇਕ ਮੀਕਾ ਸਿੰਘ ਜੈਕਲੀਨ ਫਰਨਾਂਡੀਜ਼ ਤੇ ਹਾਲੀਵੁੱਡ ਸਟਾਰ ਜੀਨ ਕਲਾਉਡੇ ਵੈਨ ਡੇਮ ਦੀ ਤਸਵੀਰ ’ਤੇ ਵਿਵਾਦਿਤ ਟਿੱਪਣੀ ਕਰਕੇ ਸੁਰਖ਼ੀਆਂ ’ਚ ਆ ਗਏ ਹਨ। ਦਰਅਸਲ ਅਦਾਕਾਰ ਜੀਨ ਕਲਾਉਡੇ ਤੇ ਜੈਕਲੀਨ ਇਕ ਪ੍ਰੋਜੈਕਟ ’ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਇਸ ਸਿਲਸਿਲੇ ’ਚ ਅਦਾਕਾਰਾ ਨੇ ਐਕਸ (ਪਹਿਲਾਂ ਟਵਿਟਰ) ’ਤੇ ਜੀਨ ਨਾਲ ਇਕ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ ’ਚ ਮੀਕਾ ਸਿੰਘ ਨੇ ਜੀਨ ਦੀ ਤੁਲਨਾ ਜੈਕਲੀਨ ਦੇ ਕਥਿਤ ਬੁਆਏਫਰੈਂਡ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਕੀਤੀ ਹੈ। ਉਨ੍ਹਾਂ ਨੇ ਤਸਵੀਰ ’ਚ ਲਿਖਿਆ ਕਿ ਉਹ ਸੁਕੇਸ਼ ਤੋਂ ਕਾਫੀ ਬਿਹਤਰ ਹੈ। ਵਿਵਾਦ ਵਧਦਿਆਂ ਹੀ ਮੀਕਾ ਨੇ ਟਵੀਟ ਡਿਲੀਟ ਕਰ ਦਿੱਤਾ।
ਜੈਕਲੀਨ ਫਰਨਾਂਡੀਜ਼ ਨੇ 29 ਸਤੰਬਰ ਨੂੰ ਆਪਣੇ ਐਕਸ ਅਕਾਊਂਟ (ਪਹਿਲਾਂ ਟਵਿਟਰ) ’ਤੇ ਹਾਲੀਵੁੱਡ ਸਟਾਰ ਜੀਨ ਕਲਾਉਡੇ ਵੈਨ ਡੇਮ ਨਾਲ ਇਟਲੀ ਤੋਂ ਇਕ ਤਸਵੀਰ ਸਾਂਝੀ ਕੀਤੀ। ਇਸ ਦੀ ਕੈਪਸ਼ਨ ’ਚ ਉਸ ਨੇ ਲਿਖਿਆ, ‘‘ਲੈਜੰਡ ਵੈਨ ਡੇਮ ਦੇ ਨਾਲ। ਇਸ ਸਹਿਯੋਗ ਦੀ ਉਡੀਕ ਨਹੀਂ ਕਰ ਸਕਦੇ।’’
ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਦੀ ਛੋਟੀ ਡਰੈੱਸ ਦੇਖ ਭੜਕੇ ਲੋਕ, ਅਦਾਕਾਰਾ ਨੇ ਕਿਹਾ– ‘ਜੋ ਪਹਿਨਿਆ ਹੈ, ਉਹ ਵੀ ਉਤਾਰ ਦੇਵਾਂਗੀ’
ਇਸੇ ਪੋਸਟ ’ਤੇ ਟਿੱਪਣੀ ਕਰਦਿਆਂ ਮੀਕਾ ਸਿੰਘ ਨੇ ਲਿਖਿਆ ਸੀ, ‘‘ਤੁਸੀਂ ਬਹੁਤ ਖ਼ੂਬਸੂਰਤ ਲੱਗ ਰਹੇ ਹੋ, ਉਹ ਸੁਕੇਸ਼ ਤੋਂ ਬਹੁਤ ਵਧੀਆ ਹੈ।’’
ਮੀਕਾ ਦਾ ਹਾਲੀਵੁੱਡ ਸਟਾਰ ਜੀਨ ਕਲਾਉਡੇ ਤੇ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਤੁਲਨਾ ਕਰਨਾ ਤੇ ਜੈਕਲੀਨ ਦੀ ਨਿੱਜੀ ਜ਼ਿੰਦਗੀ ’ਤੇ ਟਿੱਪਣੀ ਕਰਨਾ ਕਈ ਲੋਕਾਂ ਨੂੰ ਪਸੰਦ ਨਹੀਂ ਆਇਆ, ਜਿਸ ਕਾਰਨ ਸੋਸ਼ਲ ਮੀਡੀਆ ’ਤੇ ਮੀਕਾ ਸਿੰਘ ਦੀ ਆਲੋਚਨਾ ਸ਼ੁਰੂ ਕਰ ਦਿੱਤੀ ਹੈ। ਇਕ ਹਿੱਸਾ ਅਜਿਹਾ ਵੀ ਹੈ, ਜੋ ਉਸ ਦੀ ਕਾਮੇਡੀ ਦੀ ਤਾਰੀਫ਼ ਕਰ ਰਿਹਾ ਹੈ।
ਮੀਕਾ ਦੀ ਇਹ ਟਿੱਪਣੀ ਸੋਸ਼ਲ ਮੀਡੀਆ ’ਤੇ ਕਈ ਲੋਕਾਂ ਦਾ ਨਿਸ਼ਾਨਾ ਬਣ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ। ਹਾਲਾਂਕਿ ਉਦੋਂ ਤੱਕ ਉਨ੍ਹਾਂ ਦੇ ਟਵੀਟ ਦਾ ਸਕ੍ਰੀਨਸ਼ਾਟ ਵਾਇਰਲ ਹੋ ਚੁੱਕਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।