ਅਰਜੁਨ ਬਿਜਲਾਨੀ ਨੂੰ ਆਈ ਸੁਸਾਂਤ ਸਿੰਘ ਦੀ ਯਾਦ, ਸਾਂਝੀ ਕੀਤੀ ਭਾਵੁਕ ਪੋਸਟ

Sunday, Jun 13, 2021 - 06:54 PM (IST)

ਅਰਜੁਨ ਬਿਜਲਾਨੀ ਨੂੰ ਆਈ ਸੁਸਾਂਤ ਸਿੰਘ ਦੀ ਯਾਦ, ਸਾਂਝੀ ਕੀਤੀ ਭਾਵੁਕ ਪੋਸਟ

ਮੁੰਬਈ: 'ਖਤਰੋਂ ਕੇ ਖਿਲਾੜੀ 11' ਦੇ ਮੁਕਾਬਲੇਬਾਜ਼ ਅਰਜੁਨ ਬਿਜਲਾਨੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਬਰਸੀ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸੁਸ਼ਾਂਤ ਸਿੰਘ ਰਾਜਪੂਤ 14 ਜੂਨ 2020 ਨੂੰ ਆਪਣੇ ਘਰ ਮ੍ਰਿਤਕ ਪਾਏ ਗਏ ਸੀ। 14 ਜੂਨ ਨੂੰ ਉਨ੍ਹਾਂ ਦੀ ਬਰਸੀ ਹੈ। ਟੀਵੀ ਕਲਾਕਾਰ ਅਰਜੁਨ ਬਿਜਲਾਨੀ ਨੇ ਮਈ 2020 'ਚ ਸੁਸ਼ਾਂਤ ਸਿੰਘ ਰਾਜਪੂਤ ਨਾਲ ਗੱਲ ਕੀਤੀ ਸੀ। ਅਰਜੁਨ ਤੇ ਸੁਸ਼ਾਂਤ ਇਕ ਦੂਜੇ ਨੂੰ ਟੈਲੀਵਿਜ਼ਨ ਇੰਡਸਟਰੀ 'ਚ ਕਰੀਅਰ ਦੀ ਸ਼ੁਰੂਆਤ ਤੋਂ ਜਾਣਦੇ ਸੀ। ਅਰਜੁਨ ਇਨੀਂ ਦਿਨੀਂ 'ਖਤਰੋਂ ਕੇ ਖਿਲਾੜੀ 11' ਦੀ ਸ਼ੂਟਿੰਗ ਦੱਖਣੀ ਅਫਰੀਕਾ 'ਚ ਕਰ ਰਹੇ ਹਨ।


ਅਰਜੁਨ ਬਿਜਲਾਨੀ ਨੇ ਸੁਸ਼ਾਂਤ ਸਿੰਘ ਰਾਜਪੂਤ ਨਾਲ ਹੋਈ ਆਖਰੀ ਵਾਰ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਅੱਜ ਵੀ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਦੇ ਹਨ। ਅਰਜੁਨ ਬਿਜਲਾਨੀ ਨੂੰ ਇਹ ਯਾਦ ਨਹੀਂ ਹੈ ਕਿ ਉਨ੍ਹਾਂ ਦੀ ਆਖਰੀ ਵਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਮੁਲਾਕਾਤ ਕਦੋਂ ਹੋਈ ਸੀ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਮਈ 2020 'ਚ ਉਨ੍ਹਾਂ ਨੇ ਸੁਸ਼ਾਂਤ ਨੂੰ ਇਕ ਮੈਸੇਜ ਭੇਜਿਆ ਸੀ। ਹਾਲਾਂਕਿ ਉਨ੍ਹਾਂ ਦਾ ਰਿਪਲਾਈ ਨਹੀਂ ਆਇਆ ਸੀ। ਅਰਜੁਨ ਬਿਜਲਾਨੀ ਨੇ ਸੁਸ਼ਾਂਤ ਸਿੰਘ ਰਾਜਪੂਤ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ।


author

Aarti dhillon

Content Editor

Related News