ਮਨੋਜ ਬਾਜਪਾਈ, ਵਿਨੋਦ ਭਾਨੂਸ਼ਾਲੀ ਤੇ ਅਪੂਰਵ ਸਿੰਘ ਕਾਰਕੀ ਦੇ ਕੋਰਟਰੂਮ ਡਰਾਮੇ ਦੀਆਂ ਤਸਵੀਰਾਂ ਆਈਆਂ ਸਾਹਮਣੇ

Thursday, Nov 10, 2022 - 01:07 PM (IST)

ਮਨੋਜ ਬਾਜਪਾਈ, ਵਿਨੋਦ ਭਾਨੂਸ਼ਾਲੀ ਤੇ ਅਪੂਰਵ ਸਿੰਘ ਕਾਰਕੀ ਦੇ ਕੋਰਟਰੂਮ ਡਰਾਮੇ ਦੀਆਂ ਤਸਵੀਰਾਂ ਆਈਆਂ ਸਾਹਮਣੇ

ਮੁੰਬਈ (ਬਿਊਰੋ)– ਤਿੰਨ ਵਾਰ ਨੈਸ਼ਨਲ ਫ਼ਿਲਮ ਅੈਵਾਰਡ ਜੇਤੂ ਮਨੋਜ ਬਾਜਪਾਈ ਨੇ ਹਾਲ ਹੀ ’ਚ ਆਪਣੇ ਆਉਣ ਵਾਲੇ ਬਿਨਾਂ ਸਿਰਲੇਖ ਵਾਲੇ ਕੋਰਟਰੂਮ ਡਰਾਮੇ ਦਾ ਐਲਾਨ ਕੀਤਾ ਹੈ। ਵਿਨੋਦ ਭਾਨੂਸ਼ਾਲੀ ਦੀ ਭਾਨੂਸ਼ਾਲੀ ਸਟੂਡੀਓਜ਼ ਲਿਮਟਿਡ, ਸੁਪਰਨ ਐੱਸ. ਵਰਮਾ ਤੇ ਜ਼ੀ ਸਟੂਡੀਓਜ਼ ਵਲੋਂ ਸਮਰਥਨ ਪ੍ਰਾਪਤ ਕੋਰਟਰੂਮ ਡਰਾਮੇ ਦੇ ਸੈੱਟ ਦੀਆਂ ਤਸਵੀਰਾਂ ਇੰਟਰਨੈਟ ’ਤੇ ਵਾਇਰਲ ਹੋ ਗਈਆਂ ਹਨ।

ਇਹ ਖ਼ਬਰ ਵੀ ਪੜ੍ਹੋ : ਹਸਪਤਾਲ ਤੋਂ ਡਿਸਚਾਰਜ ਹੋਈ ਆਲੀਆ ਭੱਟ, ਨੰਨ੍ਹੀ ਪਰੀ ਨੂੰ ਦੇਖਣ ਲਈ ਪ੍ਰਸ਼ੰਸਕ ਬੇਤਾਬ, ਦੇਖੋ ਪਹਿਲੀ ਝਲਕ

ਇਸ ਕੋਰਟਰੂਮ ਡਰਾਮੇ ਦੀ ਸ਼ੂਟਿੰਗ ਪਿਛਲੇ ਮਹੀਨੇ ਦੇ ਸ਼ੁਰੂਆਤੀ ਹਫਤਿਆਂ ’ਚ ਸ਼ੁਰੂ ਹੋਈ ਸੀ। ਮੁੰਬਈ ’ਚ ਚੱਲ ਰਹੀ ਸ਼ੂਟਿੰਗ ਦੀਆਂ ਕੁਝ ਝਲਕੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਹ ਤਸਵੀਰਾਂ ਮੁੰਬਈ ਦੇ ਸ਼ੈਡਿਊਲ ਦੀਆਂ ਹਨ, ਜਿਸ ’ਚ ਕੋਰਟ ਰੂਮ ਦੇ ਕੁਝ ਜ਼ਬਰਦਸਤ ਦ੍ਰਿਸ਼ ਸ਼ੂਟ ਕੀਤੇ ਜਾਣਗੇ।

PunjabKesari

ਨਾਲ ਹੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸ਼ੈਡਿਊਲ ਦੀ ਸ਼ੂਟਿੰਗ ਮੁੰਬਈ ਦੇ ਵੱਖ-ਵੱਖ ਸਥਾਨਾਂ ’ਤੇ ਕੀਤੀ ਜਾਵੇਗੀ। ਹਾਲ ਹੀ ’ਚ ਟੀਮ ਨੇ ਜੋਧਪੁਰ ’ਚ ਇਕ ਸ਼ੂਟਿੰਗ ਸ਼ੈਡਿਊਲ ਖ਼ਤਮ ਕੀਤਾ ਹੈ, ਜੋ ਕਿ ਕਲਾਕਾਰਾਂ ਲਈ ਬਹੁਤ ਵਧੀਆ ਅਨੁਭਵ ਰਿਹਾ।

PunjabKesari

ਮਨੋਜ ਬਾਜਪਾਈ ਨੇ ਵੀ ਇਸ ਫੇਰੀ ਦੌਰਾਨ ਸ਼ਹਿਰ ਦੀ ਸ਼ਾਨਦਾਰ ਪਰਾਹੁਣਚਾਰੀ ਦਾ ਅਨੁਭਵ ਕਰਨ ਲਈ ਧੰਨਵਾਦ ਪ੍ਰਗਟ ਕੀਤਾ। ਇਸ ਤੋਂ ਇਲਾਵਾ ਫ਼ਿਲਮ ਦੀ ਸ਼ੂਟਿੰਗ ਵੀ ਚੰਗੀ ਤਰ੍ਹਾਂ ਚੱਲ ਰਹੀ ਹੈ। ਨਿਰਮਾਤਾਵਾਂ ਨੂੰ ਉਮੀਦ ਹੈ ਕਿ ਇਹ 2023 ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News