ਪਤੀ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਮੰਦਿਰਾ ਨੇ ਸਾਂਝੀ ਕੀਤੀ ਮੁਸਕਰਾਉਂਦਿਆਂ ਦੀ ਤਸਵੀਰ, ਲਿਖੀ ਇਹ ਕੈਪਸ਼ਨ

Thursday, Aug 05, 2021 - 12:34 PM (IST)

ਪਤੀ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਮੰਦਿਰਾ ਨੇ ਸਾਂਝੀ ਕੀਤੀ ਮੁਸਕਰਾਉਂਦਿਆਂ ਦੀ ਤਸਵੀਰ, ਲਿਖੀ ਇਹ ਕੈਪਸ਼ਨ

ਮੁੰਬਈ (ਬਿਊਰੋ)– ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦੀ ਮੌਤ ਨੂੰ ਇਕ ਮਹੀਨਾ ਪੂਰਾ ਹੋ ਗਿਆ ਹੈ। ਮੰਦਿਰਾ ਇਸ ਮਹੀਨੇ ਦੁੱਖਾਂ ’ਚ ਘਿਰੀ ਰਹੀ ਪਰ ਹੁਣ ਉਹ ਆਪਣੇ ਬੱਚਿਆਂ ਦੀ ਖ਼ਾਤਿਰ ਆਪਣੇ ਆਪ ਨੂੰ ਮਜ਼ਬੂਤ ਕਰਕੇ ਆਪਣੀ ਜ਼ਿੰਦਗੀ ਨੂੰ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਆਪਣੀ ਜ਼ਿੰਦਗੀ ਨੂੰ ਆਮ ਬਣਾਉਂਦੇ ਹੋਏ ਹਾਲ ਹੀ ’ਚ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਆਪਣੀ ਇਕ ਨਵੀਂ ਤਸਵੀਰ ਸਾਂਝੀ ਕੀਤੀ ਹੈ।

 
 
 
 
 
 
 
 
 
 
 
 
 
 
 
 

A post shared by Mandira Bedi (@mandirabedi)

ਇਸ ਨਵੀਂ ਤਸਵੀਰ ਨਾਲ ਮੰਦਿਰਾ ਆਪਣੇ ਪ੍ਰਸ਼ੰਸਕਾਂ ਨੂੰ ਨਵਾਂ ਸੁਨੇਹਾ ਵੀ ਦੇ ਰਹੀ ਹੈ। ਮੰਦਿਰਾ ਬੇਦੀ ਨੇ ਇੰਸਟਾਗ੍ਰਾਮ ’ਤੇ ਆਪਣੀ ਇਕ ਨਵੀਂ ਤਸਵੀਰ ਸਾਂਝੀ ਕੀਤੀ ਹੈ। ਸਾਂਝੀ ਕੀਤੀ ਤਸਵੀਰ ’ਚ ਅਦਾਕਾਰਾ ਇਕ ਹਰੀ ਸਾੜ੍ਹੀ ’ਚ ਦਿਖਾਈ ਦੇ ਰਹੀ ਹੈ। ਇਸ ਤਸਵੀਰ ’ਚ ਮੰਦਿਰਾ ਮੁਸਕਰਾ ਰਹੀ ਹੈ। ਇਸ ਨੂੰ ਪੋਸਟ ਕਰਦਿਆਂ ਉਸ ਨੇ ਕੈਪਸ਼ਨ ’ਚ ਲਿਖਿਆ, ‘ਉਨ੍ਹਾਂ ਲੋਕਾਂ ਲਈ ਕੁਝ ਪਿਆਰ ਤੇ ਸਾਕਾਰਾਤਮਕਤਾ ਭੇਜ ਰਹੀ ਹਾਂ, ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ।’ ਮੰਦਿਰਾ ਦੀ ਇਹ ਤਸਵੀਰ ਸਪੱਸ਼ਟ ਤੌਰ ’ਤੇ ਦਰਸਾਉਂਦੀ ਹੈ ਕਿ ਉਹ ਹੁਣ ਦੁਬਾਰਾ ਆਮ ਜ਼ਿੰਦਗੀ ’ਚ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਦਾਕਾਰਾ ਦੇ ਦੋਸਤ ਵੀ ਉਸ ਦੇ ਦੁੱਖ ਤੋਂ ਉੱਭਰਨ ’ਚ ਉਸ ਦੀ ਮਦਦ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Mandira Bedi (@mandirabedi)

ਮੰਦਿਰਾ ਬੇਦੀ ਨੇ ਆਪਣੇ ਪਤੀ ਰਾਜ ਕੌਸ਼ਲ ਦੀ ਮੌਤ ਤੋਂ ਇਕ ਮਹੀਨਾ ਪੂਰਾ ਹੋਣ ’ਤੇ ਆਪਣੇ ਘਰ ’ਚ ਪੂਜਾ ਕੀਤੀ। ਉਸ ਨੇ ਪਤੀ ਦੀ ਆਤਮਾ ਦੀ ਸ਼ਾਂਤੀ ਲਈ ਆਪਣੇ ਦੋ ਬੱਚਿਆਂ ਸਮੇਤ ਹਵਨ ਕੀਤਾ। ਮੰਦਿਰਾ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਧੀ ਤਾਰਾ ਤੇ ਪੁੱਤਰ ਵੀਰ ਦੇ ਨਾਲ ਉਹ ਹਵਨ ਕਰਦੀ ਦਿਖਾਈ ਦਿੱਤੀ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਮੰਦਿਰਾ ਨੇ ਹੱਥ ਜੋੜ ਕੇ ਇਮੋਜੀ ਨਾਲ ‘30 ਜੁਲਾਈ’ ਲਿਖਿਆ।

 
 
 
 
 
 
 
 
 
 
 
 
 
 
 
 

A post shared by Mandira Bedi (@mandirabedi)

ਮੰਦਿਰਾ ਬੇਦੀ ਤੇ ਰਾਜ ਕੌਸ਼ਲ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਨਿਰਦੇਸ਼ਕ-ਨਿਰਮਾਤਾ ਰਾਜ ਨੇ ਅਰਸ਼ਦ ਵਾਰਸੀ, ਸੰਜੇ ਦੱਤ ਤੇ ਮਿਨੀਸ਼ਾ ਲਾਂਬਾ ਸਟਾਰਰ ਫ਼ਿਲਮ ‘ਐਂਥਨੀ ਕੌਨ ਹੈ’ ਤੋਂ ਇਲਾਵਾ ‘ਸ਼ਾਦੀ ਕਾ ਲੱਡੂ’ ਤੇ ‘ਪਿਆਰ ਮੇਂ ਕਭੀ ਕਭੀ’ ਵਰਗੀਆਂ ਫ਼ਿਲਮਾਂ ਬਣਾਈਆਂ।

 
 
 
 
 
 
 
 
 
 
 
 
 
 
 
 

A post shared by Mandira Bedi (@mandirabedi)

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News