ਪੁਲਸ ਨਿਗਰਾਨੀ ’ਚ ਹੋਵੇਗਾ ਮੀਕਾ ਸਿੰਘ ਦਾ ਵਿਆਹ

Friday, Jun 03, 2022 - 02:03 PM (IST)

ਪੁਲਸ ਨਿਗਰਾਨੀ ’ਚ ਹੋਵੇਗਾ ਮੀਕਾ ਸਿੰਘ ਦਾ ਵਿਆਹ

ਜੋਧਪੁਰ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਬਾਅਦ ਬਾਲੀਵੁੱਡ ਗਾਇਕ ਮੀਕਾ ਸਿੰਘ ਦੀ ਸੁਰੱਖਿਆ ਵੱਧਾ ਦਿੱਤੀ ਗਈ ਹੈ।ਜੋਧਪੁਰ ’ਚ ਇਹ ਦਿਨੀਂ  'ਦਿ ਉਮੈਦ' ਹੋਟਲ 'ਚ ਮੀਕਾ ਸਿੰਘ ਦੇ 'ਸਵਅਯੰਵਰ' ਦੀ ਸ਼ੂਟਿੰਗ ਚੱਲ ਰਹੀ ਹੈ। ਮੀਕਾ ਦੀ ਸੁਰੱਖਿਆ ਲਈ ਤਿੰਨ ਪੱਧਰੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ਇੱਥੋਂ ਤੱਕ ਕਿ ਮੈਟਲ ਡਿਟੈਕਟਰ ਤੋਂ ਹਰ ਕਾਰ ਅਤੇ ਵਸਤੂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਸਟਾਈਲਿਸ਼ ਸਾੜ੍ਹੀ 'ਚ ਮੌਨੀ ਰਾਏ ਦਾ ਫੋਟੋਸ਼ੂਟ, ਟੀ.ਵੀ ਦੀ ਨਾਗਿਨ ਦੀ ਖੂਬਸੂਰਤੀ ਦੇਖ ਪ੍ਰਸ਼ੰਸਕ ਹੋਏ ਹੈਰਾਨ

ਦਰਅਸਲ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਬਾਅਦ ਗਾਇਕ ਮੀਕਾ ਸਿੰਘ ਨੇ ਲਾਰੈਂਸ ਬਿਸ਼ਨੋਈ ਗਰੁੱਪ ਦੀ ਇਕ ਪੋਸਟ ਸਾਂਝੀ ਕਰਦੇ ਹੋਏ ਫ਼ੇਸਬੁੱਕ ਪੇਜ ਨੂੰ ਬੈਨ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਜੋਧਪੁਰ ਪੁਲਸ ਨੇ ਮੀਕਾ ਸਿੰਘ ਦੀ ਸੁਰੱਖਿਆ ਵਧਾ ਦਿੱਤੀ ਸੀ। ਹੁਣ ਗੇਟ ਤੋਂ ਲੈ ਕੇ ਸਟੇਜ ਤੱਕ ਪੁਲਸ ਦਾ ਪਹਿਰਾ ਹੈ। ਇੱਥੋਂ ਤੱਕ ਕਿ ਸ਼ੂਟਿੰਗ ਸਪਾਟਸ ਅਤੇ ਹੋਟਲਾਂ ਦੀ  ਡਰੋਨ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ।

ਮੀਕਾ ਦੇ ਨਿੱਜੀ ਬਾਡੀਗਾਰਡ ਤੋਂ ਇਲਾਵਾ ਹੋਟਲ ਦੀ ਸੁਰੱਖਿਆ ਸਮੇਤ 20 ਗਾਰਡ ਤਾਇਨਾਤ ਕੀਤੇ ਗਏ ਹਨ। ਦੱਸਣ ਯੋਗ ਹੈ ਕਿ ਸਵਅਯੰਵਰ 'ਮੀਕਾ ਦੋ ਵੋਹਟੀ' ਦੀ ਸ਼ੂਟਿੰਗ ਬਨਾੜ ਸਥਿਤ ਹੋਟਲ 'ਚ ਚੱਲ ਰਹੀ ਹੈ। ਇੱਥੇ 7 ਜੂਨ ਤੱਕ ਸ਼ੂਟਿੰਗ ਚੱਲੇਗੀ। ਉਦੋਂ ਤੱਕ ਇੱਥੇ ਪੁਲਸ ਦੇ ਸੁਰੱਖਿਆ ਪ੍ਰਬੰਧ ਸਖ਼ਤ ਰਹਿਣਗੇ।

ਇਹ ਵੀ ਪੜ੍ਹੋ: ਅਮਿਤਾਭ-ਜਯਾ ਦੇ ਵਿਆਹ ਨੂੰ 49 ਸਾਲ ਪੂਰੇ, ਵਰ੍ਹੇਗੰਢ 'ਤੇ 'ਮਿਸਟਰ ਬੱਚਨ' ਨੇ ਸਾਂਝੀ ਕੀਤੀ ਵਿਆਹ ਦੀ ਤਸਵੀਰ
 

ਸ਼ੂਟਿੰਗ ਚਲਣ ਤੱਕ ਸਾਰਿਆਂ ਦੀ ਐਂਟਰੀ ਬੰਦ

ਮੀਕਾ ਦੀ ਸੁਰੱਖਿਆ ਨੂੰ ਦੇਖਦੇ ਹੋਏ ਹੋਟਲ ’ਚ ਐਂਟਰੀ ਪੂਰੀ ਤਰ੍ਹਾਂ ਬੰਦ ਕੀਤੀ ਗਈ ਹੈ। ਸ਼ੂਟਿੰਗ ਨਾਲ ਜੁੜੇ ਕਰੂ ਮੈਂਬਰਾਂ ਲਈ ਐਂਟਰੀ ਪਾਸ ਬਣਾਏ ਗਏ ਹਨ। ਮੀਕਾ ਦੇ ਨਾਲ ਹੋਰ ਕਾਲਾਕਾਰ ਵੀ ਮੌਜੂਦ ਹਨ। ਇਸ ਸ਼ੋਅ ’ਚ 12 ਪ੍ਰਤੀਯੋਗੀ ਹਿੱਸਾ ਲੈ ਰਹੇ ਹਨ। ਇਹ ਰਿਐਲਟੀ ਸ਼ੋਅ 9 ਜੂਨ ਨੂੰ ਆਨ ਏਅਰ ਹੋਵੇਗਾ।
 


author

Anuradha

Content Editor

Related News