ਸਿੱਧੂ ਮੂਸੇ ਵਾਲਾ ਨੂੰ ਲੈ ਕੇ ਮਨਕੀਰਤ ਔਲਖ ਨੇ ਸਾਂਝੀ ਕੀਤੀ ਇਕ ਹੋਰ ਪੋਸਟ, ਕਿਹਾ- ‘ਐਵੇਂ ਤਾਂ ਨਹੀਂ...’
Friday, Jun 03, 2022 - 12:28 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਮਨਕੀਰਤ ਔਲਖ ਇਨ੍ਹੀਂ ਦਿਨੀਂ ਸਿੱਧੂ ਮੂਸੇ ਵਾਲਾ ਦੇ ਕਤਲ ਮਾਮਲੇ ’ਚ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਹਨ। ਸੋਸ਼ਲ ਮੀਡੀਆ ’ਤੇ ਗੈਂਗਸਟਰਾਂ ਵਲੋਂ ਪੋਸਟਾਂ ਪਾ ਕੇ ਇਹ ਗੱਲ ਆਖੀ ਜਾ ਰਹੀ ਹੈ ਕਿ ਸਿੱਧੂ ਦੇ ਕਤਲ ’ਚ ਮਨਕੀਰਤ ਔਲਖ ਦਾ ਹੱਥ ਹੈ। ਉਥੇ ਮਨਕੀਰਤ ਔਲਖ ਵਲੋਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਸਿੱਧੂ ਲਈ ਪੋਸਟਾਂ ਪਾਈਆਂ ਜਾ ਰਹੀਆਂ ਹਨ।
ਮਨਕੀਰਤ ਨੇ ਕੁਝ ਦਿਨ ਪਹਿਲਾਂ ਇਕ ਵੀਡੀਓ ਵੀ ਸਾਂਝੀ ਕੀਤੀ ਸੀ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਮੀਡੀਆ ਵਲੋਂ ਵਾਰ-ਵਾਰ ਸਿੱਧੂ ਦਾ ਨਾ ਉਛਾਲੇ ਜਾਣ ਦੇ ਚਲਦਿਆਂ ਉਸ ਨੂੰ ਆਪਣੀ ਜਾਣ ਗੁਆਣੀ ਪਈ ਹੈ ਤੇ ਹੁਣ ਉਸ ਦਾ ਨਾਂ ਉਛਾਲਿਆ ਜਾ ਰਿਹਾ ਹੈ। ਮਨਕੀਰਤ ਨੇ ਇਹ ਵੀ ਕਿਹਾ ਸੀ ਕਿ ਜੇਕਰ ਉਸ ਨੂੰ ਮਾਰ ਕੇ ਕਿਸੇ ਦਾ ਰਾਂਝਾ ਰਾਜ਼ੀ ਹੁੰਦਾ ਹੈ ਤਾਂ ਲੋਕ ਉਹ ਵੀ ਕਰ ਲੈਣ।
ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦਾ ਵੱਡਾ ਖ਼ੁਲਾਸਾ, ‘ਮੇਰੀ ਹੀ ਗੈਂਗ ਨੇ ਕਰਵਾਇਆ ਮੂਸੇ ਵਾਲਾ ਦਾ ਕਤਲ’, ਮਸ਼ਹੂਰ ਗਾਇਕ ਨੂੰ ਦੱਸਿਆ ਭਰਾ
ਹੁਣ ਸਿੱਧੂ ਮੂਸੇ ਵਾਲਾ ਦੇ ਕਤਲ ਦੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਮਨਕੀਰਤ ਨੇ ਇਕ ਹੋਰ ਪੋਸਟ ਸੋਸ਼ਲ ਮੀਡੀਆ ’ਤੇ ਪਾਈ ਹੈ। ਆਪਣੀ ਇੰਸਟਾਗ੍ਰਾਮ ਸਟੋਰੀ ’ਚ ਸਿੱਧੂ ਮੂਸੇ ਵਾਲਾ ਦੀ ਤਸਵੀਰ ਸਾਂਝੀ ਕਰਦਿਆਂ ਮਨਕੀਰਤ ਨੇ ਲਿਖਿਆ, ‘‘ਕਰ ਇਨਸਾਫ ਰੱਬਾ ਇਸ ਮੌਤ ਨਿਰਮੋਹੀ ਦਾ, ਐਵੇਂ ਤਾਂ ਨਹੀਂ ਮਾਂ ਦਾ ਪੁੱਤ ਖੋਹੀ ਦਾ।’’
ਇਸ ਪੋਸਟ ਤੋਂ ਸਾਫ ਹੈ ਕਿ ਜਿਥੇ ਮਨਕੀਰਤ ਔਲਖ ਸਿੱਧੂ ਮੂਸੇ ਵਾਲਾ ਦੀ ਮੌਤ ਦਾ ਇਨਸਾਫ ਮੰਗ ਰਹੇ ਹਨ, ਉਥੇ ਇਕ ਮਾਂ ਦੇ ਦਰਦ ਨੂੰ ਵੀ ਬਿਆਨ ਕਰ ਰਹੇ ਹਨ।
ਨੋਟ– ਮਨਕੀਰਤ ਦੀ ਇਸ ਪੋਸਟ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।